ETV Bharat / city

'ਆਪ' ਸਰਕਾਰ ਦੀ ਸਖ਼ਤੀ ਦੇ ਚੱਲਦੇ ਡਾਕਟਰ ਨੇ ਛੱਡੀ ਨੌਕਰੀ..ਕਹੀਆਂ ਇਹ ਵੱਡੀਆਂ ਗੱਲਾਂ

author img

By

Published : Mar 25, 2022, 10:41 PM IST

Updated : Mar 25, 2022, 10:55 PM IST

ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਸਖ਼ਤੀ ਵਿਚਾਲੇ ਪੰਜਾਬ ਦੀ ਇੱਕ ਡਾਕਟਰ ਦੀ ਬਿਆਨਬਾਜੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਾ. ਪ੍ਰੱਗਿਆ ਖਨੂਜਾ ਨੇ ਸਰਕਾਰ ਦੀ ਸਖ਼ਤੀ ਕਾਰਨ ਪੈਦਾ ਹੋਏ ਡਰ ਦੇ ਚੱਲਦੇ ਨੌਕਰੀ ਛੱਡ ਦਿੱਤੀ (Punjab Doctor Quits Job ) ਹੈ ਅਤੇ ਨਾਲ ਹੀ ਨੌਕਰੀ ਛੱਡਣ ਮੌਕੇ ਉਨ੍ਹਾਂ ਨਵੀਂ ਸਰਕਾਰ ਬਾਰੇ ਕਈ ਵੱਡੀਆਂ ਗੱਲਾਂ ਕਹੀਆਂ ਹਨ।

'ਆਪ' ਸਰਕਾਰ ਦੀ ਸਖ਼ਤੀ ਦੇ ਚੱਲਦੇ ਡਾਕਟਰ ਨੇ ਛੱਡੀ ਨੌਕਰੀ

ਚੰਡੀਗੜ੍ਹ: ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ। ਜਿੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦੇ ਵਿਧਾਇਕਾਂ, ਮੰਤਰੀਆਂ ਅਤੇ ਪ੍ਰਸ਼ਾਸਨਿਕ ਅਹੁਦਿਆਂ ਉੱਪਰ ਬੈਠੇ ਅਫਸਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕਰਨ ਦੀ ਚਿਤਾਵਨੀ ਦੇ ਰਹੇ ਹਨ ਉੱਥੇ ਹੀ ਆਪ ਦੇ ਨਵੇਂ ਬਣੇ ਵਿਧਾਇਕ ਵੀ ਲਗਾਤਾਰ ਆਪਣੇ ਹਲਕਿਆਂ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਰੇਡ ਮਾਰ ਅਫਸਰਾਂ ਨੂੰ ਚਿਤਾਵਨੀ ਦੇ ਰਹੇ ਹਨ। ਇਸ ਵਿਚਾਲੇ ਇੱਕ ਮਹਿਲਾ ਡਾਕਟਰ ਦੀ ਬਿਆਨਬਾਜੀ ਮੀਡੀਆ ਰਿਪੋਰਟਾਂ ਦੀ ਸੁਰਖੀਆਂ ਬਣ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕਾਂ ਆਮ ਆਦਮੀ ਪਾਰਟੀ ਦੇ ਸਖ਼ਤੀ ਦੇ ਚੱਲਦੇ ਹੀ ਡਾਕਟਰ ਵੱਲੋਂ ਨੌਕਰੀ ਛੱਡ ਦਿੱਤੀ ਗਈ ਹੈ।

ਸਰਕਾਰ ਬਾਰੇ ਕੀ ਬੋਲੀ ਡਾਕਟਰ: ਜਾਣਕਾਰੀ ਮੁਤਾਬਕ ਫਤਿਹਗੜ੍ਹ ਚੂੜੀਆਂ ਵਿੱਚ ਤਾਇਨਾਤ ਗਾਇਨੀਕੋਲੋਜਿਸਟ ਡਾਕਟਰ ਪ੍ਰੱਗਿਆ ਖਨੂਜਾ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ (Punjab Doctor Quits Job) ਹੈ। ਇਸ ਮੌਕੇ ਉਨ੍ਹਾਂ ਕਈ ਵੱਡੀਆਂ ਵੀ ਸਰਕਾਰ ਨੂੰ ਕਹੀਆਂ ਹਨ। ਡਾਕਟਰ ਪ੍ਰੱਗਿਆ ਨੇ ਭਗਵੰਤ ਮਾਨ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਨੂੰ ਪਹਿਲਾਂ ਸਿਸਟਮ ਵਿੱਚ ਸੁਧਾਰ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਦਵਾਈਆਂ ਅਤੇ ਹੋਰ ਬਣਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ ਉਸ ਤੋਂ ਬਾਅਦ ਸਕਰਾਰ ਨੂੰ ਇਸ ਤਰ੍ਹਾਂ ਦੀ ਸਖ਼ਤੀ ਕਰਨੀ ਚਾਹੀਦੀ ਸੀ। ਇਸ ਮੌਕੇ ਉਨ੍ਹਾਂ ਇੱਕ ਡਰਾ ਜਤਾਉਂਦਿਆ ਕਿਹਾ ਕਿ ਜੋ ਪੰਜਾਬ ਵਿੱਚ ਸਰਕਾਰ ਨੇ ਮਾਹੌਲ ਬਣਾਇਆ ਸੀ ਉਸ ਨੂੰ ਵੇਖ ਕੇ ਉਹ ਡਰ ਗਈ ਸੀ ਜਿਸਦੇ ਚੱਲਦੇ ਹੀ ਉਨ੍ਹਾਂ ਅਸਤੀਫਾ ਦੇਣ ਦਾ ਮਨ ਬਣਾਇਆ।

ਨੌਕਰੀ ਛੱਡਣ ਦਾ ਦੱਸਿਆ ਇਹ ਕਾਰਨ: ਇਸ ਮੌਕੇ ਉਨ੍ਹਾਂ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹਨ। ਮੀਡੀਆ ਵਿੱਚ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਕੂਲ ਵੱਲੋਂ ਬੈਨ ਬੰਦ ਕਰ ਦਿੱਤੀ ਗਈ ਸੀ ਜਿਸਦੇ ਬੱਚਿਆਂ ਨੂੰ ਸਕੂਲ ਲਿਜਾਣ ਤੇ ਛੱਡਣ ਦੀ ਜ਼ਿੰਮੇਵਾਰੀ ਉਸਦੀ ਬਣ ਗਈ ਸੀ। ਉਨ੍ਹਾਂ ਆਪ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਨਵੀਂ ਸਰਕਾਰ ਨੇ ਸਖ਼ਤੀ ਕਰਦਿਆਂ ਸਵੇਰੇ 8 ਵਜੇ ਸਕੂਲ ਪਹੁੰਚਣ ਅਤੇ 2 ਤੱਕ ਸਕੂਲ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਜਿਸਦੇ ਚੱਲਦੇ ਉਸਨੂੰ ਬੱਚਿਆਂ ਨੂੰ ਸਕੂਲ ਛੱਡਣ ਤੇ ਲਿਆਉਣ ਵਿੱਚ ਵੱਡੀ ਮੁਸ਼ਕਿਲ ਸਾਹਮਣੇ ਆਉਣ ਲੱਗੀ। ਉਨ੍ਹਾਂ ਦੱਸਿਆ ਕਿ ਮੁਸ਼ਕਿਲ ਆਉਣ ਦੇ ਚੱਲਦੇ ਨੌਕਰੀ ਛੱਡਣ ਦਾ ਫੈਸਲਾ ਹੀ ਲਿਆ ਹੈ ਕਿਉਂਕਿ ਬੱਚਿਆਂ ਨੂੰ ਸਕੂਲੋਂ ਲਿਆਉਣ ਤੇ ਛੱਡਣ ਵਿੱਚ ਕਾਫੀ ਮੁਸ਼ਕਿਲ ਸੀ ਅਤੇ ਦੂਜੇ ਪਾਸੇ ਸਰਕਾਰ ਦੀ ਸਖਤੀ ਦਾ ਡਰ ਸੀ।

ਡਾਕਟਰਾਂ ਦੀ ਸੁਣਨੀ ਚਾਹੀਦੀ ਸਮੱਸਿਆ: ਇਸ ਮੌਕੇ ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਚਿੱਠੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਲਗਾਤਾਰ ਜਾਰੀ ਬਿਆਨ ਕਰਦਿਆਂ ਕਿਹਾ ਕਿ ਕਿਸੇ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਨੀ, ਦਵਾਈ ਹਸਪਤਾਲ ਤੋਂ ਬਾਹਰੋਂ ਨਹੀਂ ਲਿਖਣੀ, ਕਿਸੇ ਨੂੰ ਰੈਫਰ ਨਹੀਂ ਕੀਤਾ ਜਾਣਾ ਚਾਹੀਦਾ। ਡਾਕਟਰ ਨੇ ਕਿਹਾ ਕਿ ਇੰਨ੍ਹਾਂ ਸਾਰੇ ਐਲਾਨਾਂ ਤੋਂ ਪਹਿਲਾਂ ਸਰਕਾਰ ਨੂੰ ਡਾਕਟਰਾਂ ਗੱਲ ਸੁਣਨੀ ਚਾਹੀਦੀ ਸੀ ਕੀ ਉਨ੍ਹਾਂ ਨੂੰ ਹਸਪਤਾਲ ਵਿੱਚ ਕੀ ਮੁਸ਼ਕਿਲਾਂ ਆਉਂਦੀਆਂ ਹਨ।

ਸਰਕਾਰ ਨੂੰ ਕੀ ਦਿੱਤੀ ਨਸੀਹਤ: ਉਨ੍ਹਾਂ ਸਰਕਾਰ ਖਿਲਾਫ਼ ਭੜਾਸ ਕੱਢਦੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਪਹਿਲਾਂ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ ਇਸ ਤੋਂ ਬਾਅਦ ਹੀ ਸਖ਼ਤੀ ਵਾਲਾ ਰੁਖ ਅਖਤਿਆਰ ਕਰਨਾ ਚਾਹੀਦਾ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਅਜਿਹਾ ਵਿਵਹਾਰ ਹਾਲਾਂਕਿ ਨਹੀਂ ਹੋਇਆ ਪਰ ਹੋਰਾਂ ਡਾਕਟਰਾਂ ਨੂੰ ਅਜਿਹਾ ਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੇ ਚੱਲਦੇ ਉਸ ਅੰਦਰ ਡਰ ਪੈਦਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਸਿਸਟਮ ਵਿੱਚ ਆ ਰਹੀਆਂ ਘਾਟਾਂ ਦੂਰ ਕਰਨੀਆਂ ਬਣਦੀਆਂ ਸਨ ਫਿਰ ਸਖਤੀ ਦੇ ਆਦੇਸ਼ ਜਾਰੀ ਕਰਨੇ ਚਾਹੀਦੇ ਸਨ। ਉਨ੍ਹਾਂ ਕਿ ਇਸ ਤਰ੍ਹਾਂ ਜੇ ਕੋਈ ਉਨ੍ਹਾਂ ਤੇ ਸਵਾਲ ਖੜ੍ਹੇ ਕਰਦਾ ਇਸ ਲਈ ਉਨ੍ਹਾਂ ਨੌਕਰੀ ਛੱਡਣ ਦਾ ਫੈਸਲਾ ਲਿਆ ਹੈ।

ਜਾਣਕਾਰੀ ਅਨੁਸਾਰ ਐਸਐਮਓ ਨੇ ਇਸ ਸਬੰਧੀ ਕਿਹਾ ਕਿ ਡਾਕਟਰ ਵੱਲੋਂ ਨਿੱਜੀ ਅਤੇ ਘਰੇਲੂ ਕਾਰਨਾਂ ਕਰਕੇ ਨੌਕਰੀ ਤੋਂ ਅਸਤੀਫਾ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਗੁਰਪ੍ਰੀਤ ਕੌਰ ਦਿਓ ਨੂੰ ਸੌਂਪੀ ਵਿਜੀਲੈਂਸ ਦੀ ਕਮਾਨ

Last Updated : Mar 25, 2022, 10:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.