ETV Bharat / city

ਕੈਪਟਨ ਦਾ ਆਖਰੀ ਦਾਅ! ਦਿੱਲੀ 'ਚ ਪੰਜਾਬ ਦੇ ਕਾਂਗਰਸੀ ਸੰਸਦਾਂ ਦੀ ਮੀਟਿੰਗ

ਕਾਂਗਰਸ ਦੇ ਸੰਸਦ ਮੈਂਬਰਾਂ ਵਲੋਂ ਦਿੱਲੀ ਵਿਖੇ ਮੀਟਿੰਗ ਕੀਤੀ ਜਾਵੇਗੀ,ਜਿਸ 'ਚ ਅਗਾਮੀ ਪਾਰਲੀਮੈਂਟ ਸੈਸ਼ਨ ਅਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈਕੇ ਚਰਚਾ ਹੋ ਸਕਦੀ ਹੈ।

ਦਿੱਲੀ 'ਚ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਕਰਨਗੇ ਮੰਥਨ
congਦਿੱਲੀ 'ਚ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਕਰਨਗੇ ਮੰਥਨ
author img

By

Published : Jul 18, 2021, 12:22 PM IST

Updated : Jul 18, 2021, 1:53 PM IST

ਚੰਡੀਗੜ੍ਹ: ਅਗਾਮੀ ਪਾਰਲੀਮੈਂਟ ਸੈਸ਼ਨ ਦੇ ਸ਼ੁਰੂਆਤ ਤੋਂ ਪਹਿਲਾਂ ਦਿੱਲੀ ਵਿਖੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਤਕਰੀਬਨ 2 ਵਜੇ ਮੁਲਾਕਾਤ ਕਰਨਗੇ। ਜਿਸ 'ਚ ਪਾਰਲੀਮੈਂਟ ਸੈਸ਼ਨ ਦੇ ਨਾਲ-ਨਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈਕੇ ਚਰਚਾ ਸੰਭਵ ਹੈ।

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਮੁਲਾਕਾਤ ਤੋਂ ਬਾਅਦ ਰਣਨੀਤੀ ਤਿਆਰ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਤੋਂ ਅਟਕਲਾਂ ਪੈਦਾ ਕਰਨ ਲਈ ਬਾਜਵਾ ਕੈਪਟਨ ਦਾ ਸਾਥ ਦੇ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਪ੍ਰਤਾਪ ਸਿੰਘ ਬਾਜਵਾ ਦੇ ਨਿਵਾਸ ਅਸਥਾਨ 'ਚ ਹੋਵੇਗੀ। ਜਿਸ ਦੇ ਚੱਲਦਿਆਂ ਪ੍ਰਤਾਪ ਬਾਜਵਾ ਸੰਸਦ ਮੈਂਬਰਾਂ ਦਾ ਭਰੋਸਾ ਹਾਸਲ ਕਰਨਾ ਚਾਹੁੰਦੇ ਹੋ ਸਕਦੇ ਹਨ।

ਕੈਪਟਨ ਦਾ ਆਖਰੀ ਦਾਅ! ਦਿੱਲੀ 'ਚ ਪੰਜਾਬ ਦੇ ਕਾਂਗਰਸੀ ਸੰਸਦਾਂ ਦੀ ਮੀਟਿੰਗ

ਉਧਰ ਦੂਜੇ ਪਾਸੇ ਨਵਜੋਤ ਸਿੱਧੂ ਵਲੋਂ ਕੈਪਟਨ ਦਾ ਕਿਲ੍ਹਾ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਿੱਧੂ ਵਲੋਂ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਸਰਗਰਮੀ ਨਾਲ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪਟਿਆਲਾ 'ਚ ਸਿੱਧੂ ਵਲੋਂ ਕੈਪਟਨ ਖੇਮੇ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾਵੇਗੀ।

ਜਿਸ ਨੂੰ ਲੈਕੇ ਘਨੌਰ ਤੋਂ ਵਿਧਾਇਕ ਠੇਕੇਦਾਰ ਮਦਲ ਜਲਾਲਪੁਰ ਦੇ ਘਰ ਸਿੱਧੂ ਵਲੋਂ ਅੱਜ ਬੈਠਕ ਕੀਤੀ ਜਾਵੇਗੀ। ਇਸ ਬੈਠਕ ਲਈ ਸੁਖਜਿੰਦਰ ਸਿੰਘ ਰੰਧਾਵਾ ਚੰਡੀਗੜ੍ਹ ਤੋਂ ਪਟਿਆਲਾ ਲਈ ਰਵਾਨਾ ਹੋ ਚੁੱਕੇ ਹਨ। ਦੱਸ ਦਈਏ ਕਿ ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਵੀ ਤਕਰੀਬਨ 30 ਵਿਧਾਇਕਾਂ ਅਤੇ ਮੰਤਰੀਆਂ ਨਾਲ ਬੈਠਕ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ।

ਇਹ ਵੀ ਪੜ੍ਹੋ:ਸਿੱਧੂ ਵੱਲੋਂ 30 ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ

Last Updated : Jul 18, 2021, 1:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.