ETV Bharat / city

ਕਾਰਵਾਈ ਦੇ ਕਿਆਸ ਤੋਂ ਪਹਿਲਾਂ ਸਿੱਧੂ ਨੇ ਤੋੜੀ ਚੁੱਪੀ, ਸ਼ਾਇਰਾਨਾ ਅੰਦਾਜ਼ ’ਚ ਦਿੱਤਾ ਜਵਾਬ - ਸ਼ਾਇਰਾਨਾ ਤਰੀਕੇ ਨਾਲ ਟਵੀਟ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਹਾਈਕਮਾਂਡ ਨੂੰ ਲਿੱਖੀ ਚਿੱਠੀ ’ਤੇ ਆਪਣੀ ਗੱਲ ਆਖੀ। ਉਨ੍ਹਾਂ ਨੇ ਬਹੁਤ ਹੀ ਸ਼ਾਇਰਾਨਾ ਤਰੀਕੇ ਨਾਲ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਖਿਲਾਫ ਹੋ ਰਹੀਆਂ ਗੱਲ੍ਹਾਂ ਦਾ ਜਵਾਬ ਸਮਾਂ ਹੀ ਦੇਵੇਗਾ।

ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ
author img

By

Published : May 4, 2022, 10:49 AM IST

Updated : May 4, 2022, 10:54 AM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਹਾਈਕਮਾਂਡ ਨੂੰ ਲਿਖੀ ਚਿੱਠੀ ਦੇ ਦੋ ਦਿਨ ਬਾਅਦ ਆਖਿਰਕਾਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਲ ਨੂੰ ਟਵੀਟ ਜਰੀਏ ਜਾਹਿਰ ਕੀਤਾ ਹੈ। ਨਾਲ ਹੀ ਇਸ ਟਵੀਟ ਨਾਲ ਉਨ੍ਹਾਂ ਦਾ ਬਗਾਵਤ ਸ਼ਰੇਆਮ ਨਜਰ ਵੀ ਆ ਰਹੀ ਹੈ।

ਸਿੱਧੂ ਦਾ ਟਵੀਟ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕੀਤਾ ਗਿਆ ਹੈ ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਆਪਣੇ ਖਿਲਾਫ ਬਾਤੇਂ ਮੈ ਅਕਸਰ ਖਾਮੋਸ਼ੀ ਸੇ ਸੁਨਤਾ ਹੂੰ.... ਜਵਾਬ ਦੇਣੇ ਕਾ ਹੱਕ ਮੈਨੇ ਵਕਤ ਕੋ ਦੇ ਰੱਖਾ ਹੈ....। ਇਸ ਟਵੀਟ ਰਾਹੀ ਸਿੱਧੂ ਨੇ ਸ਼ਾਇਰਾਨਾ ਤਰੀਕੇ ਨਾਲ ਆਖਿਆ ਹੈ ਕਿ ਉਨ੍ਹਾਂ ਦੇ ਖਿਲਾਫ ਹੋ ਰਹੀਆਂ ਗੱਲ੍ਹਾਂ ਦਾ ਜਵਾਬ ਸਮਾਂ ਹੀ ਦੇਵੇਗਾ।

  • अपने ख़िलाफ़ बातें मैं अक्सर खामोशी से सुनता हूँ . . . . .
    जवाब देने का हक़ , मैंने वक्त को दे रखा है . . .

    — Navjot Singh Sidhu (@sherryontopp) May 4, 2022 " class="align-text-top noRightClick twitterSection" data=" ">

ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ: ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਦੇ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਕਿਸੇ ਦੀ ਵੀ ਨਹੀਂ ਸੁਣਨ ਵਾਲੇ ਅਤੇ ਪੰਜਾਬ ਪ੍ਰਦੇਸ਼ ਕਮੇਟੀ ਦੇ ਨਾਲ ਚੱਲਣ ਲਈ ਨਹੀਂ ਤਿਆਰ ਹਨ। ਉੱਥੇ ਦੂਜੇ ਪਾਸੇ ਪੰਜਾਬ ਕਾਂਗਰਸ ’ਚ ਉਨ੍ਹਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਹਰੀਸ਼ ਰਾਵਤ ਨੇ ਕੀਤੀ ਹਾਈਕਮਾਂਡ ਨੂੰ ਮੰਗ: ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੇ ਪੰਜਾਬ ਅਤੇ ਚੰਡੀਗੜ੍ਹ ਇੰਚਾਰਜ ਹਰੀਸ਼ ਚੌਧਰੀ ਨੇ ਨਵਜੋਤ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਲਈ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਹਰੀਸ਼ ਚੌਧਰੀ ਨੇ ਕਿਹਾ ਗਿਆ ਸੀ ਕਿ ਨਵਜੋਤ ਸਿੱਧੂ ਤੋਂ ਸਪੱਸ਼ਟੀਕਰਨ ਮੰਗਿਆ ਜਾਣਾ ਚਾਹੀਦਾ ਹੈ।

ਸਿੱਧੂ ’ਤੇ ਇਹ ਹਨ ਇਲਜ਼ਾਮ: ਦੱਸ ਦਈਏ ਕਿ ਸਿੱਧੂ 'ਤੇ ਪਾਰਟੀ ਤੋਂ ਵੱਖ ਚੱਲਣ ਦੇ ਆਰੋਪ ਲੱਗੇ ਹਨ। ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਦੀਆਂ ਐਕਟੀਵਿਟੀਜ਼ 'ਤੇ ਹਰੀਸ਼ ਚੌਧਰੀ ਨੂੰ ਇੱਕ ਨੋਟ ਭੇਜਿਆ ਸੀ ਜਿਸ ਦੇ ਬਾਅਦ ਚੌਧਰੀ ਨੇ ਸੋਨੀਆ ਗਾਂਧੀ ਨੂੰ ਸਿੱਧੂ ਖਿਲਾਫ਼ ਐਕਸ਼ਨ ਲੈਣ ਲਈ ਲਿਖੀ ਸੀ।

ਇਹ ਵੀ ਪੜੋ: ਰਜਿਸਟਰੀ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਅੱਜ ਤੋਂ ਛੁੱਟੀ ’ਤੇ ਪਟਵਾਰੀ ਤੇ ਕਾਨੂੰਨਗੋ

Last Updated : May 4, 2022, 10:54 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.