ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ (Notice to Sukhpal Khaira) ਹੈ। ਦੱਸ ਦਈਏ ਕਿ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਵਿੱਚੋਂ ਧਰਨਾ ਚੁੱਕਣ ਦੀ ਸਲਾਹ ਦਿੱਤੀ ਸੀ, ਜਿਸ ਤੋਂ ਬਾਅਦ ਹੀ ਮਾਮਲਾ ਭਖ ਗਿਆ ਹੈ। ਪਾਰਟੀ ਇੰਚਾਰਜ ਹਰੀਸ਼ ਚੌਧਰੀ ਨੇ ਸੁਖਪਾਲ ਖਹਿਰਾ ਤੋਂ ਵੈਡਿੰਗ ਜਾਂ ਪਾਰਟੀ ਫੋਰਮ ਦੀ ਬਜਾਏ ਸੋਸ਼ਲ ਮੀਡੀਆ 'ਤੇ ਸਿੱਧੀ ਗੱਲ ਕਰਨ 'ਤੇ ਜਵਾਬ ਮੰਗਿਆ ਹੈ।
ਇਹ ਵੀ ਪੜੋ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ
ਆਸ਼ੂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਦਿੱਤਾ ਜਾ ਰਿਹੈ ਧਰਨਾ: ਦੱਸ ਦਈਏ ਕਿ ਪੰਜਾਬ ਕਾਂਗਰਸ ਵੱਲੋਂ ਲੁਧਿਆਣਾ ਵਿੱਚ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿੱਚ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਉੱਤੇ ਸੁਖਪਾਲ ਖਹਿਰਾ ਨੇ ਸਵਾਲ ਖੜੇ ਕੀਤੇ ਸਨ।
ਖਹਿਰਾ ਨੇ ਵੜਿੰਗ ਨੂੰ ਟਵੀਟ ਕਰ ਦਿੱਤੀ ਸੀ ਨਸੀਹਤ: ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਉਹ ਰਾਜਾ ਵੜਿੰਗ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਖਾਸ ਸ਼ਖਸ ਦਾ ਬਚਾਅ ਕਰਨ ਦੇ ਲਈ ਪਾਰਟੀ ਦੇ ਕਾਡਰ ਦੀ ਸ਼ਕਤੀ ਨੂੰ ਬਰਬਾਦ ਨਾ ਕਰੋ। ਕਿਉਂਕਿ ਪੰਜਾਬ ਦੇ ਸਾਹਮਣੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਵਾਟ ਲੌਗਿਗ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਈਡੀ ਦਾ ਸਾਹਮਣਾ ਕੀਤਾ ਕਿਉਂਕਿ ਉਹ ਸੱਚੇ ਸੀ। ਭੁਲੱਥ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਨਸਭਾ ਲਈ ਵੋਟ ਦਿੱਤੀ। ਜੇਕਰ ਸਾਡੇ ਆਗੂ ਇਮਾਨਦਾਰ ਨੇ ਤਾਂ ਚਿੰਤਾ ਕਿਉਂ ਕਰਦੇ ਹੋ?
ਉਥੇ ਹੀ ਕਾਂਗਰਸ ਵਿੱਚ ਇਹ ਕਲੇਸ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਅਤੇ ਵਿਚਾਲੇ ਵੀ ਸ਼ਬਦੀ ਜੰਗ ਚੱਲ ਰਹੀ ਹੈ।
ਸੰਦੀਪ ਜਾਖੜ ਦਿੱਗਜ ਲੀਡਰ ਸੁਨੀਲ ਜਾਖੜ ਦੇ ਭਤੀਜੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸੁਨੀਲ ਜਾਖੜ ਦੀ ਥਾਂ ਅਬੋਹਰ ਤੋਂ ਚੋਣ ਲੜੀ ਸੀ। ਕਾਂਗਰਸ 18 ਸੀਟਾਂ 'ਤੇ ਸਿਮਟ ਗਈ ਪਰ ਜਾਖੜ ਜਿੱਤਣ 'ਚ ਕਾਮਯਾਬ ਰਹੇ। ਇਸ ਤੋਂ ਬਾਅਦ ਸੁਨੀਲ ਜਾਖੜ ਕਾਂਗਰਸ ਛੱਡ ਕੇ ਹੁਣ ਭਾਜਪਾ 'ਚ ਸ਼ਾਮਲ ਹੋ ਗਏ ਹਨ। ਜਿਸ ਤੋਂ ਬਾਅਦ ਸੰਦੀਪ ਜਾਖੜ ਕਾਂਗਰਸ ਦੀਆਂ ਅੱਖਾਂ 'ਚ ਰੜਕਣ ਲੱਗੇ ਹਨ।
ਇਹ ਵੀ ਪੜੋ: ਨਾਸਾ ਚੰਦਰਮਾ ਰਾਕੇਟ ਲਾਂਚ ਕਰਨ ਲਈ ਤਿਆਰ, ਅੱਜ ਪੁਲਾੜ ਲਈ ਹੋਵੇਗਾ ਰਵਾਨਾ