ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ (Punjab Congress Conflict) ਕਾਰਨ ਹਰ ਕੋਈ ਪਾਰਟੀ ਆਗੂ ਆਪਣਾ ਪੱਲਾ ਭਾਰਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਹੀ ਪੰਜਾਬ ਦੀ ਸਿਆਸਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਆਪਣਾ ਵਜੂਦ ਬਣਾਏ ਰੱਖਣ ਲਈ ਲਗਾਤਾਰ ਹਾਈ ਕਮਾਨ ਉੱਪਰ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਕਾਰਨ ਲਗਾਤਾਰ ਮੁੱਖ ਮੰਤਰੀ ਵੱਲੋਂ ਲਗਾਤਾਰ ਆਪਣੇ ਕਰੀਬੀ ਵਿਧਾਇਕਾਂ ਅਤੇ ਸਾਂਸਦਾਂ ਨਾਲ ਮੁਲਾਕਾਤ ਦਾ ਸਿਲਸਿਲਾ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਬੈਠਕ ਕਰਕੇ ਆਏ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ (Fateh Jang Bajwa) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੌਲਰਸ਼ਿਪ ਮੰਤਰੀ ਮੰਡਲ ਦੀ ਬੈਠਕ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੋਕਾਂ ਦੇ ਮੁੱਦਿਆਂ ’ਤੇ ਮੁੜ ਜਿੱਤੀਆਂ ਜਾਣਗੀਆਂ।
ਇਹ ਵੀ ਪੜੋ: SC ਕਮਿਸ਼ਨ ਨੇ ਸਾਂਸਦ Ravneet Bittu ਨੂੰ ਕੀਤਾ ਤਲਬ
‘ਮੁੱਖ ਮੰਤਰੀ ਨੂੰ ਅਸੀਂ ਖੁਦ ਮਿਲਣ ਗਏ’
ਫਤਿਹ ਜੰਗ ਬਾਜਵਾ (Fateh Jang Bajwa) ਨੇ ਇਹ ਵੀ ਕਿਹਾ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਨਾਲ ਖੜਨ ਦਾ ਸਮਾਂ ਹੈ ਅਤੇ ਉਹ ਉਨ੍ਹਾਂ ਦੇ ਨਾਲ ਖੜ੍ਹੇ ਵੀ ਰਹੇ ਹਨ, ਹਾਲਾਂਕਿ ਉਹ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਮਿਲਣ ਗਏ ਸਨ। ਉਨ੍ਹਾਂ ਵੱਲੋਂ ਕਿਸੇ ਨੂੰ ਵੀ ਨਹੀਂ ਬੁਲਾਇਆ ਗਿਆ ਅਤੇ 2022 ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੋਂ ਵੱਡਾ ਕੋਈ ਚਿਹਰਾ ਨਹੀਂ ਹੈ ਅਤੇ ਉਨ੍ਹਾਂ ਦੇ ਨਾਲ ਸਾਰੇ ਵਿਧਾਇਕ ਖੜੇ ਹਨ ਸਿਰਫ਼ ਮੀਡੀਆ ਵਿੱਚ ਚਰਚਾਵਾਂ ਗਲਤ ਚੱਲ ਰਹੀਆਂ ਹਨ।
ਉਹਨਾਂ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਹਰ ਘਰ ਵਿੱਚ ਨਾਰਾਜ਼ਗੀ ਅਤੇ ਝਗੜੇ ਚੱਲਦੇ ਰਹਿੰਦੇ ਹਨ, ਪਰ ਕੋਈ ਵੀ ਵਿਧਾਇਕ ਆਪਣੀ ਪਾਰਟੀ ਨਾਲ ਬਗਾਵਤ ਕਰਕੇ ਕਾਂਗਰਸ ਦਾ ਨੁਕਸਾਨ ਨਹੀਂ ਕਰਨਾ ਚਾਹੇਗਾ।
ਨਵਜੋਤ ਸਿੱਧੂ ਬਾਰੇ ਹਾਈ ਕਮਾਨ ਕਰੇਗੀ ਫ਼ੈਸਲਾ
ਇਸ ਦੌਰਾਨ ਫਤਹਿਜੰਗ ਬਾਜਵਾ (Fateh Jang Bajwa) ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ਬਾਰੇ ਬੋਲਦੇ ਕਿਹਾ ਕਿ ਸਿੱਧੂ ਬਾਰੇ ਫੈਸਲਾ ਹਾਈਕਮਾਨ ਕਰੇਗਾ। ਬਾਜਵਾ ਨੇ ਕਿਹਾ ਕਿ 20 ਤਾਰੀਖ਼ ਨੂੰ ਸੋਨੀਆ ਗਾਂਧੀ ਨੇ ਕਾਂਗਰਸ ਦੀ ਲੀਡਰਸ਼ਿਪ ਨੂੰ ਬੁਲਾਇਆ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ (Navjot Singh Sidhu) ਤੋਂ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਣੇ ਮੰਤਰੀ ਮੰਡਲ ਦੇ ਵਿੱਚ ਫੇਰਬਦਲ ਬਾਬਤ ਕਈ ਵੱਡੇ ਫੈਸਲੇ ਕੀਤੇ ਜਾ ਸਕਦੇ ਹਨ।
ਵਿਧਾਇਕਾਂ ਨੂੰ ਹਰ ਰੋਜ਼ ਸਰਕਾਰੀ ਰਿਹਾਇਸ਼ ’ਤੇ ਮਿਲਣਗੇ ਕੈਪਟਨ
ਫਤਿਹ ਜੰਗ ਬਾਜਵਾ (Fateh Jang Bajwa) ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਸਰਕਾਰੀ ਰਿਹਾਇਸ਼ ’ਤੇ ਹੁਣ ਵਿਧਾਇਕਾਂ ਨੂੰ 2-3 ਘੰਟੇ ਮਿਲਿਆ ਕਰਨਗੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਉਨ੍ਹਾਂ ਦੇ ਹਲਕਿਆਂ ਵਿੱਚ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲੈਣਗੇ।
ਇਹ ਵੀ ਪੜੋ: Poster War: ਕੈਪਟਨ-ਸਿੱਧੂ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਹੱਕ ’ਚ ਵੀ ਲੱਗੇ ਪੋਸਟਰ