ETV Bharat / city

ਪੰਜਾਬ ਕੈਬਨਿਟ ਮੀਟਿੰਗ 4 ਅਕਤੂਬਰ ਨੂੰ

ਪੰਜਾਬ ਮੰਤਰੀ ਮੰਡਲ (Punjab Cabinet) ਦੀ ਇੱਕ ਹੋਰ ਮੀਟਿੰਗ ਹੁਣ ਚਾਰ ਅਕਤੂਬਰ ਨੂੰ ਹੋਣ ਜਾ ਰਹੀ ਹੈ। ਜਿਸ ਤਰ੍ਹਾਂ ਨਾਲ ਚੰਨੀ ਸਰਕਾਰ ਲੋਕਾਂ ਨੂੰ ਖੁਸ਼ ਕਰਨ ਲਈ ਧੜਾ-ਧੜ ਅਹਿਮ ਮੁੱਦਿਆਂ ‘ਤੇ ਫੈਸਲੇ ਲੈ ਰਹੀ ਹੈ, ਉਸ ਤਰ੍ਹਾਂ ਹੁਣ ਹੋਣ ਜਾ ਰਹੀ ਮੀਟਿੰਗ ਵਿੱਚ ਕਈ ਹੋਰ ਅਹਿਮ ਮੁੱਦਿਆਂ ‘ਤੇ ਫੈਸਲੇ ਲਏ ਜਾਣ ਦੀ ਉਮੀਦ ਹੈ।

ਪੰਜਾਬ ਕੈਬਨਿਟ ਮੀਟਿੰਗ 4 ਅਕਤੂਬਰ ਨੂੰ
ਪੰਜਾਬ ਕੈਬਨਿਟ ਮੀਟਿੰਗ 4 ਅਕਤੂਬਰ ਨੂੰ
author img

By

Published : Sep 30, 2021, 6:15 PM IST

ਚੰਡੀਗੜ੍ਹ: ਪੰਜਾਬ ਦੀ ਚੰਨੀ ਸਰਕਾਰ (Channi Govt.) ਨੇ ਚਾਰ ਅਕਤੂਬਰ ਨੂੰ ਇੱਕ ਹੋਰ ਮੀਟਿੰਗ ਸੱਦ ਲਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਲਾਂਕਿ ਇਸ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਹੈ ਤੇ ਇਸ ਨੂੰ ਗੁਪਤ ਹੀ ਰੱਖਿਆ ਗਿਆ ਹੈ। ਵੀਰਵਾਰ ਨੂੰ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਇੱਕ ਪੱਤਰ ਜਾਰੀ ਕਰਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੋਂ ਇਲਾਵਾ ਉਪ ਮੁੱਖ ਮੰਤਰੀਆਂ ਤੇ ਸਾਰੇ ਮੰਤਰੀਆਂ ਨੂੰ ਜਾਣਕਾਰੀ ਭੇਜ ਦਿੱਤੀ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜਲ ‘ਤੇ ਕਮੇਟੀ ਹਾਲ ਵਿੱਚ ਸਵੇਰੇ 11 ਵਜੇ ਮੰਤਰੀ ਮੰਡਲ ਦੀ ਮੀਟਿੰਗ ਰੱਖੀ ਗਈ ਹੈ।

ਜਿਕਰਯੋਗ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਸ ਸਰਕਾਰ ਤੋਂ ਕਾਫੀ ਉਮੀਦਾਂ ਹਨ। ਪਿਛਲੀ ਮੀਟਿੰਗ ਵਿੱਚ ਸਰਕਾਰ ਨੇ ਅਹਿਮ ਫੈਸਲੇ ਲੈਂਦਿਆਂ ਜਿਥੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਸੀ ਤੇ ਬਿਜਲੀ ਬਿਲ ਮਾਫ (Electricity bill waived off) ਕਰ ਦਿੱਤੇ ਸੀ, ਉਥੇ ਹੀ ਬਿਲ ਨਾ ਭਰਨ ਕਾਰਨ ਕੱਟੇ ਕੁਨੈਕਸ਼ਨ ਬਹਾਲ ਕਰਨ ਦਾ ਫੈਸਲਾ ਲਿਆ ਸੀ। ਇਸੇ ਤਰ੍ਹਾਂ ਮਾਈਨਿੰਗ ਮਾਫੀਆ (Mining Mafia) ਛੇਤੀ ਖਤਮ ਕਰਨ ਦੀ ਗੱਲ ਕਹੀ ਸੀ। ਸੀਐਮ ਚੰਨੀ ਨੇ ਉਸ ਦਿਨ ਇਹ ਐਲਾਨ ਵੀ ਕੀਤਾ ਸੀ ਕਿ ਕੁਝ ਦਿਨਾਂ ਵਿੱਚ ਹੀ ਬਿਜਲੀ ਸਸਤੀ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਤਿੰਨ ਮਹੀਨੇ ਲਈ ਬਣੀ ਨਵੀਂ ਕੈਬਨਿਟ ਸਾਹਮਣੇ ਕਈ ਅਹਿਮ ਮੁੱਦੇ ਹੱਲ ਕਰਨ ਦੀਆਂ ਚੁਣੌਤੀਆਂ ਹਨ।

ਸਰਕਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ। ਖਾਸਕਰ ਮੁਲਾਜਮਾਂ ਦੇ ਮਸਲੇ ਹੱਲ ਕੀਤੇ ਜਾਣੇ ਬਾਕੀ ਹਨ ਤੇ ਸਭ ਤੋਂ ਵੱਡੀ ਗੱਲ, ਜਿਹੜੇ 18 ਨੁਕਾਤੀ ਪ੍ਰੋਗਰਾਮ ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਦਿੱਤੇ ਸੀ, ਉਨ੍ਹਾਂ ‘ਤੇ ਵੀ ਕੁਝ ਕੰਮ ਕਰਨਾ ਬਾਕੀ ਹੈ। ਅਜਿਹੇ ਵਿੱਚ ਇਹ ਮੀਟਿੰਗ ਅਹਿਮ ਹੋ ਸਕਦੀ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਕੈਬਨਿਟ ਦੀ ਹਫਤਾਵਾਰ ਮੀਟਿੰਗ ਦੇ ਦਿਨ ਬਾਰੇ ਵੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੀਐਮ ਚੰਨੀ ਦੇ ਵਿਚਾਰਾਂ ਵਿੱਚ ਵਖਰੇਵਾਂ ਸੀ। ਪਿਛਲੀ ਮੀਟਿੰਗ ਮੰਗਲਵਾਰ ਨੂੰ ਹੋਈ ਸੀ, ਜਦੋਂਕਿ ਮੁੱਖ ਮੰਤਰੀ ਨੇ ਹਰ ਬੁੱਧਵਾਰ ਮੀਟਿੰਗ ਕਰਨ ਦੀ ਗੱਲ ਕਹੀ ਸੀ ਤੇ ਹੁਣ ਹੋਣ ਜਾ ਰਹੀ ਮੀਟਿੰਗ ਸੋਮਵਾਰ ਨੂੰ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ:ਸੂਬਾ ਸਰਕਾਰ ਦੀਆਂ ਨੀਤੀਆਂ ਵਿੱਚ ਕਿਸਾਨਾਂ ਦੀ ਭਲਾਈ ਸਭ ਤੋਂ ਉੱਪਰ: ਰੰਧਾਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.