ETV Bharat / city

ਪੰਜਾਬ ਕੈਬਿਨੇਟ ਦੀ ਬੈਠਕ 'ਚ ਲਏ ਅਹਿਮ ਫ਼ੈਸਲੇ, ਸਰਕਾਰ ਜਲਦ ਭਰੇਗੀ 19,000 ਅਸਾਮੀਆਂ

author img

By

Published : Sep 16, 2019, 7:23 PM IST

ਕੈਬਨਿਟ ਮੀਟਿੰਗ 'ਚ ਲੰਮੇ ਸਮੇਂ ਤੋਂ ਖ਼ਾਲੀ ਪਈਆਂ 19 ਹਜ਼ਾਰ ਅਸਾਮੀਆਂ ਨੂੰ ਭਰਨ ਦਾ ਵੀ ਸਰਕਾਰ ਨੇ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਨੇ 'ਡਿਜੀਟਲ ਪੰਜਾਬ’ ਮਿਸ਼ਨ ਤਹਿਤ ਈ ਗਵਰਨੈਂਸ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ

ਫ਼ੋਟੋ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਹੋਈ ਕੈਬਿਨੇਟ ਬੈਠਕ 'ਚ ਕਈ ਅਹਿਮ ਫੈਸਲੇ ਲਏ ਗਏ ਹਨ। ਪੰਜਾਬ ਸਰਕਾਰ ਨੇ ਡਿਜੀਟਲ ਪੰਜਾਬ ਮਿਸ਼ਨ ਤਹਿਤ ਈ ਗਵਰਨੈਂਸ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਲਈ ਸਰਕਾਰ ਇੱਕ ਸਪੈਸ਼ਲ ਕਾਰਡ ਸਥਾਪਿਤ ਕਰੇਗੀ। ਇਹ ਕਦਮ ਸੂਬੇ ਦੀ ਆਈ.ਟੀ. ਸਮਰੱਥਾ ਨੂੰ ਹੁਲਾਰਾ ਦੇਣ ਵਿੱਚ ਵੀ ਸਹਾਇਤਾ ਦੇਵੇਗਾ। ਇਹ ਵਿਭਾਗ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਤਕਨੀਕੀ ਸਹੂਲਤ ਦੇਵੇਗਾ।

  • Today in #CabinetMeeting we decided to appoint IT Cadre who will be deputed across departments to help in seamless adoption of E-Governance. This will transform old established physical ways of providing govt. services to real-time delivery of all services with 100% transparency. pic.twitter.com/IRmldy4n51

    — Capt.Amarinder Singh (@capt_amarinder) September 16, 2019 " class="align-text-top noRightClick twitterSection" data=" ">

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਐਸ.ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ ਵਧਾ ਕੇ 72 ਸਾਲ ਤੱਕ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਸ.ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਦੀ ਹੱਦ 70 ਸਾਲ ਸੀ। ਕੈਬਿਨੇਟ ਬੈਠਕ ਵੱਲੋਂ ਕੀਤਾ ਇਹ ਫ਼ੈਸਲਾ ਅਹੁਦੇ ਲਈ ਵਧੇਰੇ ਤਜੁਰੇਬਕਾਰ ਵਿਅਕਤੀ ਲਗਾਉਣ ਵਿੱਚ ਸਹਾਇਤਾ ਕਰੇਗਾ ਅਤੇ ਸੂਬੇ ਵਿੱਚ ਐਸ.ਸੀ. ਭਾਈਚਾਰੇ ਦੇ ਹਿੱਤਾਂ ਦੀ ਰਾਖੀ ਅਤੇ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਵਿੱਚ ਅਹਿਮ ਯੋਗਦਾਨ ਪਾਵੇਗਾ।

ਵੀਡੀਓ

ਕੈਬਿਨੇਟ ਬੈਠਕ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਇਕੱਠੇ ਹੋ ਕੇ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ।

  • Call upon @HarsimratBadal_ & @officeofssbadal to stop seeking to exploit the 550th Prakash Purb celebrations for petty politics. Have again written to SGPC Chief today reiterating our commitment. Let's all come together to celebrate this historic occasion in a befitting manner. pic.twitter.com/DqkwQ2G9et

ਕੈਬਨਿਟ ਮੀਟਿੰਗ 'ਚ ਲੰਮੇ ਸਮੇਂ ਤੋਂ ਖ਼ਾਲੀ ਪਈਆਂ 19 ਹਜ਼ਾਰ ਅਸਾਮੀਆਂ ਨੂੰ ਭਰਨ ਦਾ ਵੀ ਸਰਕਾਰ ਨੇ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਅਸਾਮੀਆਂ ਭਰਨ ਲਈ ਭਰਤੀ ਦੇ ਨਿਯਮ ਵੀ ਆਸਾਨ ਕੀਤੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਫੌਰੀ ਤੌਰ 'ਤੇ ਸਬੰਧਿਤ ਅਸਾਮੀਆਂ ਦੀਆਂ ਲਿਸਟਾਂ ਦੇਣ ਤੇ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦੇ ਦਿੱਤੇ ਹਨ। ਇਨ੍ਹਾਂ ਵਿੱਚੋਂ ਪਹਿਲ ਦੇ ਅਧਾਰ 'ਤੇ ਭਰੀਆਂ ਜਾਣ ਵਾਲੀਆਂ ਖਾਲੀ ਅਸਾਮੀਆਂ ਵਿੱਚ ਪੁਲਿਸ ਵਿਭਾਗ ਵਿੱਚ 5000, ਬਿਜਲੀ ਵਿਭਾਗ (ਪੀਐਸਪੀਸੀਐਲ) ਵਿੱਚ 5300, 2500 ਅਧਿਆਪਕ, ਸਿਹਤ ਵਿਭਾਗ ਵਿੱਚ ਡਾਕਟਰ ਅਤੇ ਮਾਹਰਾਂ ਸਮੇਤ 5000 ਪੈਰਾ ਮੈਡੀਕਲ ਤੇ ਵਿਸ਼ੇਸ਼ ਸਟਾਫ ਤੇ ਮਾਲ ਵਿਭਾਗ ਵਿੱਚ 1300 ਅਸਾਮੀਆਂ ਸ਼ਾਮਲ ਹਨ।

ਪੰਜਾਬ ਕੈਬਨਿਟ ਨੇ ਝੋਨੇ ਲਈ ਪੰਜਾਬ ਕਸਟਮ ਮਿਲਿੰਗ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਜ਼ਿਆਦਾ ਸੁਰੱਖਿਆ ਵਿਵਸਥਾ ਸ਼ਾਮਲ ਹਨ। ਸੂਬੇ 'ਚ ਸੰਚਾਲਿਤ 4000 ਤੋਂ ਜ਼ਿਆਦਾ ਮਿੱਲਾਂ 'ਚ ਝੋਨੇ ਦੀ ਬੇਰੋਕ ਮਿਲਿੰਗ ਤੇ ਕੇਂਦਰੀ ਪੂਲ 'ਚ ਚੌਲਾਂ ਦੀ ਸੁਖਾਲੀ ਡਲਿਵਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ।

Intro:ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ ਪੰਜਾਬ ਭਵਨ ਵਿਖੇ ਹੋਈ । ਮੀਟਿੰਗ ਬਾਰੇ ਦਸਦੇ ਹੋਏ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਮੇ ਦਸਿਆ ਕਿ ਮੀਟਿੰਗ ਵਿਚ ਸਰਕਾਰ ਵਲੋਂ ਬੰਦ ਪਈਆਂ ਰਾਈਸ ਮਿਲਸ ਨੂੰ ਸੁਰਜੀਤ ਕਰਨ ਦੇ ਲਈ ਵਨ ਟਾਈਮ ਪੋਲਿਸੀ ਦੇ ਲਈ ਹਰਿ ਝੰਡੀ ਦਿੱਤੀ ਗਈ। ਇਸਦੇ ਤਹਿਤ ਡਿਫਾਲਟਰਾਂ ਨੂੰ ਰਾਈਸ ਮਿਲਰਸ ਦੀਆਂ ਸ਼ਰਤਾਂ ਦੇ ਤਹਿਤ ਬਕਾਇਆ ਜੁਰਮਾਨਾ ਏਡਾ ਕਰਕੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।

Body:ਪੈਦੀ ਕਸਟ। ਮਿਲਿੰਗ ਪਾਲਿਸੀ ਬਾਰੇ ਗੱਲ ਕਰਦੇ ਹੋਏ ਧਰਮਸੋਤ ਨੇ ਕਿਹਾ ਕਿ ਪੈਡੀ ਕਸਟਮ ਮਿਲਿੰਗ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸਦੇ ਚਲਦੇ ਝੋਨੇ ਦੀ ਖੁਦ ਨੂੰ ਲੈਕੇ ਕੁਛ ਨਿਯਮ ਤੈਅ ਕੀਤੇ ਗਏ ਨੇ ਤਾਕਿ ਕਿਸਾਨਾਂ ਦੀਆਂ ਸਮਿਆਵਾਂ ਨੂੰ ਹੱਲ ਕੀਤਾ ਜਾ ਸਕੇ ਇੱਜਦੇ ਨਾਲ ਹੀ ਐਸ ਸੀ ਕਮਿਸ਼ਨ ਦੀ ਚੇਅਰਮੈਨ ਦੀ ਰਿਟਾਇਰਮੈਂਟ ਦੀ ਉਮਰ 70 ਸਾਲ ਤੋਂ ਵਧਾ ਕੇ 72 ਸਾਲ ਕਰ ਦਿਤੀ ਗਈ ਹੈ।Conclusion:550 ਸਾਲ ਬਾਰੇ ਗੱਲ ਕਰਦੇ ਹੋਏ ਧਰਮਸੋਤ ਨੇ ਕਿਹਾ ਕਿ ਸਰਕਾਰ ਬਹੁਤ ਪਹਿਲਾਂ ਦੀ ਇਸਦੀ ਤਿਆਰੀਆਂ ਕਰ ਰਹੀ ਹੈ ।
ETV Bharat Logo

Copyright © 2024 Ushodaya Enterprises Pvt. Ltd., All Rights Reserved.