ਚੰਡੀਗੜ੍ਹ: ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਮੁੱਖ ਸਕੱਤਰ ਡਾ. ਸੁਭਾਸ਼ ਸ਼ਰਮਾ ਮੌਜੂਦ ਰਹੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀਆਂ ਦੇ ਘਰ ਹੋਈ ਛਾਪੇਮਾਰੀ ’ਤੇ ਪੰਜਾਬ ਭਾਜਪਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੋਈ ਛਾਪੇਮਾਰੀ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਕਈ ਚੋਰੀ ਕਰਦਾ ਹੈ ਉਸ ’ਤੇ ਕਾਰਵਾਈ ਹੋਵੇ ਤਾਂ ਇਸ ’ਚ ਬੀਜੇਪੀ ਦਾ ਕੀ ਲੈਣਾ ਦੇਣਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੋਰੀ ਕੀਤੀ ਜਾਵੇਗੀ ਤਾਂ ਜਨਤਾ ਨੂੰ ਜਵਾਬ ਦੇਣਾ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਨਵੇਂ ਨਵੇਂ ਰਿਕਾਰਡ ਬਣਾਏ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਸੱਤਾ ਚ ਇਹੀ ਨਾਅਰਾ ਦੇਕੇ ਆਈ ਸੀ ਕਿ ਉਨ੍ਹਾਂ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਖਤਮ ਕੀਤਾ ਜਾਵੇਗਾ ਪਰ ਸਮੇਂ ਸਮੇਂ ’ਤੇ ਉਨ੍ਹਾਂ ਦੇ ਐਮਐਲਏ ਇਸ ’ਚ ਮਿਲ ਗਏ। ਸਭ ਤੋਂ ਵੱਡੀ ਗੱਲ ਉਸ ਸਮੇਂ ਹੋਈ ਕਿ ਜਦੋ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਹੋਈ ਅਤੇ ਘਰ ਚੋਂ 10 ਕਰੋੜ ਰੁਪਏ ਮਿਲੇ ਅਤੇ ਰੋਲੇਕਸ ਦੀ ਘੜੀ ਮਿਲੀ ਅਤੇ ਹੁਣ ਇਹ ਦਲਿਤ ਕਾਰਡ ਖੇਡ ਰਹੇ ਹਨ।
ਈਡੀ ਦੀ ਛਾਪੇਮਾਰੀ ਤੇ ਕਿਹਾ ਕਿ ਇਹ ਮਾਮਲਾ 2018 ਦਾ ਹੈ ਜਿਸਦੇ ਤਹਿਤ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਸੀ। ਬਲਜਿੰਦਰ ਸਿੰਘ ਹਨੀ ਤੋਂ ਇਲਾਵਾ 9 ਲੋਕਾਂ ਦੇ ਘਰਾਂ ਚ ਛਾਪੇਮਾਰੀ ਕੀਤੀ ਗਈ। ਜੋ ਨਾਜਾਇਜ ਮਾਈਨਿੰਗ ਦਾ ਕੰਮ ਕਰਦੇ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਨੂੰ ਆਮ ਦਿਖਾਉਂਦੇ ਹਨ ਪਰ ਉਨ੍ਹਾਂ ਦੇ ਭਾਂਜੇ ਦੇ ਘਰ ਤੋਂ 10 ਕਰੋੜ ਰੁਪਏ ਦੀ ਬਰਾਮਦਗੀ ਅਤੇ 21 ਲੱਖ ਦਾ ਸੋਨਾ ਨਿਕਲਿਆ ਹੈ। ਦਲਿਤ ਦੀ ਵੀ ਗੱਲ ਕੀਤੀ ਗਈ ਕਿਹੜਾ ਦਲਿਤ ਹੈ ਜਿਸਦੇ ਘਰ ਚੋਂ 10 ਕਰੋੜ ਨਿਕਲਣ ਅਤੇ 21 ਲੱਖ ਦਾ ਸੋਨਾ ਨਿਕਲਿਆ ਹੋਵੇ।
ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ ਇਹ ਇੱਕ ਹਨੀ ਹੈ ਜਿਸ ਘਰ ਤੋਂ 10 ਕਰੋੜ ਬਰਾਮਦ ਹੋਏ ਹਨ। ਪੰਜਾਬ ਚ ਨਾ ਕਿੰਨੇ ਹੀ ਮੰਤਰੀ ਵਿਧਾਇਕ ਹਨ ਜੋ ਇਸ ਧੰਦੇ ’ਚ ਵੜ੍ਹੇ ਹੋਏ ਹਨ। ਜੇਕਰ ਅਜੇ ਵੀ ਨਿਰਪੱਖ ਈਡੀ ਜਾਂਚ ਕੀਤੀ ਜਾਵੇ ਤਾਂ ਉਹ ਕਿਸੇ ਨੂੰ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਦਲਿਤਾਂ ਦੀ ਸਕਾਲਰਸ਼ਿੱਪ ਖਾਈ ਗਈ ਹੈ ਜਦੋ ਦਲਿਤ ਲੜਕੀਆਂ ਨਾਲ ਰੇਪ ਹੋਇਆ ਤਾਂ ਤੁਸੀਂ ਕਿੱਥੇ ਸੀ। ਚੋਰੀ ਕਰਨ ਤੋਂ ਬਾਅਦ ਦਲਿਤ ਕਾਰਡ ਖੇਡਣਾ ਬੰਦ ਕਰੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਜੀਰੋ ਟੋਲਰੇਂਸ ਦੀ ਨੀਤੀ ਤੇ ਕੰਮ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਭਵਿੱਖ ਤੈਅ ਕਰਦਾ ਹੈ ਮਾਲਵਾ !