ਚੰਡੀਗੜ੍ਹ: ਪੰਜਾਬ ਵਿੱਚ ਸਾਲ 2022 ਵਿੱਚ ਅਗਾਮੀ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ ਤੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਵੀ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਅੱਜ ਅਸੀਂ ਵਿਧਾਨ ਸਭਾ ਹਲਕੇ ਰਾਜਪੁਰਾ (Rajpura Assembly Constituency) ਦੀ ਗੱਲ ਕਰਾਂਗੇ, ਕਿ ਆਖਿਰਕਾਰ ਇਸ ਸੀਟ ਦਾ ਸਿਆਸੀ ਸਮੀਕਰਨ ਕੀ ਹੈ।
ਇਹ ਵੀ ਪੜੋ: Punjab Assembly Election 2022: ਮਹਿਲ ਕਲਾਂ ਸੀਟ ’ਤੇ ਕਿਸਦਾ ਚੱਲੇਗਾ ਜਾਦੂ, ਜਾਣੋ ਇੱਥੋਂ ਦਾ ਸਿਆਸੀ ਹਾਲ...
ਰਾਜਪੁਰਾ ਸੀਟ (Rajpura Assembly Constituency)
ਵਿਧਾਨ ਸਭਾ ਹਲਕੇ ਰਾਜਪੁਰਾ (Rajpura Assembly Constituency) ਵਿੱਚ ਇਸ ਸਮੇਂ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ (HARDIAL SINGH KAMBOJ) ਮੌਜੂਦਾ ਵਿਧਾਇਕ ਹਨ। ਇਸ ਸੀਟ 'ਤੇ ਮੁਕਾਬਲਾ ਦਿਲਚਸਪ ਹੋਵੇਗਾ, ਕਿਉਂਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਭਾਜਪਾ ਨਾਲੋ ਨਾਤਾ ਟੁੱਟ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਖੁਦ ਆਪਣੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਗਠਜੋੜ ਸਮੇਂ ਇਹ ਸੀਟ ਭਾਜਪਾ ਕੋਲ ਹੁੰਦੀ ਸੀ। ਕਾਂਗਰਸ ਦੇ ਉਮੀਦਵਾਰ ਨੂੰ ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਟੱਕਰ ਦੇ ਸਕਦੇ ਹਨ।
2017 ਵਿਧਾਨ ਸਭਾ ਦੇ ਚੋਣ ਨਤੀਜੇ
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਪੁਰਾ ਸੀਟ (Rajpura Assembly Constituency) ’ਤੇ 76.86 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਕਾਂਗਰਸ ਦੇ ਉਮਾਦਵਾਰ ਹਰਦਿਆਲ ਸਿੰਘ ਕੰਬੋਜ (HARDIAL SINGH KAMBOJ) ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੂੰ 59107 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂਤੋਸ਼ ਜੋਸ਼ੀ (ASHUTOSH JOSHI) ਨੂੰ 26542 ਵੋਟਾਂ ਤੇ ਤੀਜੇ ਨੰਬਰ ‘ਤੇ ਰਹੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਗਰੇਵਾਲ (HARJIT SINGH GREWAL) ਨੂੰ 19151 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ ਦਾ ਸਭ ਤੋਂ ਵੱਧ 46.52 ਫੀਸਦ ਵੋਟ ਸ਼ੇਅਰ ਸੀ, ਜਦਕਿ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦਾ 20.89 ਫੀਸਦ ਤੇ ਤੀਜੇ ਨੰਬਰ ਤੇ ਭਾਜਪਾ ਦਾ 15.07 ਫੀਸਦ ਵੋਟ ਸ਼ੇਅਰ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਪੁਰਾ ਸੀਟ (Rajpura Assembly Constituency) ’ਤੇ 75.93 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਕਾਂਗਰਸ ਦੇ ਉਮਾਦਵਾਰ ਹਰਦਿਆਲ ਸਿੰਘ ਕੰਬੋਜ (HARDIAL SINGH KAMBOJ) ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੂੰ 64250 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ’ਤੇ ਰਹੇ ਭਾਜਪਾ ਦੇ ਉਮੀਦਵਾਰ ਰਾਜ ਖੁਰਾਨਾ (RAJ KHURANA) ਨੂੰ 32740 ਵੋਟਾਂ ਤੇ ਤੀਜੇ ਨੰਬਰ ’ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੀ ਉਮੀਦਵਾਰ ਨੀਰੂ ਚੌਧਰੀ (NEERU CHAUDHARY) ਨੂੰ 5475 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਰਾਜਪੁਰਾ ਸੀਟ (Rajpura Assembly Constituency) ’ਤੇ ਕਾਂਗਰਸ ਦਾ ਸਭ ਤੋਂ ਵੱਧ 57.69 ਫੀਸਦ ਵੋਟ ਸ਼ੇਅਰ ਰਿਹਾ ਸੀ, ਜਦਕਿ ਭਾਜਪਾ ਦਾ 29.40 ਫੀਸਦ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦਾ 4.92 ਫੀਸਦੀ ਸੀ।
ਇਹ ਵੀ ਪੜੋ: Punjab Assembly Election 2022: ਬਾਦਲਾਂ ਦਾ ਗੜ੍ਹ ਹੈ ਲੰਬੀ ਸੀਟ, ਜਾਣੋ ਇੱਥੇ ਦਾ ਸਿਆਸੀ ਹਾਲ...
ਵਿਧਾਨ ਸਭਾ ਹਲਕਾ ਰਾਜਪੁਰਾ (Rajpura Assembly Constituency) ਦਾ ਸਿਆਸੀ ਸਮੀਕਰਨ
ਵਿਧਾਨ ਸਭਾ ਹਲਕਾ ਰਾਜਪੁਰਾ (Rajpura Assembly Constituency) ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਵੱਡੀ ਟੱਕਰ ਹੋਵੇਗੀ, ਕਿਉਂਕਿ ਅਕਾਲੀ-ਭਾਜਪਾ ਦੇ ਗੱਠਜੋੜ ਸਮੇਂ ਇਹ ਸੀਟ ਭਾਜਪਾ ਕੋਲ ਸੀ, ਹੁਣ ਗੱਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਚਰਨਜੀਤ ਸਿੰਘ ਬਰਾੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਉਥੇ ਹੀ ਜੇਕਰ ਆਪ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਰਾਜਪੁਰਾ ਸੀਟ ’ਤੇ ਨੀਨਾ ਮਿੱਤਲ ਦਾਅਵੇਦਾਰੀ ਠੋਕ ਰਹੇ ਹਨ ਤੇ ਉਹ ਹਲਕੇ ਵਿੱਚ ਗਤੀਵਿਧੀਆਂ ਵੀ ਬਹੁਤ ਕਰ ਰਹੇ ਹਨ। ਬੇਸ਼ੱਕ ਕਾਂਗਰਸ ਨੇ ਅਜੇ ਤਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ, ਪਰ ਹਰਦਿਆਲ ਸਿੰਘ ਕੰਬੋਜ ਕਾਂਗਰਸ ਦੇ ਮੁੱਖ ਦਾਅਵੇਦਾਰ ਹਨ।