ETV Bharat / city

Punjab Assembly Election 2022: ਕੀ ਗਿੱਦੜਬਾਹਾ ਸੀਟ ‘ਤੇ ਹੈਟਰਿਕ ਮਾਰੇਗੀ ਕਾਂਗਰਸ, ਜਾਣੋ ਇੱਥੋਂ ਦਾ ਸਿਆਸੀ ਸਮੀਕਰਨ... - Minister Amarinder Singh Raja Waring

Assembly Election 2022: ਵਿਧਾਨ ਸਭਾ ਹਲਕਾ ਗਿੱਦੜਬਾਹਾ (Gidderbaha Assembly Constituency) ’ਚ ਇਸ ਸਮੇਂ ਕਾਂਗਰਸ ਤੋਂ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਹਨ ਤੇ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਵਿਧਾਨ ਸਭਾ ਚੋਣਾਂ 2022 ਗਿੱਦੜਬਾਹਾ ਸੀਟ
ਵਿਧਾਨ ਸਭਾ ਚੋਣਾਂ 2022 ਗਿੱਦੜਬਾਹਾ ਸੀਟ
author img

By

Published : Dec 5, 2021, 9:26 AM IST

ਚੰਡੀਗੜ੍ਹ: ਪੰਜਾਬ ਵਿੱਚ ਸਾਲ ਵਿਧਾਨ ਸਭਾ ਚੋਣਾਂ 2022 (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ ਤੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਵੀ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਅੱਜ ਅਸੀਂ ਵਿਧਾਨ ਸਭਾ ਹਲਕੇ ਗਿੱਦੜਬਾਹਾ (Gidderbaha Assembly Constituency) ਦੀ ਗੱਲ ਕਰਾਂਗੇ, ਕਿ ਆਖਿਰਕਾਰ ਇਸ ਸੀਟ ਦਾ ਸਿਆਸੀ ਸਮੀਕਰਨ ਕੀ ਹੈ।

ਇਹ ਵੀ ਪੜੋ: Punjab Assembly Election 2022: ਰਾਜਪੁਰਾ ਸੀਟ ’ਤੇ ਦਿਖਣਗੇ ਨਵੇਂ ਚਿਹਰੇ, ਜਾਣੋ ਇੱਥੋਂ ਦਾ ਸਿਆਸੀ ਹਾਲ...

ਗਿੱਦੜਬਾਹਾ ਸੀਟ (Gidderbaha Assembly Constituency)

ਵਿਧਾਨ ਸਭਾ ਹਲਕੇ ਗਿੱਦੜਬਾਹਾ (Gidderbaha Assembly Constituency) ਵਿੱਚ ਇਸ ਸਮੇਂ ਕਾਂਗਰਸ ਦੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦਾ ਵਿਧਾਇਕ ਹਨ ਤੇ ਇਸ ਵਾਰ ਵੀ ਇਸ ਸੀਟ ’ਤੇ ਕਾਂਗਰਸ ਦਾ ਦਬਦਬਾ ਹੀ ਨਜ਼ਰ ਆ ਰਿਹਾ ਹੈ, ਕਿਉਂਕਿ ਲੋਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਖੁਸ਼ ਹਨ।

2017 ਵਿਧਾਨ ਸਭਾ ਦੇ ਚੋਣ ਨਤੀਜੇ

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜਬਾਹਾ ਸੀਟ (Gidderbaha Assembly Constituency) ’ਤੇ 88.99 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੂੰ 63500 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 47288 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਨੂੰ 25334 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ ਦਾ ਸਭ ਤੋਂ ਵੱਧ 45.90 ਫੀਸਦ ਵੋਟ ਸ਼ੇਅਰ ਸੀ, ਜਦਕਿ ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ 34.18 ਫੀਸਦ ਤੇ ਤੀਜੇ ਨੰਬਰ ’ਤੇ ਆਪ ਆਦਮੀ ਪਾਰਟੀ ਦਾ 18.31 ਫੀਸਦ ਵੋਟ ਸ਼ੇਅਰ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜਬਾਹਾ ਸੀਟ (Gidderbaha Assembly Constituency) ’ਤੇ 88.65 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਵੀ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਸੰਤ ਸਿੰਘ ਬਰਾੜ ਨੂੰ ਹਰਾਇਆ ਸੀ। ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 50305 ਵੋਟਾਂ, ਜਦਕਿ ਦੂਜੇ ਨਬੰਰ ’ਤੇ ਰਹੇ ਅਕਾਲੀ ਦਲ ਦੇ ਉਮੀਦਵਾਰ ਸੰਤ ਸਿੰਘ ਬਰਾੜ ਨੂੰ 36653 ਵੋਟਾਂ ਤੇ ਤੀਜੇ ਨੰਬਰ ਤੇ ਰਹੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਰਪ੍ਰਸਤ ਮਨਪ੍ਰੀਤ ਸਿੰਘ ਬਾਦਲ ਨੂੰ 31906 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਗਿੱਦੜਬਾਹਾ ਸੀਟ (Gidderbaha Assembly Constituency) ’ਤੇ ਕਾਂਗਰਸ ਦਾ ਸਭ ਤੋਂ ਵੱਧ 40.40 ਫੀਸਦ ਵੋਟ ਸ਼ੇਅਰ ਰਿਹਾ ਸੀ, ਜਦਕਿ ਦੂਜੇ ਨੰਬਰ ’ਤੇ ਅਕਾਲੀ ਦਲ ਦਾ 29.43 ਫੀਸਦ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦਾ 25.62 ਫੀਸਦੀ ਸੀ।

ਇਹ ਵੀ ਪੜੋ: Punjab Assembly Election 2022: ਬਾਦਲਾਂ ਦਾ ਗੜ੍ਹ ਹੈ ਲੰਬੀ ਸੀਟ, ਜਾਣੋ ਇੱਥੇ ਦਾ ਸਿਆਸੀ ਹਾਲ...

ਗਿੱਦੜਬਾਹਾ ਸੀਟ (Gidderbaha Assembly Constituency) ਦਾ ਸਿਆਸੀ ਸਮੀਕਰਨ

ਜੇਕਰ ਗਿੱਦੜਬਾਹਾ ਸੀਟ (Gidderbaha Assembly Constituency) ਦੇ ਸਿਆਸੀ ਸਮੀਕਰਨ ਦੀ ਗੱਲ ਕੀਤੀ ਜਾਵੇ ਤਾਂ ਇਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਨਾਲ ਹੋਵੇਗਾ। ਬੇਸ਼ੱਕ ਅਜੇ ਤਕ ਬਾਕੀ ਕਿਸੇ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ, ਪਰ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਵੱਲੋਂ ਇਸ ਸੀਟ ਦੇ ਮੁੱਖ ਦਾਅਵੇਦਾਰ ਹਨ।

ਜੇਕਰ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੀ ਇਸ ਸੀਟ ਤੋਂ ਉਮੀਦਵਾਰ ਐਲਾਨਦੀ ਹੈ ਤਾਂ ਹੋ ਸਕਦਾ ਹੈ ਕਿ ਇਸ ਸੀਟ ’ਤੇ ਕਾਂਗਰਸ ਹੈਟਰਿਕ ਮਾਰ ਜਾਵੇ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੰਮਾਂ ਤੋਂ ਹਲਕੇ ਦੇ ਲੋਕ ਖੁਸ਼ ਨਜ਼ਰ ਆ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.