ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਇੱਕ ਪਾਸੇ ਕੋਰੋਨਾ ਦੀ ਰਫ਼ਤਾਰ ਘੱਟ ਹੋਣ ਕਾਰਨ ਵੀਕੈਂਡ ਕਰਫਿਊ ਖ਼ਤਮ ਕਰ ਦਿੱਤਾ ਹੈ ਉਥੇ ਹੀ ਉਹਨਾਂ ਨੇ ਕੋਰੋਨਾ ਦੇ ਨਵੇਂ ਰੂਪਾਂ ਦੀ ਜਲਦ ਤੋਂ ਜਲਦ ਪਛਾਣ ਤੇ ਰੀਜਨਲ ਇੰਸਟੀਚਿਊਟ ਆਫ ਵਾਇਰੋਲਾਜੀ ਲਈ ਆਈਸੀਐਮਆਰ ਨਾਲ ਸਮਝੌਤਾ ਕਾਰਜਾਂ ਵਿੱਚ ਸਬੰਧਿਤ ਵਿਭਾਗਾਂ ਨੂੰ ਤੇਜ਼ੀ ਲਿਆਉਣ ਲਈ ਕਿਹਾ ਹੈ।
ਇਹ ਵੀ ਪੜੋ: ਪੰਜਾਬ 'ਚ ਕੋਵੀਸ਼ੀਲਡ ਦਾ ਸਟਾਕ ਖਤਮ, ਕੈਪਟਨ ਦੀ ਕੇਂਦਰ ਨੂੰ ਅਪੀਲ
ਹਾਲਾਂਕਿ ਸੂਬੇ ਵਿੱਚ ਡੈਲਟਾ ਪਲੱਸ ਰੂਪ ਦੇ 2 ਨਵੇਂ ਮਾਮਲਿਆਂ ਦੀ ਪਛਾਣ ਨਹੀਂ ਕੀਤੀ ਗਈ ਹੈ (ਮੁੱਖ ਤੌਰ 'ਤੇ ਮਈ ਦੇ ਨਮੂਨੇ ’ਤੇ ਆਧਾਰਿਤ 2 ਤੋਂ ਇਲਾਵਾ), ਮੁੱਖ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਜੀਐਮਸੀਐਚ ਪਟਿਆਲਾ ਵਿਖੇ ਟੈਸਟਿੰਗ ਲੈਬ ਬਣਨੀ ਚਾਹੀਦੀ ਹੈ। ਇਸ ਮਹੀਨੇ 25 ਜੁਲਾਈ ਤੱਕ ਇਥੇ ਮਸ਼ੀਨਾਂ ਲਗਾਈਆਂ ਜਾ ਸਕਦੀਆਂ ਹਨ। ਵੀਆਰਡੀਐਲ ਜੀਐਮਸੀ ਪਟਿਆਲਾ ਨੇ ਇਨਸੈਕੌਗ ਨਾਲ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਹੈ।
ਕੋਵਿਡ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਅਗਲੇ ਹਫ਼ਤੇ ਜੀ.ਐੱਮ.ਸੀ. ਪਟਿਆਲਾ ਵਿਖੇ ਕੋਰੋਨਾ ਦੀਆਂ ਵੱਖ-ਵੱਖ ਕਿਸਮਾਂ ਦੀ ਜਾਂਚ ਸ਼ੁਰੂ ਕਰ ਰਿਹਾ ਹੈ।
ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੇ ਪੂਰੀ ਜੀਨੋਮ ਦੀ ਤਰਤੀਬ ਲਈ ਹਰ 15 ਦਿਨਾਂ ਵਿੱਚ 10 ਸੈਂਡੀਨਲ ਸਾਈਟਾਂ ਦੀ ਪਛਾਣ ਕੀਤੀ ਹੈ ਅਤੇ ਹਰੇਕ ਸਾਈਟ 'ਤੇ ਘੱਟੋ ਘੱਟ 15 ਨਮੂਨੇ ਭੇਜੇ ਹਨ। ਪੋਸਟ ਟੀਕਾਕਰਨ, ਦੁਬਾਰਾ ਇਨਫੈਕਸ਼ਨ ਦੇ ਮਾਮਲੇ, ਮੌਤ ਦੇ ਮਾਮਲੇ, ਗੰਭੀਰ ਮਾਮਲੇ, ਕਲੱਸਟਰਿੰਗ ਆਦਿ ਦੇ ਸਕਾਰਾਤਮਕ ਨਮੂਨੇ ਡਬਲ ਯੂ ਜੀ ਐਸ ਨੂੰ ਭੇਜੇ ਜਾ ਰਹੇ ਹਨ।
ਇਹ ਵੀ ਪੜੋ: ਪੰਜਾਬ 'ਚ ਵੀਕੇਂਡ ਤੇ ਨਾਈਟ ਕਰਫਿਉ ਹਟਾਇਆ ਗਿਆ, ਫਿਲਹਾਲ ਸਕੂਲ ਰਹਿਣਗੇ ਬੰਦ