ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਐਕਸ਼ਨ ਮੂਡ ’ਚ ਹੈ। ਜਿਸਦੇ ਚੱਲਦੇ ਉਨ੍ਹਾਂ ਵੱਲੋਂ ਕਈ ਅਹਿਮ ਫੈਸਲੇ ਅਤੇ ਹੁਕਮ ਸੁਣਾਏ ਜਾ ਰਹੇ ਹਨ। ਇਸੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਸੂਬੇ ਚ ਸਰਕਾਰੀ ਕੁਆਰਟਰਾਂ ਚ ਰੱਖੇ ਪਾਲਤੂ ਕੁੱਤਿਆਂ ਸਬੰਧੀ ਸਖਤੀ ਦਿਖਾਈ ਗਈ ਹੈ।
ਹੁਕਮਾਂ ਮੁਤਾਬਿਕ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਮਨਜ਼ੂਰੀ ਰੱਖੇ ਪਾਲਤੂ ਕੁੱਤਿਆਂ ਨੂੰ ਤੁਰੰਤ ਬਾਹਰ ਕੱਢਣ ਲਈ ਕਿਹਾ ਗਿਆ ਹੈ। ਇਨ੍ਹਾਂ ਕੁੱਤਿਆਂ ਨੂੰ ਬਾਹਰ ਰਿਹਾਇਸ਼ੀ ਇਲਾਕੇ ਚ ਲੈ ਜਾਣ ਲਈ ਕਿਹਾ ਗਿਆ ਹੈ। ਹੁਣ ਇਸ ਤਰ੍ਹਾਂ ਦਾ ਆਦੇਸ਼ ਪੰਜਾਬ ਦੇ ਏਡੀਜੀਪੀ ਨੇ ਪੁਲਿਸ ਕੁਆਰਟਰਾਂ ਦੇ ਲਈ ਕੱਢਿਆ ਹੈ। ਇਸ ਸਬੰਧੀ ਹੁਕਮਾਂ ਦੀ ਪਾਲਣਾ ਕਰ ਇੱਕ ਹਫਤੇ ਚ ਰਿਪੋਰਟ ਵੀ ਮੰਗੀ ਗਈ ਹੈ।
ਹੁਕਮਾਂ ਸਬੰਧੀ ਇੱਕ ਹਫਤੇ ਚ ਮੰਗੀ ਰਿਪੋਰਟ: ਦੱਸ ਦਈਏ ਕਿ ਏਡੀਜੀਪੀ ਵੱਲੋਂ ਜਾਰੀ ਹੁਕਮਾਂ ਨੂੰ ਕੁਆਰਟਰ ਦੇ ਮੁਨਸ਼ੀ ਅਤੇ ਲਾਈਨ ਅਧਿਕਾਰੀ ਨੂੰ ਆਦੇਸ਼ ਲਾਗੂ ਕਰਨ ਦੇ ਲਈ ਕਿਹਾ ਗਿਆ ਹੈ। ਨਾਲ ਹੀ ਇਸ ਸਬੰਧੀ ਰਿਪੋਰਟ ਵੀ ਮੰਗੀ ਗਈ ਹੈ। ਹੁਕਮਾਂ ਚ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਕਾਲੋਨੀ ਚ ਕਮਰੇ ਦਿੱਤੇ ਗਏ ਹਨ ਜਿੱਥੇ ਕਈ ਕਰਮਚਾਰੀਆਂ ਨੇ ਕੁੱਤੇ ਰੱਖੇ ਹੋਏ ਹਨ ਜਿਸ ਸਬੰਧੀ ਗੁਆਂਢੀਆਂ ਵੱਲੋਂ ਇਤਰਾਜ ਜਤਾਇਆ ਜਾ ਰਿਹਾ ਸੀ ਜਿਸ ਦੀ ਸ਼ਿਕਾਇਤ ਵੀ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਚੁੱਕੀ ਹੈ।
ਕੀਤੀ ਜਾਵੇਗੀ ਵਿਭਾਗੀ ਕਾਰਵਾਈ: ਏਡੀਜੀਪੀ ਵੱਲੋਂ ਸਾਫ ਕਿਹਾ ਗਿਆ ਹੈ ਕਿ ਜਿਨ੍ਹਾਂ ਵੀ ਕਰਮਚਾਰੀਆਂ ਨੇ ਕੁੱਤਿਆ ਨੂੰ ਰੱਖਿਆ ਹੋਇਆ ਉਨ੍ਹਾਂ ਨੂੰ ਬਾਹਰ ਕੀਤਾ ਜਾਵੇ। ਜੋ ਵੀ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਕਾਂਗਰਸੀ ਆਗੂ ’ਤੇ ਟਾਇਲੇਟ ਚੋਰੀ ਕਰਨ ਦਾ ਮਾਮਲਾ ਦਰਜ