ETV Bharat / city

PSEB ਨੇ ਸਕੂਲ ਪੱਧਰੀ ਸਿਲੇਬਸ ਵਿੱਚ 30 ਫੀਸਦੀ ਕੀਤੀ ਕਟੌਤੀ

author img

By

Published : Nov 11, 2020, 1:07 PM IST

ਵਿਦਿਆਰਥੀਆਂ ਲਈ ਅਕਾਦਮਿਕ ਸਾਲ 2020-21 ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲ ਪੱਧਰੀ ਸਿਲੇਬਸ ਵਿੱਚ 30 ਫ਼ੀਸਦੀ ਕਟੌਤੀ ਕਰ ਦੇਣ ਦਾ ਐਲਾਨ ਕੀਤਾ ਹੈ।

PSEB ਨੇ ਸਕੂਲ ਪੱਧਰੀ ਸਿਲੇਬਸ ਵਿੱਚ 30 ਫੀਸਦੀ ਕੀਤੀ ਕਟੌਤੀ
PSEB ਨੇ ਸਕੂਲ ਪੱਧਰੀ ਸਿਲੇਬਸ ਵਿੱਚ 30 ਫੀਸਦੀ ਕੀਤੀ ਕਟੌਤੀ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਅਕਾਦਮਿਕ ਸਾਲ 2020-21 ਲਈ ਸਕੂਲ ਪੱਧਰੀ ਸਿਲੇਬਸ ਵਿੱਚ 30 ਫ਼ੀਸਦੀ ਕਟੌਤੀ ਕਰ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕੋਵਿਡ-19 ਦੀ ਕੌਮਾਂਤਰੀ ਮਹਾਂਮਾਰੀ ਕਾਰਨ ਲਗਾਤਾਰ ਰਿਵਾਇਤੀ ਸਕੂਲੀ ਸਿੱਖਿਆ ਨਾ ਦਿੱਤੇ ਜਾ ਸਕਣ ਦੇ ਮੱਦੇਨਜ਼ਰ ਕੀਤਾ ਹੈ।

ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ ਯੋਗਰਾਜ ਨੇ ਅਕਾਦਮਿਕ ਸ਼ਾਖਾ ਦੇ ਅਧਿਕਾਰੀਆਂ ਤੇ ਵਿਸ਼ਾ ਮਾਹਿਰਾਂ ਨਾਲ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਅਤੇ ਸੋਮਵਾਰ ਦੇਰ ਸ਼ਾਮ ਨੂੰ ਕਟੌਤੀ ਕੀਤਾ ਹਿੱਸਾ ਬੋਰਡ ਦੀ ਵੈੱਬ-ਸਾਈਟ ਉੱਤੇ ਪਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਤਿਹਾਸ ਤੇ ਪੰਜਾਬੀ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਰਮਾਂ ਵਿੱਚ ਕਟੌਤੀ ਤੇ ਨਾਲੋ ਨਾਲ ਮਾਰਚ 2021 ਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ, ਕਿਉਂਕਿ ਰਿਵਾਇਤੀ ਸਕੂਲੀ ਸਿੱਖਿਆ ਦਿੱਤੇ ਜਾ ਸਕਣ ਦੀ ਅਣਹੋਂਦ ਵਿੱਚ ਮੁਲਾਂਕਣ ਦੀ ਬਣਤਰ ਵੀ ਰਿਵਾਇਤੀ ਨਹੀਂ ਰੱਖੀ ਜਾ ਸਕਦੀ। ਡਾ. ਯੋਗਰਾਜ ਨੇ ਅਕਾਦਮਿਕ ਸ਼ਾਖਾ ਨੂੰ ਨਿਰਦੇਸ਼ ਦਿੱਤੇ ਕਿ ਪ੍ਰਸ਼ਨ ਪੱਤਰਾਂ ਦੀ ਨਵੀਂ ਬਣਤਰ ਅਤੇ ਉਸ ਤਰਜ਼ ਉੱਤੇ ਨਮੂਨੇ ਦੇ ਪ੍ਰਸ਼ਨ ਪੱਤਰ ਵੀ ਬੋਰਡ ਦੀ ਵੈੱਬਸਾਈਟ ਉੱਤੇ ਪਾਏ ਜਾਣ ਤਾਂ ਜੋ ਸਾਰੇ ਸਬੰਧਤਾਂ ਨੂੰ ਤਬਦੀਲੀ ਬਾਰੇ ਇੱਕ ਹੀ ਥਾਂ ਤੋਂ ਸਾਰੀ ਜਾਣਕਾਰੀ ਮੁਹੱਈਆ ਹੋ ਸਕੇ।

ਪਾਠਕ੍ਰਮ ਦੀ ਕਟੌਤੀ ਤੋਂ ਇਲਾਵਾ ਰਿਵਾਇਤੀ ਸਕੂਲੀ ਸਿੱਖਿਆ ਵਿੱਚ ਆਈ ਖੜੋਤ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਮਾਰਚ 2020 ਦੀ ਪਰੀਖਿਆ ਲਈ ਸਾਰੀਆਂ ਬੋਰਡ ਪਰੀਖਿਆ ਸ਼੍ਰੇਣੀਆਂ ਤੇ ਸਾਰੇ ਹੀ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿੱਚ ਤਬਦੀਲੀ ਬਾਰੇ ਗੱਲ ਕਰਦਿਆਂ ਡਾ. ਯੋਗਰਾਜ ਨੇ ਕਿਹਾ ਕਿ ਸਮਾਂ ਬੱਧ ਤਰੀਕੇ ਨਾਲ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਪੜ੍ਹਾਏ ਜਾ ਸਕਣ ਦੀ ਅਣਹੋਂਦ ਕਾਰਨ ਵਿਦਿਆਰਥੀਆਂ ਦੀ ਮੁਲਾਂਕਣ ਦੀ ਤਰਤੀਬ ਵਿੱਚ ਵੀ ਤਬਦੀਲੀ ਕਰਦਿਆਂ ਇਸ ਨੂੰ ਵਧੇਰੇ ਵਸਤੂਨਿਸ਼ਠ ਪਰ ਅਸਰਦਾਇਕ ਬਨਾਉਣਾ ਹੋਵੇਗਾ।

ਕੋਵਿਡ ਦੀ ਵੰਗਾਰ ਦਾ ਸਾਹਮਣਾ ਕਰਨ ਸਬੰਧੀ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਨੂੰ ਅਕਾਦਮਿਕ ਦਲੇਰੀ ਦਾ ਨਾਮ ਦਿੰਦਿਆਂ ਕਿਹਾ ਕਿ ਸਾਰਾ ਨਵਾਂ ਅਕਾਦਮਿਕ ਪ੍ਰੋਗਰਾਮ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਤੱਕ ਸੌਖੇ ਤੇ ਸਪਸ਼ਟ ਸ਼ਬਦਾਂ ਵਿੱਚ ਪੁੱਜਣਾ ਵੀ ਉਨਾਂ ਹੀ ਜਰੂਰੀ ਹੈ ਤੇ ਇਸ ਲਈ ਨਵੀਂ ਪ੍ਰਸ਼ਨ ਪੱਤਰ ਬਣਤਰ ਦੇ ਆਧਾਰ ‘ਤੇ ਨਮੂਨੇ ਦੇ ਪ੍ਰਸ਼ਨ ਪੱਤਰ ਤੇ ਹੋਰ ਸਹਾਇਕ ਪਾਠ ਸਮੱਗਰੀ ਵੀ ਬੋਰਡ ਵੱਲੋਂ ਲੋੜ ਤੇ ਮੰਗ ਅਨੁਸਾਰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਜਾਰੀ ਅਕਾਦਮਿਕ ਸਾਲ ਵਿੱਚ ਪੇਸ਼ ਆਈ ਅਕਾਦਮਿਕ ਖੜੋਤ ਨੂੰ ਨਵੇਂ ਅਕਾਦਮਿਕ ਕ੍ਰਮ ਵਜੋਂ ਮੰਨ ਕੇ ਵਿਦਿਆਰਥੀਆਂ ਨੂੰ ਅਕਾਦਮਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.