ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤਰਾਓ ਧਰਨੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 3500 ਰੁਪਏ ਦਾ ਚੈੱਕ ਭੇਜ ਕੇ ਉਨ੍ਹਾਂ ਨੂੰ ਪੰਜਾਬੀ ਸਿੱਖਣ ਦੇ ਨਾਲ-ਨਾਲ ਟਿਊਸ਼ਨ ਰੱਖਣ ਦੀ ਸਲਾਹ ਦਿੱਤੀ ਹੈ (Prof Dharenwar to Kejriwal:Learn Punjab for Punjab)। ਉਨ੍ਹਾਂ ਅੱਜ ਰਾਜਧਾਨੀ ਦੇ ਸੈਕਟਰ ਸਤਾਰਾ ਦੇ ਪਲਾਜ਼ਾ ਵਿੱਚ ਅਤੇ ਵੱਖ-ਵੱਖ ਥਾਵਾਂ ’ਤੇ ਇਸ ਸਬੰਧੀ ਆਪਣੀ ਮੰਗ ਨੂੰ ਲੈ ਕੇ ਬੈਨਰ ਲਗਾ ਕੇ ਪ੍ਰਦਰਸ਼ਨ ਵੀ ਕੀਤਾ।
ਪੰਜਾਬੀ ਵਿੱਚ ਗੱਲ ਨਹੀਂ ਕਰਦਾ ਕੇਜਰੀਵਾਲ
ਪੰਡਿਤਰਾਓ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੰਜਾਬੀ ਪ੍ਰਾਹੁਣਚਾਰੀ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਕੇਜਰੀਵਾਲ ਵਾਰ-ਵਾਰ ਪੰਜਾਬ ਆਉਂਦਾ ਹੈ ਪਰ ਪੰਜਾਬੀ ਵਿਚ ਗੱਲ ਨਹੀਂ ਕਰਦਾ, ਉਸ ਨੇ ਅਜਿਹਾ ਕਿੱਥੇ ਕੀਤਾ, ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਜੋ ਕਿ ਪੰਜਾਬ ਤੋਂ ਹਨ, ਇਸ ਦੇ ਬਾਵਜੂਦ ਵੀ ਉਹ ਚੰਗੀ ਤਰ੍ਹਾਂ ਪੰਜਾਬੀ ਨਹੀਂ ਬੋਲ ਪਾਉਂਦੇ ਹਨ(Kejriwal and Raghav Chadha can not speak Punajbi)।
ਮੈਂ ਕਰਨਾਟਕ ਤੋਂ ਆ ਕੇ ਪੰਜਾਬੀ ਸਿੱਖ ਸਕਦਾ ਹਾਂ ਤਾਂ ਕੇਜਰੀਵਾਲ ਨੂੰ ਕੀ ਮੁਸ਼ਕਲ:ਪੰਡਤ ਰਾਓ
ਪੰਡਿਤਰਾਓ ਦਾ ਕਹਿਣਾ ਹੈ ਕਿ ਕੇਜਰੀਵਾਲ ਵੀ ਹਰਿਆਣਾ ਦਾ ਹੈ ਅਤੇ 1970 ਤੋਂ ਪਹਿਲਾਂ ਹਰਿਆਣਾ ਵਿੱਚ ਸਿਰਫ਼ ਪੰਜਾਬੀ ਬੋਲੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 3500 ਦਾ ਚੈੱਕ ਭੇਜਿਆ ਕਿਉਂਕਿ ਮੈਂ ਹਰ ਉਸ ਬੱਚੇ ਨੂੰ 35 ਦਿੰਦੇ ਹਨ, ਜੋ ਚੰਗੀ ਪੰਜਾਬੀ ਲਿਖ ਅਤੇ ਪੜ੍ਹ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਕਰਨਾਟਕ ਤੋਂ ਆ ਕੇ ਪੰਜਾਬੀ ਸਿੱਖ ਸਕਦਾ ਹਾਂ ਅਤੇ ਮੈਂ ਜਪੁਜੀ ਸਾਹਿਬ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ, ਇਸ ਲਈ ਕੇਜਰੀਵਾਲ ਨੂੰ ਪੰਜਾਬੀ ਸਿੱਖਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਸੱਤਾ ਦਾ ਸੁਪਨਾ ਦੇਖਦਾ ਹੈ, ਜਿਸ ਲਈ ਉਸ ਨੂੰ ਪੰਜਾਬੀ ਵੀ ਸਿੱਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਹਰਿਆਣਾ ਦੀ ਲੜਕੀ ਨੇ ਟਰਾਂਸਪੋਰਟ ਮੰਤਰੀ ਵੜਿੰਗ ਨਾਲ ਮੁਲਾਕਾਤ ਕਰ ਕੀਤੀ ਇਹ ਮੰਗ