ETV Bharat / city

ਸਕੂਲ ਖੋਲ੍ਹਣ ਦੀ ਚਿਤਾਵਨੀ ਮਹਿਜ਼ ਬੱਚਿਆਂ ਤੋਂ ਫੀਸਾਂ ਇਕੱਠਾ ਕਰਨਾ: ਸਤਨਾਮ ਦਾਊਂ - ਪੇਰੈਂਟਸ ਐਸੋਸੀਏਸ਼ਨ

ਪੰਜਾਬ 'ਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਵੱਡਾ ਐਲਾਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ 12 ਅਪ੍ਰੈਲ ਤੋਂ ਹਰ ਹਾਲ 'ਚ ਉਹ ਸਕੂਲ ਖੋਲ੍ਹਣਗੇ ਅਤੇ ਉਹ ਸਰਕਾਰ ਦਾ ਦੱਸ ਅਪ੍ਰੈਲ ਤੱਕ ਫ਼ੈਸਲੇ ਬਾਬਤ ਇੰਤਜ਼ਾਰ ਕਰਨਗੇ। ਜੇਕਰ ਸਰਕਾਰ ਇਜਾਜ਼ਤ ਨਹੀਂ ਵੀ ਦਿੰਦੀ ਫਿਰ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਆਪਣੇ ਸਕੂਲਾਂ ਨੂੰ ਖੋਲ੍ਹਿਆ ਜਾਵੇਗਾ।

ਪ੍ਰਾਈਵੇਟ ਸਕੂਲਾਂ ਵੱਲੋਂ ਸਕੂਲ ਖੋਲ੍ਹਣ ਦੀ ਚਿਤਾਵਨੀ ਮਹਿਜ਼ ਬੱਚਿਆਂ ਤੋਂ ਫੀਸਾਂ ਇਕੱਠਾ ਕਰਨਾ: ਸਤਨਾਮ ਦਾਊਂ

author img

By

Published : Apr 7, 2021, 8:00 AM IST

ਚੰਡੀਗੜ੍ਹ: ਪੰਜਾਬ 'ਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਵੱਡਾ ਐਲਾਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ 12 ਅਪ੍ਰੈਲ ਤੋਂ ਹਰ ਹਾਲ 'ਚ ਉਹ ਸਕੂਲ ਖੋਲ੍ਹਣਗੇ ਅਤੇ ਉਹ ਸਰਕਾਰ ਦਾ ਦੱਸ ਅਪ੍ਰੈਲ ਤੱਕ ਫ਼ੈਸਲੇ ਬਾਬਤ ਇੰਤਜ਼ਾਰ ਕਰਨਗੇ। ਜੇਕਰ ਸਰਕਾਰ ਇਜਾਜ਼ਤ ਨਹੀਂ ਵੀ ਦਿੰਦੀ ਫਿਰ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਆਪਣੇ ਸਕੂਲਾਂ ਨੂੰ ਖੋਲ੍ਹਿਆ ਜਾਵੇਗਾ। ਇਸ ਬਾਰੇ ਤਰਕ ਦਿੰਦਿਆਂ ਨਿੱਜੀ ਸਕੂਲ ਦੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਿਆਸੀ ਲੀਡਰਾਂ ਨੂੰ ਸੂਬੇ 'ਚ ਰੈਲੀਆਂ ਦੇ ਆਯੋਜਨ ਕਰਨ ਦੇ ਹੁਕਮ ਸਰਕਾਰ ਦੇ ਸਕਦੀ ਹੈ ਤਾਂ ਸਕੂਲਾਂ 'ਤੇ ਪਾਬੰਦੀ ਕਿਉਂ ਲਗਾਈ ਗਈ ਹੈ।

ਪ੍ਰਾਈਵੇਟ ਸਕੂਲਾਂ ਵੱਲੋਂ ਸਕੂਲ ਖੋਲ੍ਹਣ ਦੀ ਚਿਤਾਵਨੀ ਮਹਿਜ਼ ਬੱਚਿਆਂ ਤੋਂ ਫੀਸਾਂ ਇਕੱਠਾ ਕਰਨਾ: ਸਤਨਾਮ ਦਾਊਂ

ਇਸ ਬਾਰੇ ਬੋਲਦਿਆਂ ਸਮਾਜ ਸੇਵਕ ਅਤੇ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨਹੀਂ ਬਲਕਿ ਸਿੱਖਿਆ ਮਾਫ਼ੀਆ ਨਿੱਜੀ ਸਕੂਲਾਂ ਨੂੰ ਖੋਲ੍ਹਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਮਨਸ਼ਾ ਸਿਰਫ਼ ਬੱਚਿਆਂ ਤੋਂ ਸਕੂਲਾਂ ਦੀ ਟਿਊਸ਼ਨ ਫ਼ੀਸ ਲੈਣਾ, ਆਪਣੀਆਂ ਵਰਦੀਆਂ ਵੇਚਣਾ, ਕਿਤਾਬਾਂ ਵੇਚਣਾ ਹੈ, ਜਦ ਕਿ ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਤੋਂ ਕੋਈ ਲੈਣਾ ਦੇਣਾ ਨਹੀਂ ਹੈ।

ਇਸ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਆਰ ਐਸ ਬੈਂਸ ਨੇ ਕਿਹਾ ਕਿ ਜੇਕਰ ਨਿੱਜੀ ਸਕੂਲ ਐਸੋਸੀਏਸ਼ਨ ਵੱਲੋਂ ਲੰਬੇ ਸਮੇਂ ਤੱਕ ਸਕੂਲ ਖੋਲ੍ਹੇ ਜਾਂਦੇ ਹਨ ਤਾਂ ਇਹ ਫ਼ੈਸਲਾ ਵਧੀਆ ਹੈ। ਜੇਕਰ ਉਹ ਸਿਰਫ਼ ਫ਼ੀਸ ਹੀ ਮਾਪਿਆਂ ਤੋਂ ਲੈਣਾ ਚਾਹੁੰਦੇ ਹਨ ਤਾਂ ਇਹ ਮੰਦਭਾਗੀ ਗੱਲ ਹੈ।

ਇਸ ਮਾਮਲੇ ਬਾਬਤ ਜਦੋਂ ਪੰਜਾਬ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਇਹ ਕਹਿ ਕੇ ਫੋਨ ਰੱਖ ਦਿੱਤਾ ਕਿ ਉਹ ਹਲੇ ਕੋਲਕਾਤਾ ਹਨ ਅਤੇ ਦੋ ਦਿਨਾਂ ਬਾਅਦ ਪੰਜਾਬ ਪਹੁੰਚ ਕੇ ਮਾਮਲੇ ਨੂੰ ਲੈ ਕੇ ਕੋਈ ਫੈਸਲਾ ਕਰਨਗੇ। ਉੱਥੇ ਹੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜਦੋਂ ਫੋਨ ਕਰ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ:'ਸਿੰਘ ਇੰਜ਼ ਕਿੰਗ':ਛੱਤੀਸਗੜ੍ਹ ਨਕਸਲੀ ਹਮਲੇ ਦੌਰਾਨ ਕਾਇਮ ਰਹੀ ਦਸਤਾਰ ਦੀ ਸਰਦਾਰੀ.....

ETV Bharat Logo

Copyright © 2025 Ushodaya Enterprises Pvt. Ltd., All Rights Reserved.