ETV Bharat / city

ਪੰਜਾਬ ਰਾਜ ਭਵਨ 'ਚ ਕੋਰੋਨਾ ਦੀ ਐਂਟਰੀ, 5 ਪੌਜ਼ੀਟਿਵ - Principal secy to governor test covid positive

ਪੰਜਾਬ ਦੇ ਰਾਜਪਾਲ ਦੇ ਮੁੱਖ ਸਕੱਤਰ ਜੇਐਮ ਬਾਲਾਮੁਰੂਗਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਬਾਲਾਮੁਰੂਗਨ ਤੋਂ ਇਲਾਵਾ ਰਾਜ ਭਵਨ ਵਿੱਚ ਚਾਰ ਹੋਰ ਵਿਅਕਤੀਆਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਪੰਜਾਬ ਰਾਜ ਭਵਨ 'ਚ ਕੋਰੋਨਾ ਦੀ ਐਂਟਰੀ, 5 ਪੌਜ਼ੀਟਿਵ

author img

By

Published : Aug 9, 2020, 8:19 PM IST

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਮੁੱਖ ਸਕੱਤਰ ਜੇਐਮ ਬਾਲਾਮੁਰੂਗਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ ਜਦਕਿ ਬਦਨੌਰ ਦੀ ਰਿਪੋਰਟ ਨੈਗੇਟਿਵ ਆਈ ਹੈ।

ਪੰਜਾਬ ਰਾਜ ਭਵਨ ਦੇ ਅਧਿਕਾਰਤ ਬੁਲਾਰੇ ਅਨੁਸਾਰ ਰਾਜ ਭਵਨ ਵਿਖੇ ਰੈਪਿਡ ਐਂਟੀਜੇਨ ਟੈਸਟ ਰਾਹੀਂ 2 ਦਿਨਾਂ ਕੋਵਿਡ ਟੈਸਟਿੰਗ ਅਭਿਆਸ ਕੀਤਾ ਗਿਆ, ਜਿਸ ਵਿੱਚ ਸੁਰੱਖਿਆ ਕਰਮਚਾਰੀਆਂ, ਅਧਿਕਾਰੀਆਂ ਅਤੇ ਸਟਾਫ਼ ਮੈਂਬਰਾਂ ਸਮੇਤ ਕੁੱਲ 336 ਵਿਅਕਤੀਆਂ ਦਾ ਕੋਵਿਡ-19 ਲਈ ਟੈਸਟ ਕੀਤਾ ਗਿਆ।

ਬਾਲਾਮੁਰੂਗਨ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਬਾਲਾਮੁਰੂਗਨ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।

ਹੈਲਥ ਐਡਵਾਈਜ਼ਰੀ, ਪ੍ਰੋਟੋਕੌਲ ਅਤੇ ਡਾਕਟਰਾਂ ਦੀ ਸਲਾਹ ਦੇ ਅਨੁਸਾਰ ਪੂਰੇ ਰਾਜ ਭਵਨ ਨੂੰ ਰੋਗਾਣੂ ਮੁਕਤ ਕਰਨ ਅਤੇ ਕੰਪਲੈਕਸ ਦੀ ਸੁਰੱਖਿਆ ਸਮੇਤ ਸਾਰੀਆਂ ਸਾਵਧਾਨੀ ਵਰਤੀਆਂ ਜਾ ਰਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.