ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਹੁਣ ਸੂਬੇ ਦੇ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਦੀ ਤਿਆਰੀ ਲਈ ਖਾਕਾ ਬਨਾਉਣਾ (Punjab's four Municipal Corporation elections) ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਇਸੇ ਸਾਲ ਦੇ ਅੰਤ ਦਸੰਬਰ ਮਹੀਨੇ ਵਿੱਚ ਹੋਣੀਆ ਹਨ।
8 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਮਾਮਲਿਆ ਦੇ ਪਾਰਟੀ ਇੰਚਾਰਜ ਜਰਨੈਲ ਸਿੰਘ ਦਰਮਿਆਨ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਮੀਟਿੰਗ ਹੋਈ। ਵੈਸੇ ਇਹ ਪ੍ਰਭਾਵ ਜਿਹਾ ਰਿਹਾ ਹੈ ਕਿ ਜਿਸ ਪਾਰਟੀ ਦੀ ਸਰਕਾਰ ਸੱਤਾ ਵਿਚ ਰਹੀ ਹੈ, ਉਸਦੀ ਹੀ ਸਰਕਾਰ ਨਗਰ ਨਿਗਮਾਂ, ਨਗਰ ਪਾਲਕਾਵਾਂ, ਪੰਚਾਇਤਾਂ 'ਤੇ ਬਣਦੀ ਹੈ।
ਚਾਰ ਨਗਰ ਨਿਗਮਾਂ 'ਤੇ ਸਿਆਸੀ ਪ੍ਰਭਾਵ: ਇਸੇ ਫਰਵਰੀ ਮਹੀਨੇਂ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 117 ਸੀਟਾਂ 'ਚੌਂ 92 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਜਿਨ੍ਹਾਂ ਚਾਰ ਨਗਰਾਂ ਵਿਚ ਨਗਰ ਨਿਗਮ ਚੋਣਾਂ ਹੋਣੀਆਂ ਹਨ, ਉਨ੍ਹਾਂ ਖੇਤਰਾਂ ਵਿਚ ਵੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪਟਿਆਲਾ ਨਿਗਮ ਖੇਤਰ ਵਿੱਚ ਆਉਂਦੀਆਂ ਸਾਰੀਆਂ 8 ਵਿਧਾਨ ਸਭਾ ਸੀਟਾਂ, ਲੁਧਿਆਣਾਂ ਨਿਗਮ ਦੇ ਖੇਤਰ ਅਧਿਕਾਰ 'ਚ ਆਉਂਦੀਆਂ 14 ਵਿਚੋਂ 13 ਸੀਟਾਂ, ਅੰਮ੍ਰਿਤਸਰ ਨਿਗਮ ਦੀਆਂ 11 ਵਿਚੋਂ 9 ਅਤੇ ਜਲੰਧਰ ਨਗਰ ਨਿਗਮ ਦੀਆਂ 9 ਵਿਚੋਂ 4 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਦਲ ਬਦਲੀ ਵੀ ਹੋਈ ਹੈ। ਪਟਿਆਲਾ ਦੇ ਸਾਬਕਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਦਕਿ ਅੰਮ੍ਰਿਤਸਰ ਦੇ ਵਰਤਮਾਨ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਆਪ ਵਿੱਚ ਸ਼ਾਮਲ ਹੋ ਚੁੱਕੇ ਹਨ।
ਇਹ ਵੀ ਪੜੋ: ਪੰਜਾਬ ਸਰਕਾਰ ਦੀ ਪਹਿਲੀ ਪ੍ਰੀਖਿਆ ਸ਼ੁਰੂ, ਕਣਕ ਖਰੀਦ ਨੂੰ ਲੈਕੇ ਕਿਸਾਨਾਂ ਵੱਲੋਂ ਅੰਦੋਲਨ ਦੀ ਚਿਤਾਵਨੀ
ਅਤੀਤ ਦੇ ਝਾਤ: ਅਤੀਤ ਦੀਆਂ ਨਗਰ ਨਿਗਮ ਚੋਣਾਂ 'ਤੇ ਨਜ਼ਰ ਮਾਰੀ ਜਾਵੇਂ ਤਾਂ ਸੂਬੇ ਦੀ ਸੱਤਾਧਾਰੀ ਪਾਰਟੀ ਹੀ ਜਿਆਦਾਤਰ ਸਥਾਨਕ ਸਰਕਾਰ ਚੋਣਾਂ ਵਿਚ ਸੱਤਾ 'ਤੇ ਕਾਬਜ਼ ਰਹੀ ਹੈ। ਸਾਲ 2017 ਵਿਚ ਵੀ ਜਦ ਸੂਬੇ ਵਿਚ ਕਾਂਗਰਸ ਦੀ ਸਰਕਾਰ ਆ ਗਈ ਸੀ ਤਾਂ 9 ਮਹੀਨੇ ਬਾਅਦ ਹੋਈਆਂ ਚੋਣਾਂ ਵਿਚ ਤਦ 3 ਨਗਰ ਨਿਗਮ , 32 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਕਾਂਗਰਸ ਦਾ ਕਬਜ਼ਾ ਬਣਿਆ ਸੀ। ਜਦਕਿ ਸਾਲ 2018 ਫਰਵਰੀ ਵਿੱਚ ਲੁਧਿਆਣਾ ਨਗਰ ਨਿਗਮ ਚੋਣਾਂ (Ludhiana Municipal Corporation Elections) ਦੌਰਾਨ ਵਿਚ ਵੀ ਕਾਂਗਰਸ ਦਾ ਕਬਜ਼ਾ ਬਣਿਆ।
ਪੰਜਾਬ ਵਿਚ ਪਠਾਨਕੋਟ, ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਮੋਹਾਲੀ, ਬਠਿੰਡਾ, ਮੋਗਾ, ਅਬੋਹਰ, ਬਟਾਲਾ ਅਤੇ ਕਪੂਰਥਲਾ ਕੁਲ 13 ਨਗਰ ਨਿਗਮਾਂ ਹਨ। ਹਾਲਾਂਕਿ ਪਿੱਛੇ ਜਿਹੇ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਕੀਤੀ ਗਈ ਸੀ, ਪਰ ਹੁਣ ਜੋੜੇ ਅਤੇ ਕੱਟੇ ਜਾਣ ਵਾਲੇ ਵੋਟਰਾਂ ਨੂੰ ਲੈ ਕੇ ਨਵੀਆਂ ਸੂਚੀਆਂ ਬਨਣੀਆਂ ਹਨ। ਸਾਲ 2018 ਵਿਚ ਹੋਈਆਂ ਲੁਧਿਆਣਾ ਨਗਰ ਨਿਗਮ ਚੋਣਾਂ ਵਿਚ 95 ਵਾਰਡਾਂ ਦੇ ਵੋਟਰਾਂ ਦੀ ਸੰਖਿਆ ਸਾਢੇ ਦਸ ਲੱਖ ਸੀ, ਬਾਕੀ ਦੀਆਂ ਤਿੰਨ ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿਚ ਵੀ ਵੋਟਰਾਂ ਦੀ ਸੰਖਿਆ ਕਮੋਬੋਸ਼ ਏਨੀ ਹੀ ਸੀ।
ਸਿਆਸਤਦਾਨਾਂ ਦੀ ਰਾਏ: ਭਾਵੇਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਦੀ ਵਿਧਾਨ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਹੋਈ ਹੈ, ਪਰ ਇਸਦੇ ਬਾਵਜੂਦ ਪਾਰਟੀਆਂ ਵੱਲੋਂ ਚਾਰ ਨਗਰ ਨਿਗਮ ਚੋਣਾਂ ਦੀਆਂ ਕਨਸੋਆ ਨੂੰ ਲੈ ਕੇ ਚਰਚਾਵਾਂ ਦਾ ਸਿਲਸਿਲ੍ਹਾ ਸ਼ੁਰੂ ਕਰ ਦਿੱਤਾ ਗਿਆ ਹੇੈ। ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਪਾਰਟੀ ਅਤੀਤ ਦੀਆਂ ਕਮੀਆਂ ਤੋਂ ਸਬਕ ਲੈਂਦੇ ਹੋਏ ਨਗਰ ਨਿਗਮ ਚੋਣਾਂ ਵਿਚ ਬੇਹਤਰ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਬਾਰੇ ਛੇਤੀ ਹੀ ਕੋਈ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ।
ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਪਾਰਟੀ ਵੱਲੋਂ ਢਾਚੇ ਵਿੱਚ ਤਬਦੀਲ ਕਰਨ ਦੀ ਤਿਆਰੀ ਵਿਚ ਹੀ ਨਗਰ ਨਿਗਮ ਚੋਣਾਂ ਬਾਰੇ ਵੀ ਜਿੰਮੇਂਵਾਰੀਆਂ ਤੈਅ ਹੋਣਗੀਆ ਅਤੇ ਪਾਰਟੀ ਪੂਰੇ ਸਿਦਕ ਨਾਲ ਨਿਗਮ ਚੋਣਾਂ ਲਈ ਤਿਆਰੀ ਕਰੇਗੀ। ਇਸਦੇ ਲਈ ਪਾਰਟੀ ਵੱਲੋਂ ਨਿਗਮਾਂ ਦੇ ਵਾਰਡਾਂ ਵਿੱਚ ਆਗੂਆ ਦੀਆਂ ਡਿਊਟੀਆਂ ਛੇਤੀ ਹੀ ਤੈਅ ਕਰ ਦਿੱਤੀਆ ਜਾਣਗੀਆਂ।
ਇਹ ਵੀ ਪੜੋ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਫੈਸਲਿਆਂ ’ਤੇ ਲੱਗੇਗੀ ਮੋਹਰ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਸੀ ਕਿ ਪਾਰਟੀ ਸੱਤਾ ਵਿੱਚ ਪ੍ਰਚੰਡ ਫਤਵੇਂ ਨਾਲ ਆਈ ਹੈ ਅਤੇ ਸੂਬੇ ਦੇ ਲੋਕਾਂ ਨੂੰ ਉਮੀਦਾਂ ਹਨ ਕਿ ਉਹੀ ਪਾਰਟੀ ਸ਼ਹਿਰਾਂ ਦਾ ਹੀ ਵਿਕਾਸ ਕਰ ਸਕਦੀ ਹੈ, ਜਿਹੜੀ ਸੂਬੇ ਦੀ ਸੱਤਾ 'ਤੇ ਹੋਵੇਂ। ਇਸਦੇ ਲਈ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵਾਂਗ ਹੀ ਵਾਰਡ ਪੱਧਰ 'ਤੇ ਵਰਕਰਾਂ ਅਤੇ ਆਗੂਆ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਕੋਲ ਇਸ ਸਮੇਂ ਵਰਕਰਾਂ ਦਾ ਸਭਤੋਂ ਮਜਬੂਤ ਢਾਚਾਂ ਹੈ, ਜੋ ਕਿਸੇ ਵੀ ਤਿਆਰੀ ਲਈ ਸਮਰੱਥ ਹੈ।