ETV Bharat / city

ਹਰਪਾਲ ਚੀਮਾ ਨੂੰ ਰੁਪਿੰਦਰ ਰੂਬੀ ਦਾ ਸਿੱਧਾ ਚੈਲੰਜ, ਕਿਹਾ... - ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫਾ

ਰੁਪਿੰਦਰ ਰੂਬੀ (Rupinder Ruby) ਵੱਲੋਂ ਪਾਰਟੀ ਤੋਂ ਦਿੱਤੇ ਅਸਤੀਫੇ ਬਾਅਦ ਹਰਪਾਲ ਚੀਮਾ ਨੇ ਉਨ੍ਹਾਂ ’ਤੇ ਨਿਸ਼ਾਨੇ ਸਾਧੇ ਸਨ ਜਿਸਦਾ ਹੁਣ ਰੁਪਿੰਦਰ ਰੂਬੀ ਦੇ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ ਹੈ।

ਹਰਪਾਲ ਚੀਮਾ ਨੂੰ ਰੁਪਿੰਦਰ ਰੂਬੀ ਦਾ ਸਿੱਧਾ ਚੈਲੰਜ, ਕਿਹਾ...

author img

By

Published : Nov 10, 2021, 11:42 AM IST

ਚੰਡੀਗੜ੍ਹ: ਆਪ ਵਿਧਾਇਕ ਰੁਪਿੰਦਰ ਕੌਰ ਰੂਬੀ (AAP MLA Rupinder Kaur Ruby) ਵੱਲੋਂ ਪਾਰਟੀ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਸਿਆਸਤ ਭਖ ਚੁੱਕੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੇ ਵੱਲੋਂ ਰੂਬੀ ਦੇ ਅਸਤੀਫਾ ਦੇਣ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਹਨ ਜਿਸ ਤੋਂ ਬਾਅਦ ਰੁਪਿੰਦਰ ਰੂਬੀ ਦੇ ਵੱਲੋਂ ਹਰਪਾਲ ਚੀਮਾ ਵੱਲੋਂ ਸਾਧੇ ਨਿਸ਼ਾਨਿਆਂ ਦਾ ਮੋੜਵਾਂ ਜਵਾਬ ਦਿੱਤਾ ਗਿਆ ਹੈ।

ਹਰਪਾਲ ਚੀਮਾ ਨੂੰ ਚੋਣ ਲੜਨ ਦਾ ਚੈਲੰਜ

ਰੂਬੀ ਨੇ ਟਵੀਟ ਕਰਕੇ ਹਰਪਾਲ ਚੀਮਾ (Harpal Cheema) ਨੂੰ ਕਿਹਾ ਕਿ ਤੁਹਾਨੂੰ ਵੀ ਪਤਾ ਕਿ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਅਤੇ ਮੈਂ ਇਹ ਚੁੱਪ ਚਾਪ ਨਹੀਂ ਵੇਖ ਸਕਦੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੁਹਾਡਾ ਬੋਲਣ ਦਾ ਸਮਾਂ ਸੀ ਤੁਹਾਡੇ ਤੋਂ ਬੋਲਿਆਂ ਨਹੀਂ ਗਿਆ। ਉਨ੍ਹਾਂ ਕਿਹਾ ਕਿ ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ ਅਤੇ ਨਾ ਭਗਵੰਤ ਸਿੰਘ ਮਾਨ ਲਈ। ਇਸਦੇ ਨਾਲੀ ਹੀ ਉਨ੍ਹਾਂ ਚੀਮਾ ਨੂੰ ਚੈਲੰਜ ਕਰਦੇ ਕਿਹਾ ਕਿ ਜੇ ਤੁਹਾਨੂੰ ਟਿਕਟ ਦੀ ਗੱਲ ਰਹੀ ਹੈ ਕਿ ਉਸਨੂੰ ਆਪ ਤੋਂ ਟਿਕਟ ਨਹੀਂ ਮਿਲਣੀ ਸੀ ਤਾਂ ਉਹ ਉਸ ਖਿਲਾਫ ਚੋਣ ਲੜ ਕੇ ਵੇਖ ਸਕਦੇ ਹਨ।

  • ਸਤਿਕਾਰਯੋਗ ਹਰਪਾਲ ਚੀਮਾ ਜੀ
    ਤੁਹਾਨੂੰ ਵੀ ਪਤਾ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ, ਮੈਂ ਇਹ ਚੁੱਪ ਚਾਪ ਨਹੀਂ ਵੇਖ ਸਕਦੀ।
    ਜਦ ਤੁਹਾਡਾ ਬੋਲਣ ਦਾ ਸਮਾਂ ਸੀ ਤੁਹਾਡੇ ਤੋਂ ਬੋਲਿਆਂ ਨਹੀਂ ਗਿਆ,ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ,ਨਾ ਸ. ਭਗਵੰਤ ਸਿੰਘ ਮਾਨ ਲਈ। ਰਹੀ ਟਿਕਟ ਦੀ ਗੱਲ ਤੁਸੀਂ ਮੇਰੇ ਖ਼ਿਲਾਫ਼ ਚੋਣ ਲੜ ਕੇ ਵੇਖ ਲਵੋ।

    — Ruby (@RubyAap) November 10, 2021 " class="align-text-top noRightClick twitterSection" data=" ">

ਹਰਪਾਲ ਚੀਮਾ ਨੇ ਸੀਟ ਨਾ ਮਿਲਣ ਨੂੰ ਲੈ ਕੇ ਚੁੱਕੇ ਸਨ ਸਵਾਲ

ਰੁਪਿੰਦਰ ਰੂਬੀ ਦੇ ਅਸਤੀਫੇ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ (Harpal Cheema) ਦਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਨ੍ਹਾਂ ਨੁੂੂੰ ਇਸ ਵਾਰ ਆਪ ਤੋਂ ਟਿਕਟ ਨਹੀਂ ਮਿਲਣੀ ਸੀ ਇਸ ਲਈ ਉਨ੍ਹਾਂ ਪਾਰਟੀ ਨੂੰ ਛੱਡਿਆ ਹੈ। ਨਾਲ ਹੀ ਚੀਮਾ ਨੇ ਕਿਹਾ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਰੂਬੀ ਖਿਲਾਫ਼ ਭੜਾਸ ਕੱਢਦੇ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਉਹ ਰੁਪਿੰਦਰ ਰੂਬੀ ਨਾਲ ਧੋਖਾ ਨਾਲ ਕਰਨ ਤੇ ਉਨ੍ਹਾਂ ਨੂੰ ਬਠਿੰਡਾ ਦਿਹਾਥੀ ਤੋਂ ਟਿਕਟ ਜ਼ਰੂਰ ਦੇਣ।

  • ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ। ਇਸ ਵਾਰ ਉਨ੍ਹਾਂ ਨੂੰ 'ਆਪ' ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਕਾਂਗਰਸ ਜੋਇਨ ਕਰ ਰਹੇ ਹਨ। ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਅਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜਰੂਰ ਦੇਣ।

    — Adv Harpal Singh Cheema (@HarpalCheemaMLA) November 10, 2021 " class="align-text-top noRightClick twitterSection" data=" ">

ਰੁਪਿੰਦਰ ਰੂਬੀ ਨੇ ਪਾਰਟੀ ਤੋਂ ਦਿੱਤਾ ਸੀ ਅਸਤੀਫਾ

ਜਿਕਰਯੋਗ ਹੈ ਕਿ ਆਪ ਵਿਧਾਇਕ ਰੁਪਿੰਦਰ ਕੌਰ ਰੂਬੀ (MLA Rupinder Ruby) ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫਾ (Resignation) ਦੇ ਦਿੱਤਾ ਹੈ। ਆਪਣੇ ਅਸਤੀਫੇ ਨੂੰ ਲੈ ਕੇ ਵਿਧਾਇਕਾ ਨੇ ਆਪ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਅਤੇ ਪੰਜਾਬ ਦੇ ਆਪ ਪ੍ਰਧਾਨ ਭਗਵੰਤ ਮਾਨ (Bhagwant Mann) ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਅਸਤੀਫੇ ਨੂੰ ਮਨਜ਼ੂਰ ਕੀਤਾ ਜਾਵੇ।

ਕਾਂਗਰਸ ਦੇ ਵਿੱਚ ਹੋ ਸਕਦੇ ਨੇ ਸ਼ਾਮਿਲ

ਰੁਪਿੰਦਰ ਕੌਰ ਰੂਬੀ ਦੇ ਅਸਤੀਫੇ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ।

ਰੁਪਿੰਦਰ ਕੌਰ ਰੂਬੀ 2017 ਵਿੱਚ ਬਠਿੰਡਾ ਦੇ ਦਿਹਾਤੀ ਖੇਤਰ ਤੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ ਆਪਣੇ ਹਲਕੇ ਦੇ ਵਿੱਚ 51,572 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਸੀ। ਜੇਕਰ ਉਸ ਸਮੇਂ ਦੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ 1,55,113 ਵੋਟਰ ਸਨ ਅਤੇ 1,25,861 ਵੋਟਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਸੀ। ਰੁਪਿੰਦਰ ਕੌਰ ਰੂਬੀ ਬਠਿੰਡਾ ਦੇ ਲਾਅ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਆਪ ਨੂੰ ਵੱਡਾ ਝਟਕਾ, ਵਿਧਾਇਕਾ ਰੁਪਿੰਦਰ ਰੂਬੀ ਨੇ ਪਾਰਟੀ ਦੀ ਮੈਂਬਰਸ਼ਿੱਪ ਤੋਂ ਦਿੱਤਾ ਅਸਤੀਫਾ

ETV Bharat Logo

Copyright © 2024 Ushodaya Enterprises Pvt. Ltd., All Rights Reserved.