ETV Bharat / city

ਖ਼ਾਲਸੇ ਦੇ ਨਿਆਰੇਪਣ ਦੇ ਪ੍ਰਤੀਕ ਮੁਹੱਲੇ 'ਤੇ ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ

ਖ਼ਾਲਸੇ ਦੀ ਪਵਿੱਤਰ ਜਨਮ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੇ ਨਿਆਰੇਪਣ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮੁਹੱਲੇ ਦਾ ਜੋੜ ਮੇਲਾ ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਹੋਲਾ ਮਹੱਲਾ
ਹੋਲਾ ਮਹੱਲਾ
author img

By

Published : Mar 10, 2020, 8:37 AM IST

Updated : Mar 10, 2020, 11:31 AM IST

ਚੰਡੀਗੜ੍ਹ: ਖ਼ਾਲਸੇ ਦੇ ਨਿਆਰੇਪਣ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮੁਹੱਲੇ ਦਾ ਜੋੜ ਮੇਲਾ ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਦੱਸ ਦਈਏ, ਹੋਲਾ ਮੁਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਆਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਆਨੰਦਪੁਰ ਸਾਹਿਬ ਵਿਚ ਕੇਸਗੜ੍ਹ ਸਾਹਿਬ ਦੇ ਸਥਾਨ ਉੱਤੇ, ਇਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ`ਕਹਿੰਦੇ ਹਨ।

ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1757 ਨੂੰ ਰੱਖਿਆ। ਉਨ੍ਹਾਂ ਨੇ ਖ਼ਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ।

ਉਦੋਂ ਤੋਂ ਹਰ ਸਾਲ ਸ੍ਰੀ ਆਨੰਦਪੁਰ ਵਿਚ ਹੋਲੀ ਤੋਂ ਅਗਲੇ ਦਿਨ ਹੋਲਾ ਮੁਹੱਲਾ ਮਨਾਇਆ ਜਾਣ ਲੱਗ ਗਿਆ। ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ‘ਮੁਹੱਲਾ`ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਜਲੂਸ ਵਿਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਤੇ ਸ਼ਸਤਰਾਂ ਦੇ ਦਸਤਕਾਰ ਵਿਖਾਉਂਦੇ ਹਨ।

ਸਿਆਸੀ ਆਗੂਆਂ ਨੇ ਹੋਲੇ ਮਹੱਲੇ ਦੀਆਂ ਦਿੱਤੀਆਂ ਵਧਾਈਆਂ

ਹੋਲੇ ਮੁਹੱਲੇ ਦੇ ਪਵਿੱਤਰ ਦਿਹਾੜੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਤ ਨੂੰ ਵਧਾਈਆਂ ਦਿੱਤੀਆਂ।

  • Warm wishes to everyone on the auspicious occasion of #HolaMahalla. Our Guru, Sri Gobind Singh Ji envisioned Hola Mahalla to demonstrate martial skills of Sikhs. It's a proud celebration for all of us. pic.twitter.com/3nJMBH45II

    — Capt.Amarinder Singh (@capt_amarinder) March 10, 2020 " class="align-text-top noRightClick twitterSection" data=" ">

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵਿੱਟ ਕਰਕੇ ਹੋਲੇ ਮੁਹੱਲੇ ਦੀਆਂ ਵਧਾਈਆਂ ਦਿੱਤੀਆਂ

  • ਖਾਲਸਾ ਪੰਥ ਦੀ ਯੁੱਧ ਕਲਾ ਦੇ ਵਿਰਾਸਤੀ ਤਿਉਹਾਰ ਹੋਲੇ-ਮਹੱਲੇ ਦੀਆਂ ਦੇਸ਼-ਵਿਦੇਸ਼ ਵਸਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ।
    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਰੰਭਿਆ ਇਹ ਤਿਉਹਾਰ ਸਿੱਖ ਕੌਮ ਨੂੰ ਜੰਗੀ ਨਿਪੁੰਨਤਾ, ਸ਼ਸਤਰ ਗਿਆਨ, ਚੜ੍ਹਦੀਕਲਾ ਅਤੇ ਕੁਰਬਾਨੀ ਨਾਲ ਭਰਪੂਰ ਕਰਨ ਦਾ ਨਿਵੇਕਲਾ ਉਪਰਾਲਾ ਸਾਬਤ ਹੋਇਆ। #HolaMohalla pic.twitter.com/oxYpwKvcvI

    — Harsimrat Kaur Badal (@HarsimratBadal_) March 10, 2020 " class="align-text-top noRightClick twitterSection" data=" ">

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ-ਮੁਹੱਲੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।

  • ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ-ਮਹੱਲੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਹੋਲੇ-ਮਹੱਲੇ ਦੀ ਪਰੰਪਰਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਕੌਮ ਅੰਦਰ ਭਗਤੀ ਤੇ ਸ਼ਕਤੀ ਦੇ ਸਰਬੋਤਮ ਸੁਮੇਲ ਅਤੇ ਸ਼ਸਤਰ ਦੇ ਉੱਤਮ ਪ੍ਰਯੋਗ ਦਾ ਸੰਕੇਤਕ ਪ੍ਰਗਟਾਵਾ ਹੈ। #HolaMohalla #SriGuruGobindSinghJi pic.twitter.com/X2vcvXOnQ0

    — Sukhbir Singh Badal (@officeofssbadal) March 10, 2020 " class="align-text-top noRightClick twitterSection" data=" ">

ਬਿਕਰਮ ਮਜੀਠੀਆ ਨੇ ਵੀ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ

  • ਸਿੱਖ ਪੰਥ ਵਿੱਚ 'ਹੋਲੇ- ਮਹੱਲੇ' ਦਾ ਮੰਤਵ ਬੜਾ ਉਸਾਰੂ ਅਤੇ ਸਾਰਥਕ ਹੈ। ਜੰਗਾਂ-ਯੁੱਧਾਂ ਵਿੱਚ ਸਿੰਘਾਂ ਦੀ ਸੂਰਬੀਰਤਾ ਅਤੇ ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ-ਮਹੱਲੇ ਦੀਆਂ ਗੁਰੂ ਰੂਪੀ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ ਹੋਣ ਜੀ। #HolaMohalla #SriGuruGobindSinghJi pic.twitter.com/vbvLr0ySUH

    — Bikram Majithia (@bsmajithia) March 10, 2020 " class="align-text-top noRightClick twitterSection" data=" ">

Last Updated : Mar 10, 2020, 11:31 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.