ਚੰਡੀਗੜ੍ਹ: ਇੰਟਰਸਿਟੀ ਦੇ ਸੈਕਟਰ 44 ਦੇ ਸਾਈਨ ਬੋਰਡ ਉੱਤੇ ਕੁਝ ਦਿਨ ਪਹਿਲਾਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗੇ ਹੋਏ ਦਿਖਾਈ ਦਿੱਤੇ ਸੀ ਜਿਸ ਨੂੰ ਸੈਕਟਰ 44 ਦੀ ਪੁਲਿਸ ਨੇ ਉਤਾਰ ਦਿੱਤਾ ਹੈ। ਪੁਲਿਸ ਨੂੰ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਦਾ ਉਦੋਂ ਪਤਾ ਲੱਗਾ ਜਦੋਂ ਇਸ ਪੋਸਟਰ ਦੀ ਖ਼ਬਰ ਮੀਡੀਆ ਵਿੱਚ ਆਉਣ ਲੱਗੀ।
ਫਿਲਹਾਲ ਪੁਲਿਸ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਪੋਸਟਰ ਕਿਸ ਨੇ ਤੇ ਕਦੋਂ ਸਾਈਨ ਬੋਰਡ ਉੱਤੇ ਲਗਾਏ ਸੀ। ਪੁਲਿਸ ਵੱਲੋਂ ਅਗਿਆਤ ਵਿਅਕਤੀਆਂ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਲਗਾਤਾਰ ਖ਼ਾਲਿਸਤਾਨ ਸਬੰਧੀ ਵੀਡੀਓਜ਼ ਭਾਰਤ ਵਿੱਚ ਫੈਲਾਈਆਂ ਜਾ ਰਹੀਆਂ ਹਨ। ਇਸ ਮਗਰੋਂ ਕੁਝ ਨੌਜਵਾਨ 'ਤੇ ਮਾਮਲੇ ਵੀ ਦਰਜ ਕੀਤੇ ਗਏ ਹਨ। ਹੁਣ ਚੰਡੀਗੜ੍ਹ ਵਿੱਚ ਖ਼ਾਲਿਸਤਾਨ ਦੇ ਪੋਸਟਰ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ:ਪੰਜਾਬ ਪੰਜਾਬੀਅਤ ਤੇ ਕਿਸਾਨ ਇੱਕ ਮੁੱਠੀ ਨੇ ਤੇ ਪੰਜਾਬ ਦੀ ਪਛਾਣ ਕਿਸਾਨਾਂ ਨਾਲ- ਬਨੀ ਖਹਿਰਾ