ਚੰਡੀਗੜ੍ਹ: ਕੋਰੋਨਾ ਦੇ ਇਲਾਜ ਵਿੱਚ ਪਲਾਜ਼ਮਾ ਥੈਰੇਪੀ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਪਲਾਜ਼ਮਾ ਦਾਨੀਆਂ ਦੀ ਵੀ ਲੋੜ ਹੁੰਦੀ ਹੈ। ਦੂਜੇ ਪਾਸੇ, ਲੋਕ ਕੋਰੋਨਾ ਤੋਂ ਬਚਣ ਲਈ ਟੀਕੇ ਲਗਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਹਰ ਕਿਸੇ ਦੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਟੀਕੇ ਦੇ ਕਿੰਨੇ ਦਿਨਾਂ ਬਾਅਦ ਪਲਾਜ਼ਮਾ ਦਾਨ ਕਰਨਾ ਚਾਹੀਦਾ ਹੈ। ਇਸ ਬਾਰੇ ਅਸੀਂ ਵਰਲਡ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਮਣੀਕ ਸਿੰਘ ਬੇਦੀ ਨਾਲ ਗੱਲਬਾਤ ਕੀਤੀ।
ਡਾਕਟਰ ਬੇਦੀ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਕਈ ਤਰ੍ਹਾਂ ਦੀ ਖੋਜਾਂ ਕੀਤੀਆਂ ਜਾ ਚੁੱਕੀਆਂ ਹਨ। ਜਿਵੇਂ ਕਿ ਜੇਕਰ ਕੋਈ ਵਿਅਕਤੀ ਪੌਜ਼ੀਟਿਵ ਹੋ ਜਾਂਦਾ ਹੈ ਤਾਂ ਉਸ ਨੂੰ ਨੈਗੇਟਿਵ ਹੋਣ ਦੇ 3 ਹਫ਼ਤੇ ਬਾਅਦ ਪਾਲਜ਼ਮਾ ਡੋਨੇਟ ਕਰਨ ਚਾਹੀਦਾ ਹੈ। 3 ਹਫਤਿਆਂ ਦਾ ਸਮਾਂ ਇਸ ਲਈ ਦਿੱਤਾ ਜਾਂਦਾ ਹੈ ਤਾਂ ਜੋ ਮਰੀਜ਼ ਦੇ ਸਰੀਰ ਵਿੱਚ ਕਾਫ਼ੀ ਐਂਟੀ ਬਾਡੀ ਦਾ ਨਿਰਮਾਣ ਹੋ ਸਕੇ।
ਇਸੇ ਤਰ੍ਹਾਂ, ਜੇ ਕਿਸੇ ਵਿਅਕਤੀ ਨੂੰ ਕੋਰੋਨਾ ਟੀਕਾ ਲਗਾਈ ਹੈ, ਤਾਂ ਉਸ ਨੂੰ ਤਿੰਨ ਹਫ਼ਤਿਆਂ ਬਾਅਦ ਪਲਾਜ਼ਮਾ ਦਾਨ ਕਰਨਾ ਚਾਹੀਦਾ ਹੈ। ਕਿਉਂਕਿ ਟੀਕੇ ਲਗਾਉਣ ਦੇ ਤਿੰਨ ਹਫ਼ਤਿਆਂ ਬਾਅਦ, ਉਸ ਦੇ ਸਰੀਰ ਵਿੱਚ ਐਂਟੀ-ਬਾਡੀ ਪੂਰੀ ਤਰ੍ਹਾਂ ਬਣ ਚੁੱਕੀ ਹੋਵੇਗੀ।
ਇਸ ਵਿੱਚ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਪਲਾਜ਼ਮਾ ਦਾਨ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਆਪਣਾ ਐਂਟੀ ਬਾੱਡੀ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ। ਜਿਸ ਤੋਂ ਪਤਾ ਲੱਗ ਸਕੇ ਕਿ ਉਸ ਦੇ ਸਰੀਰ ਵਿੱਚ ਕਿਸ ਪੱਧਰ ਤੱਕ ਐਂਟੀ ਬਾਡੀ ਦਾ ਨਿਰਮਾਣ ਹੋ ਚੁੱਕਿਆ ਹੈ। ਉਸ ਤੋਂ ਇਹ ਵੀ ਪਤਾ ਲੱਗ ਸਕੇਗਾ ਕਿ ਉਸ ਦਾ ਪਲਾਜ਼ਮਾ ਮਰੀਜ਼ ਦੇ ਸਰੀਰ ਵਿੱਚ ਕਿੰਨਾ ਪ੍ਰਭਾਵਸ਼ਾਲੀ ਸਿੱਧ ਹੋਵੇਗਾ।
ਇਹ ਵੀ ਪੜੋ;26 ਦਿਨਾਂ ਬਾਅਦ ਥੋੜੀ ਰਾਹਤ, ਨਵੇਂ ਕੋਰੋਨਾ ਸੰਕਰਮਣ ਦੀ ਗਿਣਤੀ ਡਿੱਗ ਕੇ ਪਹੁੰਚੀ 13,336
ਡਾ. ਬੇਦੀ ਨੇ ਕਿਹਾ ਕਿ ਕੋਈ ਵੀ ਕੋਰੋਨਾ ਤੋਂ ਠੀਕ ਹੋਇਆ ਮਰੀਜ਼ ਤਦੋਂ ਤੱਕ ਪਲਾਜ਼ਮਾ ਡੋਨੇਟ ਕਰ ਸਕਦਾ ਹੈ। ਜਿੰਨਾ ਚਿਰ ਐਂਟੀ-ਬਾਡੀ ਦਾ ਪੱਧਰ ਉਸ ਦੇ ਸਰੀਰ ਵਿਚ ਸਹੀ ਪੱਧਰ 'ਤੇ ਰਹਿੰਦਾ ਹੈ। ਇਸ ਲਈ ਪਲਾਜ਼ਮਾ ਦਾਨ ਕਰਨ ਤੋਂ ਪਹਿਲਾਂ ਐਂਟੀ-ਬਾਡੀ ਟੈਸਟ ਦੀ ਸਲਾਹ ਦਿੱਤੀ ਜਾਂਦੀ ਹੈ। ਤਾਂ ਕਿ ਦਾਨੀ ਦੇ ਸਰੀਰ ਵਿੱਚ ਐਂਟੀ ਬਾਡੀ ਲੈਵਲ ਦਾ ਪਤਾ ਲਗਾਇਆ ਜਾ ਸਕੇ।