ETV Bharat / city

ਫੁੱਲਾਂ ਨਾਲ ਖੇਡੋ ਇਸ ਵਾਰ ਦੀ ਹੋਲੀ: ਡਾ. ਜੇਐੱਸ ਠਾਕੁਰ

ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ ਸਹਿਮ ਦਾ ਮਾਹੌਲ ਹੈ। ਇਸ ਸਬੰਧੀ ਪੀਜੀਆਈ ਦੇ ਸੀਨੀਅਰ ਡਾਕਟਰ ਜੇ ਐੱਸ ਠਾਕੁਰ ਨੇ ਦੱਸਿਆ ਕਿ ਹੋਲੀ ਦੇ ਵਿੱਚ ਰੰਗਾਂ ਤੋਂ ਬਚਿਆ ਜਾਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੋਰੋਨਾ ਵਾਇਰਸ ਇੱਕ ਦੂਜੇ ਨੂੰ ਹੱਥ ਲਗਾਉਣ ਨਾਲ ਛਿੱਕਣ ਨਾਲ ਫੈਲਦਾ ਹੈ।

author img

By

Published : Mar 6, 2020, 11:43 PM IST

PGI doctor advice Safety measures for corona virus
ਡਾ. ਜੇਐੱਸ ਠਾਕੁਰ

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਵਾਰ ਤਿਓਹਾਰ ਵੀ ਫਿੱਕੇ ਹੋ ਗਏ ਹਨ। ਹੋਲੀ ਆਉਣ ਵਾਲੀ ਹੈ ਅਤੇ ਸੋਸ਼ਲ ਮੀਡੀਆ 'ਤੇ ਜਿੱਥੇ-ਜਿੱਥੇ ਹੋਲੀ ਦੇ ਪ੍ਰੋਗਰਾਮ ਹੋਣੇ ਸੀ ਉਨ੍ਹਾਂ ਦੇ ਰੱਦ ਹੋਣ ਦੇ ਮੈਸੇਜ ਖ਼ੂਬ ਵਾਇਰਲ ਹੋ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਦੇ ਇਕੱਠ ਕਰਨ 'ਤੇ ਵੀ ਮਨਾਹੀ ਕੀਤੀ ਜਾ ਰਹੀ ਹੈ ਅਤੇ ਦਮਾਮਦ ਹੋਣ ਵਾਲੇ ਰੰਗਾਂ ਨਾਲ ਖੇਡਣ ਲਈ ਵੀ ਮਨ੍ਹਾ ਕੀਤਾ ਜਾ ਰਿਹਾ ਹੈ। ਇਸ ਬਾਰੇ ਈਟੀਵੀ ਭਾਰਤ ਨੇ ਪੀਜੀਆਈ ਦੇ ਸੀਨੀਅਰ ਡਾਕਟਰ ਜੇ ਐੱਸ ਠਾਕੁਰ ਦੇ ਨਾਲ ਖ਼ਾਸ ਗੱਲਬਾਤ ਕੀਤੀ।

ਡਾ. ਜੇ ਐੱਸ ਠਾਕੁਰ ਨੇ ਦੱਸਿਆ ਕਿ ਹੋਲੀ ਦੇ ਵਿੱਚ ਰੰਗਾਂ ਤੋਂ ਬਚਿਆ ਜਾਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੋਰੋਨਾ ਵਾਇਰਸ ਇੱਕ ਦੂਜੇ ਨੂੰ ਹੱਥ ਲਗਾਉਣ ਨਾਲ ਛਿੱਕਣ ਨਾਲ ਫੈਲਦਾ ਹੈ। ਇਸ ਕਰਕੇ ਜਿੱਥੇ ਲੋਕਾਂ ਦੀ ਭੀੜ ਹੁੰਦੀ ਹੈ ਉੱਥੇ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ ਉੱਥੇ ਹੀ ਜੇਕਰ ਰੰਗਾਂ ਦੀ ਗੱਲ ਕੀਤੀ ਜਾਵੇ ਤਾਂ ਕੈਮੀਕਲ ਯੁਕਤ ਰੰਗਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕਈ ਰੰਗਾਂ ਦੀ ਦਰਾਮਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਵਿੱਚ ਵਾਇਰਸ ਹੋ ਸਕਦਾ ਹੈ।

ਫੁੱਲਾਂ ਨਾਲ ਖੇਡੋ ਇਸ ਵਾਰ ਦੀ ਹੋਲੀ: ਡਾ. ਜੇਐੱਸ ਠਾਕੁਰ

ਇਹ ਵੀ ਪੜ੍ਹੋ: ਇਟਲੀ ਦੇ ਰਸਤੇ ਭਾਰਤ ਪੁੱਜੇ 13 ਲੋਕਾਂ ਨੂੰ ਹੋਟਲ ਵਿਚ ਕੀਤਾ ਨਜ਼ਰਬੰਦ

ਹਾਲਾਂਕਿ ਰੰਗਾਂ ਵਿੱਚ ਕੈਮੀਕਲ ਹੁੰਦਾ ਇਸ ਲਈ ਵੀ ਰੰਗਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਰੰਗਾਂ ਦੀ ਥਾਂ ਹਲਦੀ ਜਾਂ ਫਿਰ ਫੁੱਲਾਂ ਦੇ ਨਾਲ ਹੋਲੀ ਖੇਡੀ ਜਾਵੇ ਤਾਂ ਵਧੀਆ ਹੈ।

ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਇੱਕ ਦੂਜੇ ਨਾਲ ਹੱਥ ਮਿਲਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਸਲਾਮ, ਨਮਸਤੇ ਜੋ ਵੀ ਤੁਸੀਂ ਕਹਿਣਾ ਚਾਹੋ ਕਹਿ ਕੇ ਇੱਕ ਦੂਜੇ ਨੂੰ ਮਿਲਣਾ ਚਾਹੀਦਾ ਹੈ। ਪੀਜੀਆਈ ਵਿੱਚ ਵੀ ਇੱਕ ਪ੍ਰੋਗਰਾਮ ਇਸ ਸਬੰਧੀ ਉਲੀਕਿਆ ਜਾਣਾ ਹੈ ਜਿਸ ਲਈ ਇਸ ਵਾਰ ਹੋਲੀ ਪਾਰੰਪਰਿਕ ਤਰੀਕੇ ਨਾਲ ਮਨਾਈ ਜਾਣ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.