ਚੰਡੀਗੜ੍ਹ: ਦੇਸ਼ ਭਰ ’ਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਲੋਕਾਂ ਦੇ ਮੋਢਿਆ ’ਤੇ ਮਹਿੰਗਾਈ ਦਾ ਭਾਰ ਹੋਰ ਵੀ ਜਿਆਦਾ ਵਧਾ ਦਿੱਤਾ ਹੈ। ਵਧੀਆਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਪਹਿਲਾਂ ਹੀ ਲੋਕਾਂ ਦਾ ਸਬਜ਼ੀਆਂ ਅਤੇ ਗੈਸ ਸਿਲੰਡਰ ਦੇ ਵਧੇ ਰੇਟਾਂ ਕਾਰਨ ਬਜਟ ਵਿਗੜਿਆ ਹੋਇਆ ਹੈ ਉੱਥੇ ਹੀ ਹੁਣ ਉਨ੍ਹਾਂ ’ਤੇ ਤੇਲ ਦੀ ਮਾਰ ਵੀ ਝਲਣੀ ਪੈ ਰਹੀ ਹੈ।
ਅੰਮ੍ਰਿਤਸਰ ’ਚ ਕੀ ਕੁਝ ਬਦਲਾਅ: ਅੰਮ੍ਰਿਤਸਰ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 105 ਰੁਪਏ 36 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 98 ਪੈਸੇ ਹੈ। ਅੰਮ੍ਰਿਤਸਰ 'ਚ ਤੇਲ ਦੀਆਂ ਕੀਮਤਾਂ ਚ ਫਰਕ ਪਿਆ ਹੈ।
ਬਰਨਾਲਾ ’ਚ ਕੀ ਕੁਝ ਬਦਲਾਅ: ਬਰਨਾਲਾ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 104 ਰੁਪਏ 74 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 40 ਪੈਸੇ ਹੈ। ਬਰਨਾਲਾ 'ਚ ਤੇਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ ਹੈ।
ਬਠਿੰਡਾ ’ਚ ਕੀ ਕੁਝ ਬਦਲਾਅ: ਉੱਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਇੱਥੇ ਪੈਟਰੋਲ ਦੀ ਕੀਮਤ 104 ਰੁਪਏ 36 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 04 ਪੈਸੇ ਹੈ। ਬਠਿੰਡਾ ਸ਼ਹਿਰ ’ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਫਰਕ ਪਿਆ ਹੈ। ਜੋ ਨਾਲ ਆਮ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਪੈ ਸਕਦਾ ਹੈ।
ਲੁਧਿਆਣਾ ’ਚ ਕੀ ਕੁਝ ਬਦਲਾਅ: ਲੁਧਿਆਣਾ ਸ਼ਹਿਰ ’ਚ ਪੈਟਰੋਲ ਦੀ ਕੀਮਤ 106 ਰੁਪਏ 67 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 86 ਪੈਸੇ ਹੈ। ਜ਼ਿਲ੍ਹੇ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕੁਝ ਫਰਕ ਪਿਆ ਹੈ।
ਜਲੰਧਰ ’ਚ ਕੀ ਕੁਝ ਬਦਲਾਅ: ਜਲੰਧਰ ਸ਼ਹਿਰ ’ਚ ਪੈਟਰੋਲ ਦੀ ਕੀਮਤ 104 ਰੁਪਏ 56 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 25 ਪੈਸੇ ਹੈ। ਜਲੰਧਰ ’ਚ ਤੇਲ ਦੀਆਂ ਕੀਮਤਾਂ ’ਚ ਫਰਕ ਪਿਆ ਹੈ। ਜਿਸ ਦਾ ਅਸਰ ਲੋਕਾਂ ਦੀਆਂ ਜੇਬਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ: ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਦਾ ਵਾਈਟ ਪੇਪਰ, ਕੋਲਾ ਸੰਕਟ ਲਈ ਕੇਂਦਰ ਦੀ ਨੀਤੀ ਜ਼ਿੰਮੇਵਾਰ