ETV Bharat / city

ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇਂਦਰ ਸਰਕਾਰ ਤੋਂ ਨਾਖੁਸ਼ ਨਜ਼ਰ ਆਏ ਲੋਕ

ਪੈਟਰੋਲ ਡੀਜ਼ਲ ਦੇ ਰੇਟ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਗੈਸ ਸਿਲੰਡਰ ਦੇ ਰੇਟ 'ਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਚੰਡੀਗੜ੍ਹ ਦੇ ਲੋਕ ਕੇਂਦਰ ਸਰਕਾਰ ਤੋਂ ਨਾਖੁਸ਼ ਨਜ਼ਰ ਆਏ। ਲੋਕਾਂ ਨੇ ਕੇਂਦਰ ਸਰਕਾਰ ਕੋਲੋਂ ਮਹਿੰਗਾਈ ਘਟਾਉਣ ਤੇ ਗੈਸ ਸਿਲੰਡਰ ਦੇ ਰੇਟ ਘੱਟ ਕਰਨ ਦੀ ਮੰਗ ਕੀਤੀ ਹੈ।

ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਕਾਰਨ ਸਰਕਾਰ ਤੋਂ ਨਾਖੁਸ਼ ਨਜ਼ਰ ਆਏ ਲੋਕ

author img

By

Published : Feb 15, 2021, 10:44 PM IST

ਚੰਡੀਗੜ੍ਹ: ਪੈਟਰੋਲ ਡੀਜ਼ਲ ਦੇ ਰੇਟ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਗੈਸ ਸਿਲੰਡਰ ਦੇ ਰੇਟ 'ਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਚੰਡੀਗੜ੍ਹ ਦੇ ਲੋਕ ਕੇਂਦਰ ਸਰਕਾਰ ਤੋਂ ਨਾਖੁਸ਼ ਨਜ਼ਰ ਆਏ।

ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਪਣੇ ਸਮੱਸਿਆ ਦੱਸੀ। ਸੀਨੀਅਰ ਸਿਟੀਜ਼ਨ ਵਿਨੋਦ ਗੁਪਤਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸਾਰੇ ਪਰਿਵਾਰਕ ਮੈਂਬਰ ਘਰ ਦੇ 'ਚ ਰਹਿੰਦੇ ਹਨ। ਇਸ ਦੌਰਾਨ ਗੈਸ ਦੀ ਖ਼ਪਤ ਵੱਧ ਗਈ ਹੈ। ਗੈਸ ਦੀ ਖ਼ਪਤ ਵੱਧ ਜਾਣ ਕਾਰਨ ਗੈਸ ਸਿਲੰਡਰ ਦੇ ਰੇਟ 'ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਦੇ ਰੇਟ ਵੱਧਣ ਨਾਲ ਲੋਕਾਂ ਦੀ ਜੇਬਾਂ 'ਤੇ ਵਾਧੂ ਭਾਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਕੋਰੋਨਾ ਦੀ ਮਾਰ ਝੱਲ ਰਹੇ ਲੋਕਾਂ 'ਤੇ ਮਹਿੰਗਾਈ ਦੀ ਮਾਰ ਦਾ ਬੇਹਦ ਅਸਰ ਪੈ ਰਿਹਾ ਹੈ। ਸਰਕਾਰ ਨੂੰ ਆਮ ਆਦਮੀ ਬਾਰੇ ਸੋਚ ਕੇ ਫੈਸਲੇੇ ਕਰਨੇ ਚਾਹੀਦੇ ਹਨ।

ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਕਾਰਨ ਸਰਕਾਰ ਤੋਂ ਨਾਖੁਸ਼ ਨਜ਼ਰ ਆਏ ਲੋਕ

ਇਸ ਦੌਰਾਨ ਸੈਕਟਰ 21 ਦੇ ਵਸਨੀਕ ਉਦੇ ਗੁਪਤਾ ਨੇ ਦੱਸਿਆ ਕਿ ਉਹ ਪੀਐਮ ਮੋਦੀ ਨੂੰ ਪਸੰਦ ਕਰਦੇ ਹਨ, ਪਰ ਗੈਸ ਦੀਆਂ ਵੱਧ ਕੀਮਤਾਂ ਨੂੰ ਲੈ ਕੇ ਉਹ ਚਿੰਤਤ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਗੈਸ ਦੀਆਂ ਕੀਮਤਾਂ ਘੱਟ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੂੰ ਲੋਕਾਂ ਨੇ ਮੁੜ ਸੱਤਾ 'ਚ ਆਉਣਾ ਨਹੀਂ ਦੇਣਾ। ਜੇਕਰ ਚੋਣਾਂ ਦੇ ਛੇ ਮਹੀਨੇ ਪਹਿਲਾਂ ਗੈਸ ਸਸਤੀ ਕਰ ਕੋਈ ਚਾਲ ਖੇਡਣ ਦੀ ਭਾਜਪਾ ਕੋਸ਼ਿਸ਼ ਕਰੇਗੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾ ਦੇਣਗੇ।

ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਗਏ ਹਨ, ਜੋ ਕਿ ਗ਼ਲਤ ਹੈ। ਹੁਣ ਮੁੜ ਗੈਸ ਦੀਆਂ ਕੀਮਤਾਂ 'ਚ ਵਾਧਾ ਕਰ ਸਰਕਾਰ ਆਮ ਲੋਕਾਂ ਦੇ ਢਿੱਡ 'ਚ ਲੱਤ ਮਾਰ ਰਹੀ ਹੈ, ਸਰਕਾਰ ਨੂੰ ਇਨ੍ਹਾਂ ਦੀਆਂ ਕੀਮਤਾਂ ਘੱਟ ਕਰਨੀਆਂ ਚਾਹੀਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.