ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ ਪੰਜਾਬ ਕਾਂਗਰਸ ਵਿੱਚ ਉਠੀ ਬਗਾਵਤੀ ਸੁਰਾਂ ਦੇ ਦੌਰਾਨ ਵੱਡਾ ਬਿਆਨ ਦੇ ਕੇ ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਦੇ ਕਹਿਣ ‘ਤੇ ਸੀਐਣ ਨੂੰ ਬਦਲਨਾ ਜਾਂ ਰੱਖਣ ਦਾ ਫੈਸਲਾ ਨਹੀਂ ਹੁੰਦਾ।
ਹੁਣ ਅਜਿਹਾ ਕੀ ਹੋ ਗਿਆ, ਜੋ ਬਗਾਵਤ ਹੋਈ
ਪਟਿਆਲਾ ਤੋਂ ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਸਾਢੇ ਚਾਰ ਸਾਲ ਤੱਕ ਪੰਜਾਬ ਕਾਂਗਰਸ ਵਿੱਚ ਸਾਰਾ ਕੁਝ ਠੀਕ ਚੱਲ ਰਿਹਾ ਸੀ ਤੇ ਅਚਾਨਕ ਅਜਿਹਾ ਕੀ ਹੋ ਗਿਆ ਕਿ ਅਖੀਰਲੇ ਦੋ ਮਹੀਨਿਆਂ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ‘ਤੇ ਸੁਆਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ।
ਵਿਵਾਦ ਲਈ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਚੱਕ-ਥੱਲ ਲਈ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਆਪਣੇ ਸਲਾਹਕਾਰਾਂ ‘ਤੇ ਨਕੇਲ ਪਾਊਣ ਵਿੱਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸਲਾਹਕਾਰਾਂ ‘ਤੇ ਕੰਟਰੋਲ ਨਹੀੰ ਹੈ।
ਕਿਸੇ ਦੇ ਕਹਿਣ ‘ਤੇ ਨਹੀਂ ਬਦਲਦਾ ਸੀਐਮ
ਪ੍ਰਨੀਤ ਕੌਰ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਸਿੱਧੂ ਖੇਮੇ ਨੂੰ ਚੁਣੌਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਕਹਿਣ ‘ਤੇ ਮੁੱਖ ਮੰਤਰੀ ਨਹੀਂ ਬਦਲਿਆ ਜਾਂਦਾ। ਉਨ੍ਹਾਂ ਕਿਹਾ ਕਿ ਕਿਸ ਨੂੰ ਰੱਖਣਾ ਹੈ ਤੇ ਕਿਸ ਨੂੰ ਹਟਾਉਣਾ ਹੈ, ਇਹ ਹਾਈਕਮਾਂਡ ਦਾ ਕੰਮ ਹੈ, ਨਾ ਕਿ ਕਿਸੇ ਦੇ ਕਹਿਣ ‘ਤੇ ਕੋਈ ਰੱਦੋਬਦਲ ਹੁੰਦਾ ਹੈ।
ਇਹ ਵੀ ਪੜੋ: ਪ੍ਰਿਅੰਕਾ ਤੇ ਰਾਵਤ ਨੇ ਕਿਉਂ ਥਾਪੜੀ ਕੈਪਟਨ ਦੀ ਪਿੱਠ, ਜਾਣੋ ਕਿਸ ਨੂੰ ਪੁੱਜੇਗਾ ਫਾਇਦਾ