ETV Bharat / city

ਜਲੰਧਰ ਦੇ ਸ਼ਾਹੀ ਹੋਟਲ ਦੇ ਬਿੱਲ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ

ਜਲੰਧਰ ਦੇ 4 ਸਿਤਾਰਾ ਹੋਟਲ ਵਿਚ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਠਹਿਰੇ ਸਨ। ਜਿਸ ਦਾ ਦੋ ਲੱਖ ਤੋਂ ਵੱਧ ਬਿੱਲ ਪ੍ਰਸ਼ਾਸਨ ਨੂੰ ਭੇਜਿਆ ਗਿਆ ਹੈ। ਇਸ ਨੂੰ ਲੈਕੇ ਕਾਂਗਰਸ ਵਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਜਲੰਧਰ ਦੇ ਸ਼ਾਹੀ ਹੋਟਲ ਦੇ ਬਿੱਲ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ
ਜਲੰਧਰ ਦੇ ਸ਼ਾਹੀ ਹੋਟਲ ਦੇ ਬਿੱਲ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ
author img

By

Published : Aug 28, 2022, 12:07 PM IST

Updated : Aug 28, 2022, 12:39 PM IST

ਚੰਡੀਗੜ੍ਹ: ਪੰਜਾਬ 'ਚ 4 ਸਿਤਾਰਾ ਹੋਟਲ ਦੇ 2.18 ਲੱਖ ਦੇ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਹੰਗਾਮਾ ਹੋ ਗਿਆ ਹੈ। ਜਲੰਧਰ ਦੇ ਇਸ ਹੋਟਲ 'ਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਠਹਿਰੇ ਸਨ। ਜਿਸ ਦਾ 2.18 ਲੱਖ ਦਾ ਬਿੱਲ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ।

ਵਿਰੋਧੀਆਂ ਨੇ ਸਾਧੇ ਨਿਸ਼ਾਨੇ: ਇਸ ਗੱਲ ਦਾ ਖੁਲਾਸਾ ਹੁੰਦੇ ਹੀ ਕਾਂਗਰਸ ਪੰਜਾਬ ਸਰਕਾਰ 'ਤੇ ਹਮਲਾਵਰ ਹੋ ਗਈ ਹੈ। ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਨੇ ਸਵਾਲ ਕੀਤਾ ਕਿ ਸਰਕਟ ਹਾਊਸ ਥੋੜੀ ਦੂਰੀ 'ਤੇ ਸੀ, ਉਹ ਉੱਥੇ ਕਿਉਂ ਨਹੀਂ ਰੁਕੇ? ਸਰਕਾਰ ਇਸ ਪ੍ਰੋਗਰਾਮ ਲਈ ਪੈਸੇ ਕਿਉਂ ਦੇਵੇ?

ਸਿਰਫ਼ 3 ਘੰਟੇ ਹੋਟਲ 'ਚ ਠਹਿਰੇ: ਦਰਅਸਲ 15 ਜੂਨ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜਲੰਧਰ ਤੋਂ ਨਵੀਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਈ ਬੱਸਾਂ ਨੂੰ ਹਰੀ ਝੰਡੀ ਦਿੱਤੀ ਸੀ। ਆਰ.ਟੀ.ਆਈ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਉਹ ਕਰੀਬ 3 ਘੰਟੇ ਇਸ ਹੋਟਲ 'ਚ ਰਹੇ। ਇਸ ਦੌਰਾਨ 6 ਕਮਰਿਆਂ 'ਤੇ 1.37 ਲੱਖ ਰੁਪਏ ਅਤੇ 38 ਲੰਚ ਬਾਕਸ 'ਤੇ 80,712 ਰੁਪਏ ਖਰਚ ਕੀਤੇ ਗਏ।

ਠਹਿਰਣ ਅਤੇ ਰੂਮ ਸਰਵਿਸ ਦੇ ਲੱਖਾਂ ਜਾਰਚ: ਇਸ ਤੋਂ ਇਲਾਵਾ 'ਆਪ' ਦੇ ਦਿੱਲੀ ਆਗੂ ਰਾਮ ਕੁਮਾਰ ਝਾਅ ਦੇ ਠਹਿਰਨ 'ਤੇ 50,902 ਰੁਪਏ, ਕੇਜਰੀਵਾਲ ਦੀ ਰੂਮ ਸਰਵਿਸ 'ਤੇ 17788 ਰੁਪਏ, ਸੀ.ਐੱਮ ਮਾਨ ਦੀ ਰੂਮ ਸਰਵਿਸ 'ਤੇ 22,836 ਰੁਪਏ, ਦਿੱਲੀ ਟਰਾਂਸਪੋਰਟ ਕੈਲਾਸ਼ ਗਹਿਲੋਤ 'ਤੇ 15460 ਰੁਪਏ, ਪ੍ਰਕਾਸ਼ ਝਾਅ 'ਤੇ 22416 ਰੁਪਏ ਅਤੇ 8062 ਰੁਪਏ ਕੇਜਰੀਵਾਲ ਦੇ ਨਿੱਜੀ ਸਕੱਤਰ ਲਈ ਰੂਮ ਸਰਵਿਸ ਦੇ ਬਦਲੇ ਖਰਚ ਕੀਤੇ ਗਏ ਹਨ।

ਪੰਜਾਬ ਦੇ ਖਜ਼ਾਨੇ 'ਤੇ ਬੋਝ: ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਕਥਿਤ ਆਮ ਆਦਮੀ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਸਲੀਅਤ ਹੈ। ਦਿੱਲੀ ਦੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਦਾ ਡਰਾਮਾ ਕਰਨ ਆਏ ਕੇਜਰੀਵਾਲ ਅਤੇ ਸਾਥੀਆਂ ਦੇ 4 ਸਿਤਾਰਾ ਹੋਟਲ ਵਿੱਚ ਠਹਿਰਣ ਦਾ ਬਿੱਲ 2.18 ਲੱਖ ਹੈ। ਜਿਸ ਦਾ ਬੋਝ ਪੰਜਾਬ ਦੇ ਖਜ਼ਾਨੇ 'ਤੇ ਪੈਣਾ ਹੈ। ਕੀ ਹੁਣ ਆਮ ਆਦਮੀ ਹਰ ਰੋਜ਼ ਕੁਝ ਘੰਟੇ ਰੁਕਣ ਲਈ ਇਸ ਤਰ੍ਹਾਂ ਲੱਖਾਂ ਰੁਪਏ ਬਰਬਾਦ ਕਰੇਗਾ? ਕੀ CM ਮਾਨ ਤੇ ਦਿੱਲੀ ਦੇ ਬੌਸ ਨੂੰ ਸਰਕਟ ਹਾਊਸ ਪਸੰਦ ਨਹੀਂ ਆ ਰਹੇ? ਜੇਕਰ ਥੋੜੀ ਵੀ ਸ਼ਰਮ ਰਹਿ ਗਈ ਹੈ ਤਾਂ ਪਾਰਟੀ ਆਪਣੇ ਫੰਡਾਂ ਨਾਲ ਸਾਰਾ ਬਿੱਲ ਅਦਾ ਕਰੇ।

ਕੇਜਰੀਵਾਲ ਅਤੇ ਭਗਵੰਤ ਮਾਨ ਭਰਨ ਬਿੱਲ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਇਹ ਦੋਵੇਂ ਸੱਚੇ ਆਮ ਆਦਮੀ ਹਨ ਤਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਆਪ ਬਿੱਲ ਭਰਨਾ ਚਾਹੀਦਾ ਹੈ। ਇੱਕ ਦਿਨ ਵਿੱਚ ਲੱਖਾਂ ਦੇ ਬਿੱਲਾਂ ਲਈ ਜਨਤਾ ਦਾ ਪੈਸਾ ਕਿਉਂ ਵਰਤਿਆ ਜਾਵੇ? ਖਹਿਰਾ ਨੇ ਪੁੱਛਿਆ ਕਿ ਉਹ ਇੱਕ ਕਿਲੋਮੀਟਰ ਦੂਰ ਸਥਿਤ ਸਰਕਟ ਹਾਊਸ ਵਿੱਚ ਕਿਉਂ ਨਹੀਂ ਰੁਕੇ।

ਇਹ ਵੀ ਪੜ੍ਹੋ: ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਵੀ ਵਿਜੀਲੈਂਸ ਦੀ ਰਡਾਰ ਉੱਤੇ, ਸੀਸੀਟੀਵੀ ਤੋਂ ਖੁਲਾਸਿਆਂ ਦੀ ਉਮੀਦ

Last Updated : Aug 28, 2022, 12:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.