ਚੰਡੀਗੜ੍ਹ:ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਪੰਜਾਬ ਦੇ ਦਰਜਨਾਂ ਜ਼ਿਲ੍ਹਿਆਂ ਦੇ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੇ ਭਾਈ ਲਾਲੋ ਸਕੂਲ ਅਤੇ ਮਾਪੇ ਐਸੋਸੀਏਸ਼ਨ ਦੇ ਨਾਮ ਦੀ ਸਾਂਝੀ ਜਥੇਬੰਦੀ ਬਣਾਈ ਗਈ ਹੈ ਜਿੱਥੇ ਸਕੂਲ ਫੀਸਾਂ ਅਤੇ ਹੋਰ ਮਾਪਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਇਕਜੁੱਟਤਾ ਨਾਲ ਲੜਾਈ ਲੜੀ ਜਾਵੇਗੀ।
ਚੰਡੀਗਡ੍ਹ ਯੂਨਿਟੀ ਫੌਰ ਪੇਰੈਂਟਸ ਐਸੋਸੀਏਸ਼ਨ ਨੇ ਕਿਹਾ ਜੇਕਰ ਪ੍ਰਸ਼ਾਸਨ ਨੇ ਪ੍ਰਾਈਵੇਟ ਸਕੂਲਾਂ ਦੀ ਮਨ ਮਾਨੀਆਂ ਬੰਦ ਨਹੀਂ ਕਰਵਾਈਆਂ ਤਾਂ ਉਨ੍ਹਾਂ ਵੱਲੋਂ ਕੋਰਟ ਦਾ ਰੁਖ ਕੀਤਾ ਜਾਵੇਗਾ।
ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਪਿਛਲੇ ਸਾਲ ਦੀਆਂ ਸਾਰੀਆਂ ਫੀਸਾਂ ਮੁਆਫ ਨਵੇਂ ਮੌਜੂਦਾ ਸਾਲ ਦੇ ਸਾਲਾਨਾ ਦਾਖਲਾ ਖਰਚ ਮੁਆਫੀ ਅਤੇ ਕੋਰੋਨਾ ਕਾਲ ਵਿੱਚ ਸਕੂਲ ਬੰਦ ਰਹਿਣ ਦੌਰਾਨ ਮੰਥਲੀ ਫੀਸਾਂ ਵਿਚ ਪੱਚੀ ਪ੍ਰਤੀਸ਼ਤ ਕਟੌਤੀ ਕੀਤੀ ਜਾਵੇ