ETV Bharat / city

ਪਾਕਿਸਤਾਨ ਵੱਲੋਂ ਪੰਜਾਬ ‘ਚ ਮੁੜ ਅੱਤਵਾਦ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ

ਪੰਜਾਬ (Punjab) ਨੂੰ ਇੱਕ ਵਾਰ ਫੇਰ ਅੱਤਵਾਦ (Terrorism) ਵੱਲ ਧੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਾਕਿਸਤਾਨ (Pakistan) ਦੀ ਖੂਫੀਆ ਏਜੰਸੀ (ISI) ਅਤੇ ਉਥੇ ਬੈਠੇ ਸਿੱਖ ਵੱਖਵਾਦੀ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਲੱਗੇ ਹੋਏ ਹਨ। ਪੰਜਾਬ ਪੁਲਿਸ ਦੇ ਡੀਜੀਪੀ (DGP Punjab) ਨੇ ਅਜਨਾਲਾ ਵਿਖੇ ਟਿਫਨ ਬੰਬ ਧਮਾਕੇ ਨੂੰ ਇਸੇ ਕੋਸ਼ਿਸ਼ ਦਾ ਹਿੱਸਾ ਦੱਸਿਆ ਹੈ। ਅਜਿਹੇ ਹਾਲਾਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder) ਨੇ ਸੂਬੇ ਵਿੱਚ ਹਾਈ ਅਲਰਟ (High Alert) ਕਰ ਦਿੱਤਾ ਪਰ ਅਗਲੇ ਹੀ ਦਿਨ ਵੀਰਵਾਰ ਨੂੰ ਜਲਾਲਾਬਾਦ ਵਿਖੇ ਮੋਟਰਸਾਈਕਲ ਵਿੱਚ ਧਮਾਕਾ ਹੋ ਗਿਆ। ਹਾਲਾਂਕਿ ਇਸ ਹਾਦਸੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਪਰ ਕਿਸੇ ਤਰ੍ਹਾਂ ਦੇ ਸ਼ੱਕ ਨੂੰ ਦੂਰ ਕੀਤਾ ਜਾਣਾ ਸਮੇਂ ਦੀ ਲੋੜ ਹੈ ਕਿ ਕਿਤੇ ਇਸ ਹਾਦਸੇ ਪਿੱਛੇ ਵੀ ਕੋਈ ਅੱਤਵਾਦੀ ਸਰਗਰਮੀ (Terrorist Activities) ਨਾ ਹੋਵੇ।

ਪਾਕਿਸਤਾਨ ਵੱਲੋਂ ਪੰਜਾਬ ‘ਚ ਮੁੜ ਅੱਤਵਾਦ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ
ਪਾਕਿਸਤਾਨ ਵੱਲੋਂ ਪੰਜਾਬ ‘ਚ ਮੁੜ ਅੱਤਵਾਦ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ
author img

By

Published : Sep 16, 2021, 4:47 PM IST

ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਫੇਰ ਅੱਤਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਕੋਲ ਇਹ ਮੁੱਦਾ ਪਹਿਲਾਂ ਵੀ ਉਠਾ ਚੁੱਕੇ ਹਨ ਕਿ ਸਰਹੱਦ ਪਾਰ ਤੋਂ ਪੰਜਾਬ ਵਿੱਚ ਗੜਬੜੀ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਦਾ ਸ਼ੱਕ ਕਾਫੀ ਹੱਦ ਤੱਕ ਸਹੀ ਜਾਪਦਾ ਜਾ ਰਿਹਾ ਹੈ। ਅਜਨਾਲਾ ਵਿੱਖੇ ਟਿਫਨ ਬੰਬ (ਆਈ.ਈ.ਡੀ.) (IED) ਧਮਾਕੇ (Blast) ਵਿੱਚ ਤੇਲ ਟੈਂਕਰ ਉਡਾ ਦਿੱਤਾ ਗਿਆ। ਮੁੱਖ ਮੰਤਰੀ ਨੇ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਤੇ ਹੁਣ ਜਲਾਲਾਬਾਦ ਵਿੱਚ ਦਿਨ ਦਿਹਾੜੇ ਇੱਕ ਮੋਟਰ ਸਾਈਕਲ ਵਿੱਚ ਜਬਰਦਸਤ ਧਮਾਕਾ ਹੋ ਗਿਆ ਤੇ ਸਵਾਰ ਦੀ ਮੌਤ ਹੋ ਗਈ। ਪੁਲਿਸ ਦੀ ਫਾਰੈਂਸਿਗ ਟੀਮ ਇਸ ਘਟਨਾ ਦੀ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

ਹਾਲਾਂਕਿ ਇਸ ਘਟਨਾ ਨੂੰ ਅੱਤਵਾਦ ਸਰਗਰਮੀਆਂ ਨਾਲ ਜੋੜ ਕੇ ਵੇਖਣਾ ਮੌਕੇ ਦੀ ਨਜਾਕਤ ਬਣਦੀ ਹੈ ਪਰ ਆਈਜੀ ਫਿਰੋਜਪੁਰ ਰੇਂਜ ਜਤਿੰਦਰ ਸਿੰਘ ਔਲਖ ਇਸ ਘਟਨਾ ਨੂੰ ਧਮਾਕਾ ਤਾਂ ਮੰਨਦੇ ਹਨ ਪਰ ਇਹ ਵੀ ਕਹਿ ਰਹੇ ਹਨ ਕਿ ਫਾਰੈਂਸਿਕ ਰਿਪੋਰਟ ਆਉਣ ਉਪਰੰਤ ਪਤਾ ਲੱਗੇਗਾ ਕਿ ਧਮਾਕੇ ਪਿੱਛੇ ਕਾਰਣ ਕੀ ਸੀ ਤੇ ਇਹ ਧਮਾਕਾ ਕਿਵੇਂ ਹੋਇਆ। ਉਂਜ ਮੁੱਖ ਮੰਤਰੀ ਦੇ ਹਾਈ ਅਲਰਟ ਦੇ ਹੁਕਮ ਉਪਰੰਚ ਪੰਜਾਬ ਪੁਲਿਸ ਨੇ ਸੂਬੇ ਵਿੱਚ ਤਲਾਸ਼ੀ ਤੇਜ ਕਰ ਦਿੱਤੀ ਹੈ। ਪਠਾਨਕੋਟ ਵਿਖੇ ਜੰਮੂ ਵੱਲ ਤੋਂ ਆਉਂਦੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸੂਬੇ ਦੇ ਹੋਰ ਖੇਤਰਾਂ ਵਿੱਚ ਵੀ ਪੁਲਿਸ ਚੌਕੰਨੀ ਹੋ ਗਈ ਹੈ।

ਪਾਕਿਸਤਾਨ ਵੱਲੋਂ ਪੰਜਾਬ ‘ਚ ਮੁੜ ਅੱਤਵਾਦ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ

ਪੰਜਾਬ ਹੋਇਆ ਹਾਈ ਅਲਰਟ ‘ਤੇ

ਪਾਕਿਸਤਾਨ ਨਾਲ ਸੰਬੰਧਤ ਅੱਤਵਾਦੀ ਸੰਗਠਨ ਆਈ.ਐੱਸ.ਆਈ ਦੇ ਇਸ਼ਾਰੇ ‘ਤੇ ਅਜਨਾਲਾ 'ਚ ਇੱਕ ਪੈਟਰੋਲ ਪੰਪ ਤੇ ਖੜੇ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ (ਆਈ.ਈ.ਡੀ) ਨਾਲ ਉਡਾਉਣ ਦੇ ਮਾਮਲੇ 'ਚ 4 ਵਿਅਕਤੀਆਂ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਹਾਈ ਅਲਰਟ ਦੀ ਹਦਾਇਤ ਕੀਤੀ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਅੰਦਰ ਪਿਛਲੇ 40 ਦਿਨਾਂ 'ਚ ਅੱਤਵਾਦੀ ਸੰਗਠਨਾਂ ਵੱਲੋਂ ਸੂਬੇ ਦੀ ਅਮਨ ਸਾਂਤੀ ਨੂੰ ਭੰਗ ਕਰਨ ਸੰਬੰਧੀ ਕੀਤੀਆਂ ਕੋਸ਼ਿਸ਼ਾਂ ਦੇ ਚਾਰ ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਸ ਵੱਲੋਂ 8 ਅਗਸਤ ਨੂੰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਡੱਲੇਕੇ ਤੋਂ ਟਿਫ਼ਨ ਬੰਬ, 2 ਕਿੱਲੋ ਤੋਂ ਵਧੇਰੇ ਆਰ.ਡੀ.ਐਕਸ, 20 ਅਗਸਤ ਨੂੰ ਭਾਈ ਜਸਬੀਰ ਸਿੰਘ ਰੋਡੇ ਦੇ ਸਪੁੱਤਰ ਗੁਰਮੁਖ ਸਿੰਘ ਬਰਾੜ ਨੂੰ ਟਿਫ਼ਨ ਬੰਬ, ਹੈਂਡ ਗਰਨੇਡ ਸਮੇਤ ਹੋਰ ਧਮਾਕਖੇਜ ਸਮੱਗਰੀ ਸਮੇਤ ਕਾਬੂ ਕਰਨ ਤੋਂ ਇਲਾਵਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਵੀ ਇਕ ਵਿਅਕਤੀ ਨੂੰ ਪਿਸਤੌਲ, ਟਿਫ਼ਨ ਬੰਬ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਾ ਹੈ।

ਆਈ.ਐਸ.ਆਈ ਦੇ ਇਸ਼ਾਰੇ ‘ਤੇ ਅਜਨਾਲਾ ‘ਚ ਹੋਇਆ ਟੈਂਕਰ ਵਿੱਚ ਟਿਫਨ ਬੰਬ (ਆਈ.ਈ.ਡੀ.) ਧਮਾਕਾ

ਸੂਬੇ ਦੀ ਅਮਨ ਸਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਅਗਸਤ ਮਹੀਨੇ ਵਿਚ ਪਾਕਿਸਤਾਨੀ ਅੱਤਵਾਦੀ ਸੰਗਠਨ ਆਈ.ਐੱਸ.ਆਈ ਦੇ ਇਸ਼ਾਰੇ ‘ਤੇ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਤੇ ਖੜ੍ਹੇ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵੱਲੋਂ ਅਜਨਾਲਾ ਖੇਤਰ ਦੇ ਚਾਰ ਨੌਜਵਾਨਾਂ ਸਮੇਤ ਪਾਕਿਸਤਾਨ 'ਚ ਰਹਿੰਦੇ ਬਾਬਾ ਲਖਬੀਰ ਸਿੰਘ ਰੋਡੇ ਅਤੇ ਇਕ ਹੋਰ ਪਾਕਿਸਤਾਨੀ ਵਿਅਕਤੀ ਨੂੰ ਇਸ ਮਾਮਲੇ 'ਚ ਨਾਮਜ਼ਦ ਕਰਕੇ ਅਜਨਾਲਾ ਦੇ ਪਿੰਡ ਭੱਖਾ ਤਾਰਾ ਸਿੰਘ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਕਾਸਿਮ ਅਤੇ ਆਈ.ਐੱਸ.ਵਾਏ.ਐਫ ਦੇ ਮੁਖੀ ਬਾਬਾ ਲਖਬੀਰ ਸਿੰਘ ਰੋਡੇ ਵੱਲੋਂ ਅਜਨਾਲਾ ਦੇ ਨੌਜਵਾਨ ਰੂਬਲ ਸਿੰਘ ਵਾਸੀ ਭੱਖਾ ਤਾਰਾ ਸਿੰਘ, ਵਿੱਕੀ ਭੱਟੀ ਵਾਸੀ ਬਲਵ੍ਹੜਾਲ, ਮਲਕੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਉੱਗਰ ਔਲਖ ਨੂੰ ਪੰਜਾਬ ਵਿਚ ਧਮਾਕੇ ਕਰਨ ਲਈ ਕਿਹਾ ਗਿਆ ਸੀ ਤੇ ਇਸ ਬਦਲੇ ਉਨ੍ਹਾਂ ਨੂੰ 2 ਲੱਖ ਰੁਪਏ ਦੇਣੇ ਸਨ।

ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਕਪੂਰਥਲਾ ਜ਼ਿਲ੍ਹੇ ਚੋਂ ਇੱਕ ਜਗ੍ਹਾ ਤੋਂ ਟਿਫ਼ਨ ਬੰਬ ਲਿਆ ਕੇ 8 ਅਗਸਤ ਰਾਤ ਨੂੰ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਦੀ ਤੇਲ ਵਾਲੀ ਟੈਂਕੀ ਤੇ ਰੱਖਿਆ ਸੀ ਅਤੇ ਇਹ ਟਿਫ਼ਨ ਬੰਬ ਰੱਖਣ ਤੋਂ ਕੁੱਝ ਮਿੰਟਾਂ ਬਾਅਦ ਹੀ ਇੱਕ ਧਮਾਕਾ ਹੋਇਆ ਸੀ। ਇਸ ਉਪਰੰਤ ਅਜਨਾਲਾ ਪੁਲਿਸ ਨੇ ਪੈਟਰੋਲ ਪੰਪ ਮਾਲਕ ਅਸ਼ਵਨੀ ਸ਼ਰਮਾ ਦੇ ਬਿਆਨਾਂ ‘ਤੇ ਥਾਣਾ ਅਜਨਾਲਾ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਸੀ। ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਤੋਂ ਸਾਹਮਣੇ ਆਇਆ ਸੀ ਕਿ ਕੁੱਝ ਵਿਅਕਤੀ ਰਾਤ ਸਮੇਂ ਪੈਟਰੋਲ ਪੰਪ ‘ਤੇ ਆਏ ਸੀ, ਜਿਨ੍ਹਾਂ ਵਿਚੋਂ ਵਿਅਕਤੀ ਨੇ ਟੈਂਕਰ ਦੀ ਤੇਲ ਵਾਲੀ ਟੈਂਕੀ ਤੇ ਕੋਈ ਸ਼ੱਕੀ ਸਮੱਗਰੀ ਰੱਖੀ ਸੀ।

ਇੰਜ ਰਚੀ ਸਾਜਸ਼

ਡੀ.ਜੀ.ਪੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਮੁਖ ਸਿੰਘ ਬਰਾੜ ਵੱਲੋਂ ਜਲੰਧਰ ਅੰਮ੍ਰਿਤਸਰ ਹਾਈਵੇ ਸਥਿਤ ਪਿੰਡ ਹੰਬੋਵਾਲ ਨੇੜੇ ਇੱਕ ਜਗ੍ਹਾ ‘ਤੇ ਇਹ ਟਿਫ਼ਨ ਬੰਬ (ਆਈ.ਈ.ਡੀ) ਰੱਖਿਆ ਗਿਆ ਸੀ ਜਿਸ ਨੂੰ 6 ਅਗਸਤ ਨੂੰ ਵਿੱਕੀ, ਗੁਰਪ੍ਰੀਤ ਸਿੰਘ ਅਤੇ ਮਲਕੀਤ ਸਿੰਘ ਵੱਲੋਂ ਲਖਬੀਰ ਸਿੰਘ ਰੋਡੇ ਅਤੇ ਕਾਸਿਮ ਦੀ ਹਦਾਇਤ ਤਹਿਤ ਲਿਆ ਕੇ ਰਾਜਾਸਾਂਸੀ ਨੇੜੇ ਇੱਕ ਨਹਿਰ ਨਜ਼ਦੀਕ ਰੱਖ ਦਿੱਤਾ ਸੀ ਅਤੇ ਇਸ ਟਿਫ਼ਨ ਬੰਬ ਦੇ ਨਾਲ ਇੱਕ ਪੈਨ ਡਰਾਈਵ ਵੀ ਸੀ ਜਿਸ ਵਿੱਚ ਇਸ ਟਿਫ਼ਨ ਬੰਬ ਨੂੰ ਚਲਾਉਣ ਸੰਬੰਧੀ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਰੂਬਲ ਅਤੇ ਵਿੱਕੀ ਵੱਲੋਂ ਇਸ ਟਿਫ਼ਨ ਬੰਬ ਨੂੰ ਤੇਲ ਵਾਲੇ ਟੈਂਕਰ ਤੇ ਰੱਖਿਆ ਗਿਆ ਸੀ ਤਾਂ ਜੋ ਵੱਧ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਣ ਨਾਲ ਦਹਿਸ਼ਤ ਫੈਲ ਸਕੇ।

ਰੂਬਲ ਸਿੰਘ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ

ਉਨ੍ਹਾਂ ਇਹ ਵੀ ਦੱਸਿਆ ਕਿ ਥਾਣਾ ਅਜਨਾਲਾ 'ਚ ਦਰਜ਼ ਪਹਿਲਾਂ ਮੁਕੱਦਮੇ ਵਿਚ ਪਾਕਿਸਤਾਨ 'ਚ ਰਹਿ ਰਹੇ ਲਖਬੀਰ ਸਿੰਘ ਰੋਡੇ ਅਤੇ ਕਾਸਿਮ ਤੋਂ ਇਲਾਵਾ ਰੂਬਲ ਸਿੰਘ ਪੁੱਤਰ ਚਰਨ ਸਿੰਘ, ਵਿੱਕੀ ਭੱਟੀ ਪੁੱਤਰ ਸਾਦਕ ਮਸੀਹ, ਮਲਕੀਤ ਸਿੰਘ ਪੁੱਤਰ ਸਾਹਿਬ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸਵਿੰਦਰ ਸਿੰਘ ਨੂੰ ਮੁਕੱਦਮੇ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੂਬਲ ਸਿੰਘ ਨੂੰ ਮਾਣਯੋਗ ਅਦਾਲਤ ਵੱਲੋਂ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ। ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ ‘ਤੇ ਖੜੇ ਤੇਲ ਵਾਲੇ ਟੈਂਕਰ ਤੇ ਟਿਫ਼ਨ ਬੰਬ ਰੱਖ ਕੇ ਧਮਾਕਾ ਕਰਨ ਵਾਲੇ ਰੂਬਲ ਸਿੰਘ ਨੂੰ ਅੱਜ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਇੰਸਪੈਕਟਰ ਮੋਹਿਤ ਕੁਮਾਰ ਦੀ ਅਗਵਾਈ ਵਾਲੀ ਪੁਲਸ ਵੱਲੋਂ ਪਾਰਟੀ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਕਰਯੋਗ ਹੈ ਕਿ ਰੂਬਲ ਤੇਲ ਵਾਲੇ ਟੈਂਕਰ ਤੇ ਧਮਾਕਾ ਕਰਨ ਤੋਂ ਇਲਾਵਾ ਪਿਛਲੇ ਦਿਨੀਂ ਇੱਥੋਂ ਨੇੜਲੇ ਅੱਡਾ ਮਹਿਲ ਬੁਖ਼ਾਰੀ ਵਿਖੇ ਪਿੰਡ ਬੋਹਲੀਆਂ ਦੇ ਰਹਿਣ ਵਾਲੇ ਇੱਕ ਵਿਅਕਤੀ ਪੱਪੂ ਮਸੀਹ ਦੇ ਹੋਏ ਕਤਲ ਮਾਮਲੇ ਵਿਚ ਵੀ ਲੋੜੀਂਦਾ ਸੀ।

ਹੁਣ ਧਮਾਕੇ ‘ਚ ਉਡਿਆ ਮੋਟਰਸਾਈਕਲ

ਫਾਜ਼ਿਲਕਾ ਦੇ ਜਲਾਲਾਬਾਦ ਵਿਖੇ ਦੇਰ ਰਾਤ ਦਰਦਨਾਕ ਹਾਦਸਾ ਵਾਪਰਿਆ। ਇਥੇ ਅਚਾਨਕ ਇੱਕ ਚਲਦੇ ਹੋਏ ਮੋਟਰਸਾਈਕਲ 'ਚ ਧਮਾਕਾ ਹੋ ਗਿਆ।ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਜਲਾਲਾਬਾਦ ਦੇ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਇੱਕ ਮੋਟਰਸਾਈਕਲ ਦੀ ਟੈਂਕੀ ਵਿੱਚ ਹੋਇਆ। ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਇਹ ਧਮਾਕਾ ਇਨ੍ਹਾਂ ਕੁ ਜ਼ਬਰਦਸਤ ਸੀ ਕਿ ਇਸ 'ਤੇ ਸਵਾਰ ਵਿਅਕਤੀ ਦੇ ਸਰੀਰ ਦੇ ਚੀਥੜੇ ਉਡ ਗਏ ਅਤੇ ਉਸ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨ ਮੋਟਰਸਾਈਕਲ ਦੇ ਵੀ ਪਰਖਚੇ ਉਡ ਗਏ। ਰਾਹਗੀਰਾਂ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਮੋਟਰਸਾਈਕਲ ਦੀ ਟੈਂਕੀ ਵਿੱਚ ਅੱਗ ਲੱਗੀ ਤੇ ਬਾਅਦ ਵਿੱਚ ਬੇਹੱਦ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ 22 ਸਾਲਾ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਢਾਣੀ ਨਹਿੰਗਾਂ (ਫਿਰੋਜਪੁਰ) ਵਜੋਂ ਹੋਈ ਹੈ। ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਲਾਲਾਬਾਦ ਆਇਆ ਸੀ ਹਾਦਸੇ ਤੋਂ ਬਾਅਦ ਉਨ੍ਹਾਂ ਪੁਲਿਸ ਵੱਲੋਂ ਹੀ ਸੂਚਨਾ ਮਿਲੀ।

ਪੁਲਿਸ ਦੇ ਮੁਤਾਬਕ ਬਲਵਿੰਦਰ ਸਿੰਘ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਿਆ ਸੀ, ਬਲਵਿੰਦਰ ਸਿੰਘ ਤੇ ਜ਼ਖਮੀਆਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀ। ਜਿਥੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਹਾਦਸੇ ਵਾਲੀ ਥਾਂ ਤੋਂ ਬਿਨਾ ਨੰਬਰ ਪਲੇਟ ਤੋਂ ਇੱਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.