ਚੰਡੀਗੜ੍ਹ: ਚੰਡੀਗੜ੍ਹ ਦੇ ਸਾਊਥ ਡਵੀਜ਼ਨ 'ਚ ਅੱਜ ਫੇਰ ਇੱਕ ਤੇਂਦੁਆ ਦੇਖਿਆ ਗਿਆ। ਇਸ ਸੂਚਨਾ ਤੋਂ ਬਾਅਦ ਪੁਲਿਸ ਅਤੇ ਵਣ ਵਿਭਾਗ ਨੂੰ ਭਾਜੜਾ ਪਈਆਂ ਹੋਈਆਂ ਹਨ। ਵਿਭਾਗ ਵੱਲੋਂ ਸ਼ਹਿਰ ਵਾਸੀਆਂ ਨੂੰ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਵਣ ਵਿਭਾਗ ਦੇ ਅਧਿਕਾਰੀ ਨੇ ਟਵੀਟ ਕਰ ਤੇਂਦੁਏ ਦੇ ਪੈਰਾਂ ਦੇ ਨਿਸ਼ਾਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਵਣ ਵਿਭਾਗ ਵੱਲੋਂ ਭਾਲ ਚੱਲ ਰਹੀ ਹੈ।

ਦੱਸ ਦਈਏ ਕਿ ਕੱਲ੍ਹ ਵੀ ਚੰਡੀਗੜ੍ਹ ਵਿੱਚ ਤੇਂਦੁਆ ਆ ਗਿਆ ਸੀ ਜਿਸ ਨੂੰ 5 ਘੰਟੇ ਦੀ ਮਸ਼ੱਕਤ ਤੋਂ ਬਾਅਦ ਵਣ ਵਿਭਾਗ ਅਤੇ ਪੁਲਿਸ ਨੇ ਮਿਲ ਕੇ ਕਾਬੂ ਕੀਤਾ ਸੀ।