ਮੋਗਾ:ਪਿੰਡ ਬਿਲਾਸਪੁਰ ਵਿੱਚ ਇੱਕ 60 ਸਾਲ ਦੇ ਬਜ਼ੁਰਗ ਦੀ ਸੀਵਰੇਜ 'ਚ ਡਿਗਣ ਨਾਲ ਮੌਤ ਹੋ ਗਈ। ਬਜ਼ੁਰਗ ਬਲੌਰ ਸਿੰਘ ਪੁੱਤਰ ਮਲਕੀਤ ਸਿੰਘ ਬੀਤੀ 14 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 8:30 ਵਜੇ ਘਰੋਂ ਖੇਤ ਲਈ ਰਵਾਨਾ ਹੋਇਆ ਸੀ ਪ੍ਰੰਤੂ ਖੇਤ ਜਾਂਦੇ ਸਮੇਂ ਬਜ਼ੁਰਗ ਦੀ ਸੀਵਰੇਜ 'ਚ ਡਿੱਗਣ ਕਰਕੇ ਮੌਤ ਹੋ ਗਈ।
ਦੱਸ ਦੇਈਏ ਕਿ ਬਜ਼ੁਰਗ ਬੀਤੀ 14 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 8:30 ਵਜੇ ਘਰੋਂ ਖੇਤ ਲਈ ਰਵਾਨਾ ਹੋਇਆ ਸੀ ਪ੍ਰੰਤੂ ਘਰ ਵਾਪਸ ਨਹੀਂ ਪਰਤਿਆ। ਪਰਿਵਾਰ ਨੇ ਕਾਫ਼ੀ ਭਾਲ ਕੀਤੀ ਪ੍ਰੰਤੂ ਉਸ ਦਾ ਕੋਈ ਸੁਰਾਗ ਨਾ ਮਿਲਣ 'ਤੇ ਥਾਣੇ ਰਿਪੋਰਟ ਦਰਜ ਕਰਵਾਈ ਗਈ।
ਇਹ ਵੀ ਪੜੋ: ਕੈਪਟਨ ਨੇ ਵਾਜਪੇਈ ਨਾਲ ਆਪਣੀ ਪਹਿਲੀ ਮੁਲਾਕਾਤ ਦੀ ਯਾਦ ਕੀਤੀ ਸਾਂਝੀ
ਬੱਚਿਆਂ ਨੂੰ ਸੀਵਰੇਜ ਦੀ ਪੁਲੀ ਕੋਲ ਖੇਡਦੇ ਸਮੇਂ ਲਾਸ਼ ਦਾ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਨੇ ਜੇਸੀਬੀ ਦੀ ਮਦਦ ਨਾਲ ਖੁਦਾਈ ਕਰਕੇ ਲਾਸ਼ ਨੂੰ ਬਾਹਰ ਕੱਢਿਆ।
ਲਾਸ਼ ਗਲੀ ਸੜੀ ਹੋਣ ਕਰਕੇ ਪਰਿਵਾਰ ਨੇ ਕੋਈ ਕਾਰਵਾਈ ਨਹੀ ਕਰਵਾਈ ਤੁਰੰਤ ਹੀ ਅੰਤਿਮ ਸੰਸਕਾਰ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਗਲੀ ਪੱਕੀ ਕੀਤੀ ਜਾ ਰਹੀ ਸੀ ਜਿਸ ਕਰਕੇ ਅਜੇ ਪੁਲੀ ਦੇ ਉਪਰ ਢੱਕਣ ਨਹੀਂ ਰੱਖਿਆ ਗਿਆ ਸੀ ਤਾਂ ਇਹ ਹਾਦਸਾ ਵਾਪਰ ਗਿਆ ।