ETV Bharat / city

ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਨਵੇਂ ਡੀ.ਜੀ.ਪੀ. ਦੀ ਨਿਯੁਕਤੀ - Security in Assembly elections

ਸੂਬੇ ਦੇ ਨਵੇਂ ਡਾਇਰੈਕਟਰ ਜਨਰਲ ਆਫ ਪੁਲਿਸ ਡੀ.ਜੀ.ਪੀ. (Director General of Police) ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। 1987 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਸ਼ਨੀਵਾਰ ਨੂੰ ਹੀ ਨਵੇਂ ਡੀ.ਜੀ.ਪੀ. ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਉਨ੍ਹਾਂ ਦੀ ਅਗਵਾਈ 'ਚ ਪੰਜਾਬ ਪੁਲਿਸ ਵਿਧਾਨ ਸਭਾ ਚੋਣਾਂ (Security in Assembly elections) 'ਚ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੇਗੀ।

ਨਵੇਂ ਡੀ.ਜੀ.ਪੀ. ਦੇ ਨਾਂ ਨੂੰ ਮਨਜ਼ੂਰੀ
ਨਵੇਂ ਡੀ.ਜੀ.ਪੀ. ਦੇ ਨਾਂ ਨੂੰ ਮਨਜ਼ੂਰੀ
author img

By

Published : Jan 8, 2022, 7:58 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦੇ ਐਲਾਨ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਸੂਬੇ ਦੇ ਨਵੇਂ ਡਾਇਰੈਕਟਰ ਜਨਰਲ ਆਫ ਪੁਲਿਸ ਡੀ.ਜੀ.ਪੀ. (Director General of Police) ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। 1987 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਸ਼ਨੀਵਾਰ ਨੂੰ ਹੀ ਨਵੇਂ ਡੀ.ਜੀ.ਪੀ. ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਉਨ੍ਹਾਂ ਦੀ ਅਗਵਾਈ 'ਚ ਪੰਜਾਬ ਪੁਲਿਸ ਵਿਧਾਨ ਸਭਾ ਚੋਣਾਂ (Security in Assembly elections) 'ਚ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੇਗੀ।

ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ. ਵਜੋਂ ਨਿਯੁਕਤ ਕੀਤੇ ਗਏ ਸਿਧਾਰਥ ਚਟੋਪਾਧਿਆਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿੱਚ ਢਿੱਲ ਕਾਰਨ ਸ਼ੱਕ ਦੇ ਘੇਰੇ ਵਿੱਚ ਸਨ। ਕੇਂਦਰ ਸਰਕਾਰ ਦੀ ਟੀਮ ਨੇ ਸੂਬਾ ਪੁਲਿਸ 'ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਕਰਨ ਦੇ ਇਲਜ਼ਾਮ ਲੱਗੇ ਸਨ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯੂ.ਪੀ.ਐੱਸ.ਸੀ. ਨੇ 4 ਜਨਵਰੀ ਨੂੰ ਪੰਜਾਬ ਵਿੱਚ ਸਥਾਈ ਡੀ.ਜੀ.ਪੀ. ਲਈ 3 ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਭੇਜਿਆ ਸੀ। ਸੂਤਰਾਂ ਦੀ ਮੰਨੀਏ ਤਾਂ ਸੀ.ਐੱਮ ਚੰਨੀ, ਡਿਪਟੀ ਸੀ.ਐੱਮ ਸੁਖਜਿੰਦਰ ਰੰਧਾਵਾ, ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਗ੍ਰਹਿ ਵਿਭਾਗ ਦੇ ਏ.ਸੀ.ਐੱਸ ਅਨੁਰਾਗ ਵਰਮਾ ਵਿਚਕਾਰ ਵੀਰਵਾਰ ਅਤੇ ਸ਼ੁੱਕਰਵਾਰ ਦੁਪਹਿਰ 1 ਵਜੇ ਤੱਕ ਲੰਬੀ ਗੱਲਬਾਤ ਹੋਈ। ਜਿਸ ਤੋਂ ਬਾਅਦ ਵੀ ਡੀ.ਜੀ.ਪੀ. ਦਾ ਨਾਂ ਤੈਅ ਨਹੀਂ ਹੋ ਸਕਿਆ। ਆਖ਼ਰਕਾਰ ਸ਼ਨੀਵਾਰ ਦੁਪਹਿਰ ਮੁੱਖ ਮੰਤਰੀ ਚੰਨੀ ਨੇ ਵੀ.ਕੇ.ਭਾਵਰਾ ਦੇ ਨਾਂ ਵਾਲੀ ਫਾਈਲ 'ਤੇ ਦਸਤਖ਼ਤ ਕਰ ਦਿੱਤੇ।
ਕੇਂਦਰੀ ਡੈਪੂਟੇਸ਼ਨ 'ਤੇ ਜਾਣ ਲਈ ਪੰਜਾਬ ਦੇ 2 ਆਈ.ਪੀ.ਐਸ
UPSC ਪੈਨਲ ਵਿੱਚ 1987 ਬੈਚ ਦੇ ਆਈ.ਪੀ.ਐੱਸ. ਦਿਨਕਰ ਗੁਪਤਾ ਅਤੇ ਵੀਕੇ ਭਾਵਰਾ ਦੇ ਨਾਲ 1988 ਬੈਚ ਦੇ ਪ੍ਰਬੋਧ ਕੁਮਾਰ ਸ਼ਾਮਲ ਸਨ। ਦਿਨਕਰ ਗੁਪਤਾ ਪਹਿਲਾਂ ਹੀ ਗ੍ਰਹਿ ਵਿਭਾਗ ਨੂੰ ਲਿਖ ਚੁੱਕੇ ਹਨ ਕਿ ਉਹ ਡੀ.ਜੀ.ਪੀ. ਬਣਨ ਵਿੱਚ ਦਿਲਚਸਪੀ ਨਹੀਂ ਰੱਖਦੇ। ਇਸ ਦੇ ਨਾਲ ਹੀ ਬੇਅਦਬੀ ਮਾਮਲੇ 'ਚ ਪ੍ਰਭਾਵੀ ਕਾਰਵਾਈ ਨਾ ਕਰਨ ਕਾਰਨ ਪ੍ਰਬੋਧ ਕੁਮਾਰ ਪਹਿਲਾਂ ਹੀ ਸੂਬਾ ਸਰਕਾਰ ਦੇ ਚਹੇਤੇ ਅਧਿਕਾਰੀਆਂ ਦੀ ਸੂਚੀ 'ਚੋਂ ਬਾਹਰ ਹੈ।

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਚਰਨਜੀਤ ਚੰਨੀ ਨਵੇਂ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੇ ਦਿਨਕਰ ਗੁਪਤਾ, ਜੋ ਉਸ ਸਮੇਂ ਡੀ.ਜੀ.ਪੀ. ਸਨ, ਨੂੰ ਨਹੀਂ ਹਟਾਇਆ ਅਤੇ ਉਹ 5 ਅਕਤੂਬਰ ਤੱਕ ਕੰਮ ਕਰਦੇ ਰਹੇ। ਇੱਥੇ ਦੱਸ ਦੇਈਏ ਕਿ ਚੰਨੀ ਸਰਕਾਰ ਨੇ 30 ਸਤੰਬਰ ਨੂੰ ਹੀ ਯੂ.ਪੀ.ਐੱਸ.ਸੀ. ਨੂੰ 10 ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਭੇਜੀ ਸੀ। ਉਸ ਸਮੇਂ ਦਿਨਕਰ ਗੁਪਤਾ ਛੁੱਟੀ 'ਤੇ ਸਨ।
ਇਸ ਤੋਂ ਬਾਅਦ UPSC ਅਤੇ ਸੂਬਾ ਸਰਕਾਰ ਵਿਚਾਲੇ ਵਿਵਾਦ ਪੈਦਾ ਹੋ ਗਿਆ। ਯੂ.ਪੀ.ਐੱਸ.ਸੀ. ਨੇ ਕਿਹਾ ਸੀ ਕਿ ਦਿਨਕਰ ਗੁਪਤਾ ਨੂੰ 5 ਅਕਤੂਬਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਉਸ ਦਿਨ ਤੋਂ ਡੀ.ਜੀ.ਪੀ. ਦਾ ਅਹੁਦਾ ਖਾਲੀ ਮੰਨਿਆ ਜਾਵੇਗਾ। ਇਸ ਅਨੁਸਾਰ ਨਵੇਂ ਨਾਵਾਂ ਦਾ ਪੈਨਲ ਭੇਜਿਆ ਜਾਣਾ ਚਾਹੀਦਾ ਹੈ। ਇਧਰ ਪੰਜਾਬ ਸਰਕਾਰ 30 ਸਤੰਬਰ ਨੂੰ ਭੇਜੇ ਗਏ ਨਾਵਾਂ ਤੋਂ ਡੀ.ਜੀ.ਪੀ. ਪੈਨਲ ਬਣਾਉਣ ਲਈ ਕਹਿ ਰਹੀ ਸੀ।

ਹਾਲਾਂਕਿ ਯੂ.ਪੀ.ਐੱਸ.ਸੀ. ਨੇ ਪੰਜਾਬ ਸਰਕਾਰ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ। ਪੰਜਾਬ ਸਰਕਾਰ ਨੇ 5 ਅਕਤੂਬਰ ਨੂੰ ਮੁੜ ਨਾਵਾਂ ਦਾ ਪੈਨਲ ਭੇਜਿਆ ਹੈ। ਇਸ ਕਾਰਨ ਚਟੋਪਾਧਿਆਏ ਬਾਕੀ ਬਚੇ 6 ਮਹੀਨਿਆਂ ਦੇ ਕਾਰਜਕਾਲ ਦੀ ਸ਼ਰਤ ਪੂਰੀ ਨਹੀਂ ਕਰ ਸਕੇ। ਉਹ 31 ਮਾਰਚ 2022 ਨੂੰ ਸੇਵਾਮੁਕਤ ਹੋ ਰਹੇ ਹਨ।

ਇਹ ਵੀ ਪੜ੍ਹੋ:CM ਚੰਨੀ ਦੇ ਘਰ ਕੋਰੋਨਾ ਦੀ ਐਂਟਰੀ, ਪਰਿਵਾਰ ਦੇ 3 ਮੈਂਬਰ ਪਾਜ਼ੀਟਿਵ

ETV Bharat Logo

Copyright © 2025 Ushodaya Enterprises Pvt. Ltd., All Rights Reserved.