ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਮੁੜ ਤੋਂ ਸਸਤੀ ਬਿਜਲੀ ਦੇ ਵਾਅਦੇ ਨੂੰ ਯਾਦ ਕਰਵਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਪੁਰਾਣੇ ਵੀਡੀਓਜ਼ ਕਲਿਪਿੰਗ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਗੱਲ ਕਹੀ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਲਿਖਿਆ ਕਿ ‘ਕਾਂਗਰਸ ਪਾਰਟੀ ਪੀਪੀਏ ਨੂੰ ਰੱਦ ਕਰਕੇ ਘਰੇਲੂ ਬਿਜਲੀ ਨੂੰ 3 ਰੁਪਏ ਪ੍ਰਤੀ ਯੂਨਿਟ ਅਤੇ ਉਦਯੋਗਿਕ ਬਿਜਲੀ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣ ਦੇ ਆਪਣੇ ਸੰਕਲਪ ਦੇ ਨਾਲ ਖੜ੍ਹੀ ਹੈ, ਨਾਲ ਹੀ ਕਿਸਾਨਾਂ ਅਤੇ ਐਸਸੀ, ਬੀਸੀ, ਬੀਪੀਐਲ ਪਰਿਵਾਰਾਂ ਨੂੰ ਪਹਿਲਾਂ ਹੀ 10,000 ਕਰੋੜ ਤੋਂ ਵੱਧ ਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ ... ਇਹ ਵਾਅਦਾ ਵੀ ਪੂਰਾ ਹੋਣਾ ਚਾਹੀਦਾ ਹੈ !!
ਕੈਪਟਨ-ਸਿੱਧੂ ਧੜੇ ਦਰਮਿਆਨ ਜੰਗ ਜਾਰੀ
ਪੰਜਾਬ ਕਾਂਗਰਸ ਘਮਾਸਾਣ ਨਿਬੜਣ ਦੀ ਥਾਂ ਹੋਰ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਸਿੱਧੂ ਧੜੇ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ। ਹਾਲਾਂਕਿ ਮੁਲਾਕਾਤ ਮਗਰੋਂ ਰਾਵਤ ਨੇ ਮੁੜ ਦੁਹਰਾਇਆ ਕਿ ਕਾਂਗਰਸ 2022 ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਹੇਠ ਹੀ ਲੜੇਗੀ, ਪਰ ਖਾਨਾਜੰਗੀ ਅਜੇ ਜਾਰੀ ਹੈ ਤੇ ਇਸ 'ਚ ਨਿੱਤ ਨਵੇਂ ਮੋੜ ਆ ਰਹੇ ਹਨ।
ਇਹ ਵੀ ਪੜ੍ਹੋ: ਕੈਪਟਨ ਦਾ ਡਿੰਨਰ ਡਿਪਲੋਮੈਸੀ ਦੌਰਾਨ ਸ਼ਕਤੀ ਪ੍ਰਦਰਸ਼ਨ