ਚੰਡੀਗੜ੍ਹ: ਨਵਜੋਤ ਕੌਰ ਨੇ ਕਿਹਾ ਕਿ ਸਿੱਧੂ 13 ਨੁਕਤੀ ਏਜੇਂਡੇ 'ਤੇ ਕਾਇਮ ਹਨ। ਜਿਸ ਪੱਧਰ ਦਾ ਸਿੱਧੂ ਕੰਮ ਕਰਨਾ ਚਾਹੁੰਦੇ ਸਨ ਉਹ ਪੂਰਾ ਨਹੀਂ ਹੋਇਆ ਇਸ ਲਈ ਅਸਤੀਫਾ ਦੇਣਾ ਹੀ ਮੁਨਾਸਿਬ ਸਮਝਿਆ। ਨਵਜੋਤ ਸਿੱਧੂ ਦੇ ਪੱਖ 'ਚ ਨਿਤਰੀ ਓਹਨਾ ਦੀ ਘਰਵਾਲੀ ਨੇ ਮੀਡਿਆ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਓਹਨਾ ਕਿਹਾ ਕਿ ਇਸੇ ਲਈ ਓਹਨਾ ਆਪਣਾ ਮਹਿਕਮਾ ਛੱਡ ਸਰਕਾਰ ਤੋਂ ਬਾਹਰ ਨਿਕਲ ਸਧਾਰਨ ਵਿਧਾਇਕ ਬਣ ਕੰਮ ਕਰਨਾ ਹੀ ਪਸੰਦ ਕੀਤਾ।
ਪੱਤਰਕਾਰ ਨੇ ਸਵਾਲ ਕੀਤਾ ਕਿ ਮੈਡਮ ਸਿੱਧੂ ਸਾਹਬ ਦੀ ਹੁਣ ਆਪਣੀ ਸਰਕਾਰ ਹੈ ਖੁਦ ਪ੍ਰਧਾਨ ਹਨ ਹੁਣ ਕੀ ਦਿੱਕਤ ਹੈ 3 ਰੁਪਏ ਯੂਨਿਟ ਬਿਜਲੀ ਕਰਨ ਨੂੰ ਲੈਕੇ, ਇਸ ਸਵਾਲ ਦੇ ਜਵਾਬ 'ਤੇ ਮੈਡਮ ਸਿੱਧੂ ਪੱਤਰਕਾਰਾਂ ਨੂੰ ਘੁਮਾਉਂਦੇ ਰਹੇ ਅਤੇ ਨਵੇਂ ਬਣੇ ਸੀਐੱਮ ਅਤੇ ਮੰਤਰੀਆਂ ਦੀ ਸ਼ਾਨ 'ਚ ਕਸੀਦੇ ਪੜ੍ਹਨ ਲੱਗ ਪਏ. ਨਾਲ ਹੀ ਓਹਨਾ ਇਹ ਵੀ ਕਿਹਾ ਕਿ ਇਸ ਮੁੱਦੇ ਤੇ ਕੰਮ ਹੋ ਰਿਹਾ ਹੈ ਪਾਰ ਇਸਨੂੰ ਲੈਕੇ ਜਰਾ ਵਕ਼ਤ ਲਗੇਗਾ ਕਿਉਂਕਿ ਇਹ ਕਾਨੂੰਨੀ ਮਾਮਲਾ ਹੈ।