ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀ ਕਲੀਨ ਚਿੱਟ (Channi got clean chit) ’ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਨਿਸ਼ਾਨੇ ਸਾਧੇ ਹਨ। ਉਹਨਾਂ ਨੇ ਕਿਹਾ ਹੈ ਕਿ ਆਪ ਤੇ ਭਾਜਪਾ ਦੇ ਆਗੂ ਜੋ ਮੁੱਖ ਮੰਤਰੀ ’ਤੇ ਝੂਠੇ ਇਲਜ਼ਾਮ ਲਗਾ ਰਹੇ ਸਨ ਉਹ ਅੱਜ ਮੂੰਹ ਦੇ ਭਾਰ ਡਿੱਗੇ ਹਨ।
ਇਹ ਵੀ ਪੜੋ: PM ਮੋਦੀ ਦੀ ਪੰਜਾਬ ਫੇਰੀ ਦਾ ਮੁੜ ਵਿਰੋਧ ਕਰਨਗੇ ਕਿਸਾਨ, ਰੈਲੀ ਵਾਲੇ ਦਿਨ ਸਾੜਣਗੇ ਪੁਤਲੇ
ਚੰਨੀ ਖ਼ਿਲਾਫ਼ ਨਹੀਂ ਮਿਲਿਆ ਕੋਈ ਸਬੂਤ
ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਰਸਤਾ ਭੁੱਲ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਅਤੇ ਉੱਥੇ ਵੀਡੀਓ ਬਣਾ ਕੇ ਪੰਜਾਬ ਦੇ ਰਾਜਪਾਲ ਸਾਹਮਣੇ ਪੇਸ਼ ਹੋਏ। ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਲੈਫਟੀਨੈਂਟ ਗਵਰਨਰ ਇੱਕ ਗੱਲ ਨਹੀਂ ਸੁਣਦੇ, ਇੱਥੋਂ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਨੂੰ ਆਸਾਨੀ ਨਾਲ ਮਿਲਣ ਦਾ ਮੌਕਾ ਮਿਲ ਗਿਆ ਅਤੇ ਗਵਰਨਰ ਨੇ ਜਾਂਚ ਬਿਠਾਈ, ਪਰ ਚੰਨੀ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।
ਇਹ ਵੀ ਪੜੋ: ਪ੍ਰਨੀਤ ਕੌਰ ਦਾ ਕਾਂਗਰਸ ਨੂੰ ਵੱਡਾ ਝਟਕਾ, ਪਤੀ ਲਈ ਮੰਗੀਆਂ ਵੋਟਾਂ
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਤੋਂ ਵੱਖ ਹੋ ਕੇ ਹੀ ਚੋਣਾਂ ਲੜ ਰਹੀ ਹੈ, ਪਰ ਦੋਵੇ ਇੱਕ ਹੀ ਹਨ।
ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਅਸੀਂ ਭੇਜਾਂਗੇ ਲੋਕ
ਸਾਂਸਦ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਰੈਲੀਆਂ ਉੱਤੇ ਤੰਜ ਕੱਸਿਆ ਤੇ ਕਿਹਾ ਕਿ ਅਜਿਹਾ ਨਾ ਹੋਵੇ ਕਿ ਫਿਰੋਜ਼ਪੁਰ ਰੈਲੀ ਦੀ ਤਰ੍ਹਾਂ ਉੱਥੇ ਵੀ ਭੀੜ ਨਾ ਇਕੱਠੀ ਹੋਵੇ। ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤੇ ਗ੍ਰਹਿ ਮੰਤਰਾਲੇ ਵੱਲੋਂ ਜਿਹੜੇ ਪੈਰਾਮਿਲਟਰੀ ਫੋਰਸਿਜ਼ ਇੱਥੇ ਲਗਾਈਆਂ ਗਈਆਂ ਨੇ ਅਤੇ ਹੋਰ ਸੂਬਿਆਂ ਤੋਂ ਲੋਕ ਬੁਲਾ ਕੇ ਭੀੜ ਇਕੱਠੀ ਕੀਤੀ ਜਾਵੇ ਤਾਂ ਉਹ ਸਾਡੇ ਵੀ ਪ੍ਰਧਾਨ ਮੰਤਰੀ ਨੇ ਤੇ ਪ੍ਰਧਾਨ ਮੰਤਰੀ ਦੀ ਵਾਰ-ਵਾਰ ਬੇਇਜ਼ਤੀ ਹੋਵੇ ਸਾਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਅਸੀਂ ਵੀ ਉਨ੍ਹਾਂ ਦੀ ਰੈਲੀ ਵਿੱਚ ਲੋਕਾਂ ਨੂੰ ਭੇਜ ਦੇਵਾਂਗੇ।
ਇਹ ਵੀ ਪੜੋ: ਫੇਕ ਨਿਊਜ਼ ਫੈਲਾਉਣ ਦੇ ਦੋਸ਼ 'ਚ 'ਆਪ' ਨੇ ਮਨਜਿੰਦਰ ਸਿਰਸਾ ਖਿਲਾਫ਼ ਕਰਵਾਈ ਸ਼ਿਕਾਇਤ ਦਰਜ