ਚੰਡੀਗੜ੍ਹ: ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ (Ravneet Bittu) ਵੱਲੋਂ ਦਲਿਤ ਭਾਈਚਾਰੇ ਸਬੰਧੀ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਐਸਸੀ ਕਮਿਸ਼ਨ (SC Commission) ਨੇ ਰਵਨੀਤ ਬਿੱਟੂ ਤਲਬ ਕੀਤਾ ਸੀ। ਜਿਸ ਤੋਂ ਮਗਰੋਂ ਰਵਨੀਤ ਬਿੱਟੂ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (SC Commission) ਅੱਗੇ ਪੇਸ਼ ਹੋ ਆਪਣਾ ਪੱਖ ਰੱਖਿਆ। ਐਸਸੀ ਕਮਿਸ਼ਨ (SC Commission) ਅੱਗੇ ਪੇਸ਼ ਹੋਣ ਤੋਂ ਬਾਅਦ ਰਵਨੀਤ ਬਿੱਟੂ (Ravneet Bittu) ਨੇ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਵੀ ਦਲਿਤ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਆਪਣੇ ਇਹ ਸ਼ਬਦ ਵਾਪਸ ਲੈਂਦਾ ਹਾਂ ਤੇ ਉਹਨਾਂ ਨੂੰ ਮੁਆਫੀ ਮੰਗਦਾ ਹਾਂ।
ਇਹ ਵੀ ਪੜੋ: Assembly Elections 2022: ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੜ੍ਹਿਆ ‘ਝਾੜੂ’
ਮੈਂ ਇਸ ਸਬੰਧੀ ਲਿਖ ਕੇ ਦੇਵਾਂਗਾ
ਉਥੇ ਹੀ ਸਾਂਸਦ ਰਵਨੀਤ ਬਿੱਟੂ (Ravneet Bittu) ਨੇ ਕਿਹਾ ਕਿ ਮੈਂ ਇੱਕ ਵਾਰ ਨਹੀਂ 100 ਵਾਲ ਮੁਆਫੀ ਮੰਗਦਾ ਹਾਂ ਜੇਕਰ ਕਿਸੇ ਦਲਿਤ ਨੂੰ ਮੇਰੇ ਬਿਆਨ ਨਾਲ ਠੇਸ ਪਹੁੰਚੀ ਹੈ ਤੇ ਮੈਂ ਇਸ ਸਬੰਧੀ ਐਸਸੀ ਕਮਿਸ਼ਨ (SC Commission) ਨੂੰ ਲਿਖਤੀ ਪੱਤਰ ਵੀ ਦੇਵਾਂਗਾ।
ਮੈਂ ਆਪਣੇ ਬਿਆਨ ਤੇ ਕਾਇਮ
ਇਸ ਮੌਕੇ ਰਵਨੀਤ ਬਿੱਟੂ (Ravneet Bittu) ਨੇ ਕਿਹਾ ਕਿ ਮੈਂ ਅਕਾਲੀ ਦਲ ਤੇ ਬਸਪਾ ਸਬੰਧੀ ਦਿੱਤੇ ਪੰਥਕ ਸੀਟਾਂ ਵਾਲੇ ਬਿਆਨ ’ਤੇ ਅੱਜ ਵੀ ਬਰਕਰਾਰ ਹਾਂ ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੇ ਪੰਥਕ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਿੱਖਾਂ ਦੇ ਦੋਸ਼ੀ ਹਾਂ ਤੇ ਸਾਡੀ ਹਾਰ ਪੱਕੀ ਹੈ।
ਇਹ ਵੀ ਪੜੋ: Congress Clash:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਦਾ ਬੁਲਾਵਾ