ETV Bharat / city

ਹਾਈ ਅਲਰਟ ਦੇ ਬਾਵਜੂਦ ਮੋਹਾਲੀ ਰੇਲਵੇ ਸਟੇਸ਼ਨ ਸੁਰੱਖਿਆ ਤੋਂ ਵਾਂਝਾ

author img

By

Published : Aug 13, 2019, 8:37 AM IST

15 ਅਗਸਤ ਮੌਕੇ ਭਾਰਤੀ ਇੰਟੈਲੀਜੈਂਸ ਨੂੰ ਅੱਤਵਾਦੀ ਹਮਲਿਆਂ ਦੀ ਸੂਚਨਾ ਮਿਲਣ ਦੇ ਬਾਵਜੂਦ ਮੋਹਾਲੀ ਰੇਲਵੇ ਸਟੇਸ਼ਨ 'ਤੇ ਕਿਸੇ ਕਿਸਮ ਦੀ ਸੁਰੱਖਿਆ ਦੇ ਪ੍ਰਬੰਦ ਨਹੀਂ ਕੀਤੇ ਗਏ। ਲੋਕਾਂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਦੇ ਇੰਤਜ਼ਾਮ ਹੋਣੇ ਚਾਹੀਦੇ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਲਿਸ ਕਰਮੀ ਇੱਥੇ ਤਾਇਨਾਤ ਨਹੀਂ ਕੀਤਾ ਗਿਆ।

ਫ਼ੋਟੋ

ਮੋਹਾਲੀ: ਧਾਰਾ 370 ਹਟਾਏ ਜਾਣ ਮਗਰੋਂ ਦੇਸ਼ ਭਰ 'ਚ ਹਲਚਲ ਮੱਚੀ ਹੋਈ ਹੈ। ਅੱਤਵਾਦੀਆਂ ਵੱਲੋਂ 15 ਅਗਸਤ ਮੌਕੇ ਭਾਰਤੀ ਇੰਟੈਲੀਜੈਂਸ ਨੂੰ ਅੱਤਵਾਦੀ ਹਮਲਿਆਂ ਦੀ ਸੂਚਨਾ ਮਿਲਣ ਤੋਂ ਬਾਅਦ ਪੂਰੇ ਸੂਬੇ 'ਚ ਇਸ ਤਣਾਅ ਭਰੇ ਮਹੌਲ ਦੇ ਚੱਲਦਿਆਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ ਧਮਕੀਆਂ ਦੇ ਬਾਵਜੂਦ ਮੋਹਾਲੀ ਰੇਲਵੇ ਸਟੇਸ਼ਨ 'ਤੇ ਕਿਸੇ ਕਿਸਮ ਦੇ ਸੁਰੱਖਿਆ ਬਲ ਤੈਨਾਤੀ ਨਹੀਂ ਕੀਤੀ ਗਈ।

ਵੀਡੀਓ

ਜਾਣਕਾਰੀ ਲਈ ਦੱਸ ਦੇਈਏ ਕਿ 15 ਅਗਸਤ ਦੇ ਚੱਲਦੇ ਪੂਰੇ ਸੂਬੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਜਦੋਂ ਇਸ ਸਬੰਧੀ ਮੋਹਾਲੀ ਦੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ ਤਾਂ ਹੈਰਾਨੀ ਦੀ ਗੱਲ ਸੀ ਕਿ ਹਾਈ ਐਲਰਟ ਦੇ ਬਾਵਜੂਦ ਸਟੇਸ਼ਨ 'ਤੇ ਕੋਈ ਵੀ ਪੁਲਿਸ ਕਰਮੀ ਚੈਕਿੰਗ ਲਈ ਤਾਇਨਾਤ ਨਹੀਂ ਕੀਤਾ ਹੋਇਆ ਸੀ।

ਲੋਕਾਂ ਨੇ ਗੱਲਬਾਤ ਵੇਲੇ ਦੱਸਿਆ ਕਿ 15 ਅਗਸਤ ਦੇ ਚੱਲਦੇ ਸੁਰੱਖਿਆ ਦੇ ਇੰਤਜ਼ਾਮ ਹੋਣੇ ਚਾਹੀਦੇ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਲਿਸ ਕਰਮੀ ਇੱਥੇ ਤਾਇਨਾਤ ਨਹੀਂ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਦੇ ਅੰਦਰ ਡਰ ਸਾਫ਼ ਦੇਖਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਮੁੱਦੇ 'ਤੇ ਹਾਲਾਤ ਗੰਭੀਰ ਹੋਣ ਕਾਰਨ ਡਰ ਬਣਿਆ ਹੈ ਕਿ ਕਿਸੇ ਵੀ ਵੇਲੇ ਅੱਤਵਾਦੀ ਹਮਲਾ ਹੋ ਸਕਦਾ ਹੈ। ਜਦ ਯਾਤਰੀਆਂ ਤੋਂ ਸੁਰੱਖਿਆ ਇੰਤਜ਼ਾਮਾਂ ਬਾਰੇ ਪੁੱਛਿਆ ਗਿਆ ਕਿ ਉਨ੍ਹਾਂ ਦੀ ਮੋਹਾਲੀ ਦੇ ਅੰਦਰ ਆਉਣ ਤੋਂ ਬਾਅਦ ਚੈਕਿੰਗ ਹੋਈ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀ ਮੋਹਾਲੀ ਅੰਦਰ ਆ ਕੇ ਕੋਈ ਵੀ ਚੈਕਿੰਗ ਨਹੀਂ ਹੋਈ।

ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਇਹ ਦਾਅਵੇ ਕੀਤੇ ਗਏ ਸੀ ਕਿ ਸੂਬੇ ਦੀ ਪੁਲਿਸ ਨੂੰ ਪੂਰੀ ਤਰ੍ਹਾਂ ਚੌਕਸ ਕੀਤਾ ਗਿਆ ਹੈ ਪਰ ਇਸਦੇ ਉਲਟ ਮੋਹਾਲੀ ਰੇਲਵੇ ਸਟੇਸ਼ਨ 'ਤੇ ਜਿੱਥੋਂ ਫਿਰੋਜ਼ਪੁਰ,ਅੰਮ੍ਰਿਤਸਰ ਨੂੰ ਟਰੇਨਾਂ ਜਾਂਦੀਆਂ ਹਨ, ਉੱਥੇ ਕਿਸੇ ਵੀ ਕਿਸਮ ਦੀ ਚੈਕਿੰਗ ਲਈ ਸੁਰੱਖਿਆ ਕਰਮੀ ਤਾਇਨਾਤ ਨਹੀਂ ਕੀਤੇ ਗਏ।

Intro:ਜਿੱਥੇ ਇਸ ਵਕਤ ਪੂਰੇ ਸੂਬੇ ਨੂੰ ਪੰਦਰਾਂ ਅਗਸਤ ਦੇ ਚਲਦੇ ਹਾਈ ਅਲਰਟ ਉੱਪਰ ਰੱਖਿਆ ਗਿਆ ਉੱਥੇ ਜਦੋਂ ਮੁਹਾਲੀ ਰੇਲਵੇ ਸਟੇਸ਼ਨ ਦਾ ਰਿਐਲਟੀ ਚੈੱਕ ਕੀਤਾ ਗਿਆ ਤਾਂ ਉੱਥੇ ਕਿਸੇ ਕਿਸਮ ਦੇ ਪੁਲਿਸ ਕਰਮੀ ਦੀ ਤੈਨਾਤੀ ਨਹੀਂ ਕੀਤੀ ਗਈ

Body: ਜਾਣਕਾਰੀ ਲਈ ਦੱਸਦੀ ਹੈ ਪੰਦਰਾਂ ਆਦਰਸ਼ ਦੇ ਚੱਲਦੇ ਪੂਰੇ ਸੂਬੇ ਨੂੰ ਜਿਹੜਾ ਇਸ ਵਕਤ ਹਾਈ ਅਲਰਟ ਉੱਤੇ ਰੱਖਿਆ ਹੋਇਆ ਹੈ ਜਦੋਂ ਇਸ ਸਬੰਧੀ ਮੁਹਾਲੀ ਦੇ ਰਿਲੇਸ਼ਨ ਦੀ ਸਾਡੀ ਟੀਮ ਵੱਲੋਂ ਰਿਐਲਟੀ ਚੈੱਕ ਕੀਤੀ ਗਈ ਤਾਂ ਉੱਥੇ ਕੋਈ ਵੀ ਪੁਲਿਸ ਕਰਮੀ ਚੈਕਿੰਗ ਦੇ ਲਈ ਤੈਨਾਤ ਨਹੀਂ ਕੀਤਾ ਹੋਇਆ ਲੋਕਾਂ ਦੇ ਨਾਲ ਇੱਥੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਅੰਦਰ ਜਿਹੜਾ ਡਰ ਸਾਫ ਦੇਖਿਆ ਜਾ ਸਕਦਾ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਦਰਾਂ ਦਸਵੇਂ ਚੱਲਦੇ ਸੁਰੱਖਿਆ ਦੇ ਇੰਤਜ਼ਾਮ ਹੋਣੇ ਚਾਹੀਦੇ ਸੀ ਜੋ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਲਿਸ ਕਰਮੀ ਇੱਥੇ ਤੈਨਾਤ ਕੀਤਾ ਤੈਨਾਤ ਨਹੀਂ ਕੀਤਾ ਗਿਆ ਸਾਡੇ ਅੰਦਰ ਡਰ ਹੁੰਦਾ ਹੈ ਕਿ ਕੋਈ ਵੀ ਅੱਤਵਾਦੀ ਹਮਲਾ ਹੋ ਸਕਦਾ ਹੈ ਵੱਖ ਵੱਖ ਥਾਈਂ ਥਾਵਾਂ ਤੋਂ ਆਏ ਯਾਤਰੀਆਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਮੁਹਾਲੀ ਦੇ ਅੰਦਰ ਆਉਣ ਤੋਂ ਬਾਅਦ ਚੈਕਿੰਗ ਹੋਈ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀ ਮੁਹਾਲੀ ਅੰਦਰ ਆ ਕੇ ਕੋਈ ਵੀ ਚੈਕਿੰਗ ਨਹੀਂ ਹੋਈ

Conclusion:ਪੰਜਾਬ ਪੁਲੀਸ ਦੇ ਉੱਪਰ ਵੱਡੇ ਸਵਾਲ ਜਿਹੜੇ ਖੜ੍ਹੇ ਹੁੰਦੇ ਨੇ ਜਿੱਥੇ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਨੇ ਕਿ ਸੂਬੇ ਦੀ ਪੁਲਿਸ ਨੂੰ ਪੂਰੀ ਤਰ੍ਹਾਂ ਚੌਕਸ ਕੀਤਾ ਗਿਆ ਉੱਥੇ ਹੀ ਮੁਹਾਲੀ ਜਿਹੜਾ ਰੇਲਵੇ ਸਟੇਸ਼ਨ ਜਿੱਥੇ ਫਿਰੋਜ਼ਪੁਰ ਅੰਮ੍ਰਿਤਸਰ ਪਾਕਿਸਤਾਨ ਨਾਲ ਸਰਹੱਦ ਨਾਲ ਲੱਗਦੇ ਬਾਰਡਰ ਏਰੀਆ ਨੂੰ ਟਰੇਨ ਜਾਂਦੀ ਉੱਥੇ ਕਿਸੇ ਵੀ ਕਿਸਮ ਦੀ ਚੈਕਿੰਗ ਲਈ ਸੁਰੱਖਿਆ ਕਰਮੀ ਤੈਨਾਤ ਨਹੀਂ ਕੀਤੇ ਗਏ ਇੱਥੇ ਦੱਸਣਾ ਬਣਦਾ ਹੈ ਕਿ ਇੱਕ ਪਾਸੇ ਜਿਹੜਾ ਟਰਾਈਸਿਟੀ ਦੇ ਨਾਲ ਜੁੜੇ ਹੋਏ ਚੰਡੀਗੜ੍ਹ ਦੇ ਵਿੱਚ ਅੱਜ ਇੱਕ ਪੁਲਿਸ ਵੱਲੋਂ ਮੌਕ ਡਿ੍ਲ ਟੈਸਟ ਵੀ ਕੀਤਾ ਗਿਆ ਸੀ ਐਲਾਂਤੇ ਮਾਲ ਵਿੱਚੋਂ ਪਰ ਨਾਲ ਲੱਗਦੇ ਮੁਹਾਲੀ ਵਿੱਚ ਕੋਈ ਵੀ ਸੁਰੱਖਿਆ ਦੇ ਇੰਤਜ਼ਾਮ ਪੁਖਤਾ ਨਹੀਂ ਕੀਤੇ ਗਏ
ETV Bharat Logo

Copyright © 2024 Ushodaya Enterprises Pvt. Ltd., All Rights Reserved.