ETV Bharat / city

ਸਰਕਾਰੀ ਦਫ਼ਤਰਾਂ 'ਚ ਮੋਬਾਇਲ ਲਿਜਾਣ ਦੀ ਇਜ਼ਾਜਤ ਨਹੀ... - ਵੱਡੇ ਪ੍ਰਸ਼ਾਸਨਿਕ ਅਧਿਕਾਰੀ ਮੋਬਾਈਲਾਂ ਨੂੰ ਅੰਦਰ ਨਹੀਂ ਲਿਜਾਣ

ਖਾਸ ਕਰਕੇ ਪੁਲਿਸ 'ਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਮੋਬਾਈਲਾਂ ਨੂੰ ਅੰਦਰ ਨਹੀਂ ਲਿਜਾਣ ਦਿੰਦੇ। ਮੋਬਾਈਲ ਬਾਹਰ ਰੱਖਵਾ ਲਿਆ ਜਾਂਦਾ ਹੈ। ਦੂਜੇ ਪਾਸੇ ਜੇਕਰ ਕੋਈ ਵਿਅਕਤੀ ਮੋਬਾਈਲ ਅੰਦਰ ਲਿਜਾਣਾ ਚਾਹੁੰਦਾ ਹੈ ਤਾਂ ਫੋਨ ਨੂੰ ਬੰਦ ਕਰਨਾ ਪੈਂਦਾ ਹੈ।

ਸਰਕਾਰੀ ਦਫ਼ਤਰਾਂ 'ਚ ਮੋਬਾਇਲ ਲਿਜਾਣ ਦੀ ਇਜ਼ਾਜਤ ਨਹੀ...

author img

By

Published : Mar 24, 2022, 6:25 PM IST

ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਇੱਕ ਵ੍ਹੱਟਸਐਪ ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕਰਮਚਾਰੀ ਉਨ੍ਹਾਂ ਤੋਂ ਰਿਸ਼ਵਤ ਮੰਗਦਾ ਹੈ ਤਾਂ ਉਹ ਉਸ ਦੀ ਵੀਡੀਓ ਜਾਂ ਆਡੀਓ ਬਣਾ ਕੇ ਜਾਰੀ ਕੀਤੇ ਨੰਬਰ 'ਤੇ ਭੇਜ ਸਕਦੇ ਹੋ।ਜਿਸ ਮਗਰੋਂ ਦੋਸ਼ੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਿਸ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਹੈ ਕਿ ਪੰਜਾਬ ਦੇ ਲੋਕ ਰਿਸ਼ਵਤ ਲੈਣ ਵਾਲੇ ਦੀ ਆਡੀਓ ਜਾਂ ਵੀਡੀਓ ਰਿਕਾਰਡਿੰਗ ਕਿਵੇਂ ਕਰਨਗੇ ਕਿਉਂਕਿ ਬਹੁਤੇ ਸਰਕਾਰੀ ਦਫ਼ਤਰਾਂ 'ਚ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਦਫ਼ਤਰ ਦੇ ਬਾਹਰ ਨੋਟਿਸ ਵੀ ਲੱਗੇ ਹਨ।

ਖਾਸ ਕਰਕੇ ਪੁਲਿਸ 'ਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਮੋਬਾਈਲਾਂ ਨੂੰ ਅੰਦਰ ਨਹੀਂ ਲਿਜਾਣ ਦਿੰਦੇ। ਮੋਬਾਈਲ ਬਾਹਰ ਰੱਖਵਾ ਲਿਆ ਜਾਂਦਾ ਹੈ। ਦੂਜੇ ਪਾਸੇ ਜੇਕਰ ਕੋਈ ਵਿਅਕਤੀ ਮੋਬਾਈਲ ਅੰਦਰ ਲਿਜਾਣਾ ਚਾਹੁੰਦਾ ਹੈ ਤਾਂ ਫੋਨ ਨੂੰ ਬੰਦ ਕਰਨਾ ਪੈਂਦਾ ਹੈ।

ਸੀਐਮ ਭਗਵੰਤ ਮਾਨ ਨੇ ਇੱਕ ਮਹੀਨੇ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕੀਤਾ ਹੈ। ਹੁਣ ਸੋਸ਼ਲ ਮੀਡੀਆ 'ਤੇ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਕਿ ਸੀਐਮ ਮਾਨ ਨੂੰ ਤੁਰੰਤ ਅਧਿਕਾਰੀਆਂ ਦੇ ਕਮਰਿਆਂ ਦੇ ਬਾਹਰੋਂ ਇਹ ਨੋਟਿਸ ਹਟਾਉਣਾ ਚਾਹੀਦਾ ਹੈ। ਆਮ ਲੋਕਾਂ ਨੂੰ ਮੋਬਾਈਲ ਲੈ ਕੇ ਅਫ਼ਸਰਾਂ ਦੇ ਕਮਰਿਆਂ ਵਿੱਚ ਜਾਣ ਦਿੱਤਾ ਜਾਵੇ।

ਜੇਕਰ ਮੋਬਾਇਲ ਫੋਨ ਦਫ਼ਤਰਾ ਅੰਦਰ ਨਹੀਂ ਲਿਜਾ ਸਕਦੇ ਜਿਸ ਕਾਰਨ ਭ੍ਰਿਸ਼ਟਾਚਾਰ ਵਿਰੁੱਧ ਇਹ ਕਦਮ ਸਿਰਫ਼ ਸਿਆਸੀ ਸਟੰਟ ਹੀ ਸਾਬਤ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਖਟਕੜ ਕਲਾਂ ਤੋਂ ਪੰਜਾਬ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ।

ਮਾਨ ਨੇ ਕਿਹਾ ਕਿ ਜੇਕਰ ਕੋਈ ਮੁਲਾਜ਼ਮ, ਅਧਿਕਾਰੀ, ਵਿਧਾਇਕ ਜਾਂ ਮੰਤਰੀ ਰਿਸ਼ਵਤ ਮੰਗੇ ਤਾਂ ਇਸਦੀ ਆਡੀਓ ਜਾਂ ਵੀਡੀਓ ਰਿਕਾਰਡਿੰਗ ਬਣਾ ਕੇ ਮੈਨੂੰ ਭੇਜੋ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- CM ਮਾਨ ਨੇ PM ਮੋਦੀ ਤੋਂ ਮੰਗੇ 50000 ਕਰੋੜ

ETV Bharat Logo

Copyright © 2025 Ushodaya Enterprises Pvt. Ltd., All Rights Reserved.