ETV Bharat / city

'ਆਪ' ਵਿਧਾਇਕ ਮੀਤ ਹੇਅਰ ਦਾ ਚੰਨੀ ਸਰਕਾਰ 'ਤੇ ਤੰਜ - 'ਆਪ' ਵਿਧਾਇਕ

ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ (Youth Wing State President Gurmeet Singh Meet Hair) ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਹੋਮਗਾਰਡ (Homeguard) ਜਵਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ (2017 elections) ਤੋਂ ਪਹਿਲਾਂ ਜੋ ਕਾਂਗਰਸ ਪਾਰਟੀ (Congress Party) ਨੇ ਉਨ੍ਹਾਂ ਨਾਲ ਵਾਅਦੇ ਕੀਤੇ ਸਨ, ਉਹ ਹਾਲੇ ਤੱਕ ਪੂਰੇ ਨਹੀਂ ਕੀਤੇ।

'ਆਪ' ਵਿਧਾਇਕ ਮੀਤ ਹੇਅਰ ਦਾ ਚੰਨੀ ਸਰਕਾਰ 'ਤੇ ਤੰਜ

author img

By

Published : Dec 8, 2021, 6:04 PM IST

ਚੰਡੀਗੜ: ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ (Youth Wing State President Gurmeet Singh Meet Hair) ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਹੋਮਗਾਰਡ (Homeguard) ਜਵਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ (2017 elections) ਤੋਂ ਪਹਿਲਾਂ ਜੋ ਕਾਂਗਰਸ ਪਾਰਟੀ (Congress Party) ਨੇ ਉਨ੍ਹਾਂ ਨਾਲ ਵਾਅਦੇ ਕੀਤੇ ਸਨ, ਉਹ ਹਾਲੇ ਤੱਕ ਪੂਰੇ ਨਹੀਂ ਕੀਤੇ। ਜਿਸ ਕਰਕੇ ਹੋਮਗਾਰਡ (Homeguard) ਦੇ ਜਵਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਅਪੀਲ ਕੀਤੀ ਕਿ ਉਹ ਪੰਜਾਬ ਹੋਮਗਾਰਡ ਜਵਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਉਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਨ।

ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਕਿਹਾ, ਪੰਜਾਬ ਹੋਮਗਾਰਡਜ਼ (Homeguard) ਦੇ ਜਵਾਨ ਪਿਛਲੇ 30-32 ਸਾਲਾਂ ਤੋਂ ਪੰਜਾਬ ਵਿੱਚ ਕਾਨੂੰਨ-ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਪੁਲਿਸ (Punjab Police) ਨਾਲ ਮਿਲ ਕੇ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਲ਼ੇ ਦੌਰ 'ਚ ਇਨ੍ਹਾਂ ਜਵਾਨਾਂ ਵਿੱਚੋਂ ਹਜ਼ਾਰਾਂ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਪਰ ਪੰਜਾਬ ਦੀ ਸੱਤਾ 'ਤੇ ਕਾਬਜ ਰਹੀਆਂ ਸਰਕਾਰਾਂ ਨੇ ਇਨ੍ਹਾਂ ਹੋਮਗਾਰਡਜ਼ ਜਵਾਨਾਂ ਦੇ ਬੁਢਾਪੇ ਅਤੇ ਭਵਿੱਖ ਲਈ ਕਦੇ ਵੀ ਕੁੱਝ ਨਹੀਂ ਕੀਤਾ।

ਉਨ੍ਹਾਂ ਦੱਸਿਆ ਕਿ ਮੌਜ਼ੂਦਾ ਸੱਤਾਧਾਰੀ ਕਾਂਗਰਸ ਪਾਰਟੀ (Congress Party) ਨੇ ਸਾਲ 2017 ਦੀਆਂ ਚੋਣਾਂ ਵੇਲੇ ਹੋਮਗਾਰਡਜ਼ ਜਵਾਨਾਂ ਨੂੰ ਪੱਕੇ ਕਰਨ ਅਤੇ ਪੰਜਾਬ ਪੁਲਿਸ (Punjab Police) ਦੀ ਤਰ੍ਹਾਂ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਨੂੰ ਕਾਂਗਰਸ ਪਾਰਟੀ (Congress Party) ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਦਰਜ ਕੀਤਾ ਸੀ, ਪਰ ਅਫਸੋਸ ਹਾਲੇ ਤੱਕ ਕਾਂਗਰਸ ਪਾਰਟੀ (Congress Party) ਸੱਤਾ ਵਿੱਚ ਹੋਣ ਦੇ ਬਾਵਜ਼ੂਦ ਵੀ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ।

ਉਨ੍ਹਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ (Congress Party) ਨੇ ਪੰਜਾਬ 'ਚ ਆਪਣੀ ਸਰਕਾਰ ਬਣਾ ਕੇ ਹੋਰਨਾਂ ਵਾਅਦਿਆਂ ਦੀ ਤਰ੍ਹਾਂ ਹੋਮਗਾਰਡਜ਼ ਜਵਾਨਾਂ ਨਾਲ ਕੀਤੇ ਵਾਅਦੇ ਨੂੰ ਵੀ ਭੁਲਾ ਦਿੱਤਾ। ਕਾਂਗਰਸ ਸਰਕਾਰ ਨੇ ਨਾ ਹੋਮਗਾਰਡਜ਼ ਜਵਾਨਾਂ ਨੂੰ ਪੱਕਾ (ਰੈਗੂਲਰ) ਕੀਤਾ ਅਤੇ ਨਾ ਹੀ ਉਨਾਂ ਦੀ ਕਦੇ ਖ਼ਬਰਸਾਰ ਲਈ ਹੈ।

'ਆਪ' ਆਗੂ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਆਪਣੇ ਜ਼ਿਲ੍ਹਾਂ ਰੋਪੜ (District Ropar) 'ਚ ਹੋਮਗਾਰਡਜ਼ ਦੇ ਜਵਾਨ ਪਿਛਲੇ 4 ਸਾਲਾਂ ਤੋਂ ਰੋਪੜ-ਚੰਡੀਗੜ ਮਾਰਗ 'ਤੇ ਸੋਲਖੀਆਂ ਟੋਲ ਪਲਾਜਾ 'ਤੇ ਧਰਨਾ ਲਾਈ ਬੈਠੇ ਹਨ ਅਤੇ ਮੰਗ ਕਰ ਰਹੇ ਹਨ, ਪਰ ਲੋਕਾਂ ਦਾ ਮੁੱਖ ਮੰਤਰੀ ਹੋਣ ਦਾ ਦਿਖਾਵਾ ਕਰਨ ਵਾਲੇ ਮੁੱਖ ਮੰਤਰੀ ਚੰਨੀ (Chief Minister Charanjit Singh Channi) ਨੂੰ ਉਮਰ ਦੇ ਪਿਛਲੇ ਪੜਾਅ 'ਚ ਸੰਘਰਸ਼ ਕਰਨ ਵਾਲੇ ਇਹ ਹੋਮਗਾਰਡਜ਼ ਜਵਾਨ ਨਜ਼ਰ ਨਹੀਂ ਆ ਰਹੇ।

ਵਿਧਾਇਕ ਮੀਤ ਹੇਅਰ ਨੇ ਹੋਮਗਰਾਡ ਦੇ ਇਨ੍ਹਾਂ ਸੰਘਰਸ਼ਸੀਲ ਜਾਵਨਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਕਾਂਗਰਸ ਆਪਣੇ ਚੋਣ ਵਾਅਦੇ 'ਤੇ ਖਰੀ ਨਹੀਂ ਉੁਤਰਦੀ ਤਾਂ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵਾਅਦੇ ਪੂਰੇ ਕਰੇਗੀ।

ਇਹ ਵੀ ਪੜ੍ਹੋ:ਲੋਕਾਂ ਨੂੰ ਕੁੱਟਣ ਵਾਲੇ ਵਿਧਾਇਕ ਦੇ ਮੁਰੀਦ ਹੋਏ CM ਚੰਨੀ, ਵੀਡੀਓ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.