ਚੰਡੀਗੜ੍ਹ: ਮਾਰਚ ਦੇ ਮਹੀਨੇ ਤੋਂ ਕੋਰੋਨਾ ਦੇ ਮਾਮਲੇ ਮੁੜ ਵਧਣੇ ਸ਼ੁਰੂ ਹੋ ਗਏ ਹਨ ਜਿਸ ਨੂੰ ਲੈ ਕੇ ਸਿਹਤ ਵਿਭਾਗ ਵੀ ਚਿੰਤਾ ਪ੍ਰਗਟਾਅ ਰਹੇ ਹਨ। ਉਥੇ ਹੀ ਸਿਟੀ ਬਿਊਟੀਫੁੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ’ਚ ਵੀ ਕੋਰੋਨਾ ਨੇ ਮਾਮਲੇ ਲਗਾਤਾਰ ਵਧ ਰਹੇ ਹਨ, ਇਸ ਸਬੰਧੀ ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਚਿੰਤਾ ਜ਼ਾਹਿਰ ਕਰਦੇ ਕਿਹਾ ਹੈ ਕਿ ਲੋਕਾਂ ਨੇ ਸਾਵਧਾਨੀਆਂ ਦੀ ਪਾਲਣਾ ਕਰਨੀ ਛੱਡ ਦਿੱਤੀ ਹੈ ਜਿਸ ਕਾਰਨ ਮੁੜ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ।
ਇਹ ਵੀ ਪੜੋ: ਗੁਰਲਾਲ ਭਲਵਾਨ ਕਤਲ ਮਾਮਲਾ: ਪੁਲਿਸ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਕਰੇਗੀ ਪੁੱਛਗਿਛ
ਉਹਨਾਂ ਨੇ ਕਿਹਾ ਕਿ ਆਲਮ ਇਹ ਹੈ ਕਿ ਹਰ ਰੋਜ਼ 40 ਤੋਂ 50 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੀਟਿੰਗ ਕੀਤੀ ਗਈ ਜਿੱਥੇ ਗਵਰਨਰ ਨੇ ਇਹ ਆਦੇਸ਼ ਦਿੱਤੇ ਹਨ ਕਿ ਚੰਡੀਗੜ੍ਹ ਦੇ ਵਿੱਚ ਜ਼ੂਰਰੀ ਹੋਵੇਗਾ ਕਿ ਲੋਕਾਂ ’ਚ ਵੱਧ ਤੋਂ ਵੱਧ ਸਮਾਜਿਕ ਦੂਰੀ ਬਣਾਈ ਜਾਵੇ, ਇਸ ਦੇ ਨਾਲ ਭੀੜ ਇਕੱਠ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਕੋਰੋਨਾ ਵੈਕਸੀਨ ਲਵਾ ਲਈ ਹੈ ਸਾਵਧਾਨੀਆਂ ਉਹਨਾਂ ਲਈ ਵੀ ਬਹੁਤ ਜ਼ਰੂਰੀ ਹਨ। ਇਸ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਉਹ ਸਾਵਧਨੀਆਂ ਦਾ ਧਿਆਨ ਰੱਖਣ ਤਾਂ ਜੋ ਕੋਰੋਨਾ ਨੂੰ ਹਰਾਇਆ ਜਾ ਸਕੇ।
ਇਹ ਵੀ ਪੜੋ: ਹਸਪਤਾਲ ਦਾ ਦੌਰਾ ਕਰਨ ਪਹੁੰਚੇ ਭਾਜਪਾ ਆਗੂ ਸ਼ਵੇਤ ਮਲਿਕ ਦਾ ਹੋਇਆ ਵਿਰੋਧ