ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੀ ਸੁਪਰੀਟੈਂਡੈਂਟ ਗ੍ਰੇਡ -1 ਦੀ ਮਹਿਲਾ ਮੁਲਾਜ਼ਮ ਦੇ ਪਤੀ ਦਾ ਕੋਰੋਨਾ ਟੈਸਟ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਹਾਈ ਕੋਰਟ ਦੀਆਂ ਕਈ ਬ੍ਰਾਂਚਾਂ ਨੂੰ ਬੰਦ ਕੀਤਾ ਗਿਆ ਹੈ।
ਹਾਈ ਕੋਰਟ ਦੀਆਂ ਜਿਨ੍ਹਾਂ ਬ੍ਰਾਂਚਾਂ ਨੂੰ ਬੰਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਗੈਜੇਟ-2, ਜੀਪੀਐੱਸ ਬ੍ਰਾਂਚ, ਟਰਾਂਸਲੇਸ਼ਨ ਬ੍ਰਾਂਚ ਅਤੇ ਰਜਿਸਟਰਾਰ ਬ੍ਰਾਂਚ, ਅਸੀਸਟੈਂਟ ਰਜਿਸਟਰਾਰ ਅਤੇ ਡਿਪਟੀ ਰਜਿਸਟਰਾਰ ਆਫ਼ ਗੈਜੇਟ -2 ਬ੍ਰਾਂਚ ਨੂੰ ਇਹਤਿਆਤ ਲਈ ਬੰਦ ਕੀਤੀਆਂ ਗਈਆਂ ਬ੍ਰਾਂਚਾਂ ਸ਼ਾਮਲ ਹਨ। ਹਾਂਲਾਕਿ ਹਾਈ ਕੋਰਟ ਵਿੱਚ ਬਹੁਤੇ ਕੇਸਾਂ ਦੀ ਸੁਣਵਾਈ ਵੀਡੀਓ ਕਾਨਫਰਸਿੰਗ ਦੇ ਰਾਹੀਂ ਹੋ ਰਹੀ ਹੈ। ਇਸ ਦੇ ਬਾਵਜੂਦ ਵੀ ਹਾਈ ਕੋਰਟ ਨੂੰ ਕੋਰੋਨਾ ਤੋਂ ਬਚਾਉਣ ਲਈ ਅਜਿਹੇ ਕਦਮ ਚੁੱਕੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਪੰਜ ਸੌ ਜੁਡੀਸ਼ੀਅਲ ਅਧਿਕਾਰੀ ਕੋਰੋਨਾ ਕਾਰਨ ਇਕਾਂਤਵਾਸ ਵਿੱਚ ਹਨ।