ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (2022 Punjab Assembly Election) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਇਸ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ’ਚ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਬਗਾਵਤੀ ਸੁਰ ਵੀ ਨਜਰ ਆ ਰਹੇ ਹਨ। ਜਿਸ ਕਾਰਨ ਉਹ ਪਾਰਟੀ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ ਹਨ। ਇਸੇ ਤਰ੍ਹਾਂ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਮੁੜ ਤੋਂ ਕਾਂਗਰਸ ਨੂੰ (MP Manish Tewari target congress) ਘੇਰਿਆ।
ਮਨੀਸ਼ ਤਿਵਾੜੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਪਹਿਲਾਂ ਅਸਮ, ਫਿਰ ਪੰਜਾਬ ਉਸ ਤੋਂ ਬਾਅਦ ਉਤਰਾਖੰਡ। ਪਾਰਟੀ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡਾਂਗੇ। ਦੱਸ ਦਈਏ ਕਿ ਜਿਸਦੀ ਮੌਤ ਹੋ ਜਾਂਦੀ ਹੈ ਉਸਦਾ ਭੋਗ ਪਾਇਆ ਜਾਂਦਾ ਹੈ ਅਤੇ ਮਨੀਸ਼ ਤਿਵਾੜੀ ਨੇ ਆਪਣੇ ਤੰਜ ਚ ਇਹ ਵੀ ਲਿਖਿਆ ਕਿ ਹੁਣ ਭੋਗ ਪਾ ਕੇ ਛੱਡਣਗੇ। ਦੇਖਣਾ ਕੋਈ ਕਸਰ ਨਾ ਰਹਿ ਜਾਵੇ।
ਮਨੀਸ਼ ਤਿਵਾੜੀ ਦਾ ਸਿੱਧੇ ਤੌਰ ’ਤੇ ਕਹਿਣਾ ਹੈ ਕਿ ਸੂਬਿਆਂ ਚ ਕਾਂਗਰਸ ਪਾਰਟੀ ਨੂੰ ਖੁਦ ਹਾਈਕਮਾਂਡ ਹੀ ਖਤਮ ਕਰਨ ਚ ਲੱਗੀ ਹੋਈ ਹੈ। ਕਾਬਿਲੇਗੌਰ ਹੈ ਕਿ ਮਨੀਸ਼ ਤਿਵਾੜੀ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਸਰਕਾਰ ਅਤੇ ਪਾਰਟੀ ਨੂੰ ਨਸੀਹਤ ਅਤੇ ਤੰਜ ਕਸਦੇ ਹੋਏ ਨਜਰ ਆਉਂਦੇ ਰਹੇ ਹਨ।
ਹਰੀਸ਼ ਰਾਵਤ ਦੇ ਟਵੀਟ 'ਤੇ ਕੈਪਟਨ ਦਾ ਤੰਜ
ਜ਼ਿਕਰਯੋਗ ਹੈ ਕਿ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (Harish Rawat) ਕਾਂਗਰਸ ਸੰਗਠਨ ਤੋਂ ਨਾਰਾਜ਼ ਚਲ ਰਹੇ ਹਨ। ਬੀਤੇ ਦਿਨ ਹਰੀਸ਼ ਰਾਵਤ ਨੇ ਟਵੀਟ ਕਰ ਕਿਹਾ ਸੀ ਕਿ ਕਾਂਗਰਸ ਚ ਕਈ ਵੱਡੇ ਮਗਰਮੱਛ ਹਨ ਜੋ ਉਨ੍ਹਾਂ ਨੂੰ ਕੰਮ ਕਰਨ ਨਹੀਂ ਦੇ ਰਹੇ ਹਨ ਅਤੇ ਸੰਗਠਨ ਵੀ ਸਹਿਯੋਗ ਨਹੀਂ ਕਰ ਰਿਹਾ ਹੈ। ਜਿਸ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਨੂੰ ਘੇਰਿਆ ਸੀ। ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਤੁਸੀਂ ਜੋ ਬੀਜੋਗੇ, ਉਹੀ ਵੱਢੋਗੇ! ਤੁਹਾਡੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।
ਇਹ ਵੀ ਪੜੋ: ਰਣਜੀਤ ਸਿੰਘ ਬ੍ਰਹਮਪੁਰਾ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਣਗੇ ਸ਼ਾਮਲ !