ETV Bharat / city

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ, ਜਾਣੋ ਇਸ ਦਾ ਇਤਿਹਾਸ

ਪੰਜਾਬ ਦੇ ਸੱਭਿਆਚਾਰ ਨੂੰ ਦਰਸ਼ਾਉਣ ਵਾਲਾ ਲੋਹੜੀ ਦਾ ਤਿਉਹਾਰ ਪੰਜਾਬੀਆਂ ਲਈ ਖਾਸ ਮਹੱਤਵ ਰੱਖਦਾ ਹੈ। ਆਓ ਜਾਣਦੇ ਹਾਂ ਇਸ ਤਿਉਹਾਰ ਦੀ ਮਹੱਤਤਾਂ ਤੇ ਇਸ ਦੇ ਇਤਿਹਾਸ ਬਾਰੇ...

ਲੋਹੜੀ ਦਾ ਤਿਉਹਾਰ
ਲੋਹੜੀ ਦਾ ਤਿਉਹਾਰ
author img

By

Published : Jan 13, 2021, 7:23 AM IST

ਚੰਡੀਗੜ੍ਹ: ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ ਮਹੱਤਵ ਰੱਖਦਾ ਹੈ। ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾ ਇਹ ਤਿਉਹਾਰ ਪੂਰੇ ਉਤਸ਼ਾਹ ਅਤੇ ਪੁਰਾਤਨ ਰਸਮਾਂ ਰੀਤਾ ਨਾਲ ਮਣਾਇਆ ਜਾਂਦਾ ਹੈ। ਇਹ ਤਿਉਹਾਰ ਜਿੱਥੇ ਕਿਸਾਨਾਂ ਦੀਆਂ ਹਾੜੀ ਦੀ ਫ਼ਸਲਾਂ ਨਾਲ ਸੰਬਧ ਰੱਖਦਾ ਹੈ ਉੱਥੇ ਹੀ ਇਸ ਤਿਉਹਾਰ ਨੂੰ ਲੈ ਕੇ ਕਈ ਕਹਾਣੀਆਂ ਵੀ ਪ੍ਰਚਲਿਤ ਹਨ।

ਲੋਹੜੀ ਦਾ ਇਤਿਹਾਸ

ਇਸ ਤਿਉਹਾਰ ਦਾ ਇਤਿਹਾਸ ਦੁਲਾ ਭੱਟੀ ਦੀ ਕਹਾਣੀ ਨਾਲ ਸੰਬਧਿਤ ਹੈ। ਦੁੱਲਾ ਭੱਟੀ ਜੋ ਕਿ ਅਕਬਰ ਦੇ ਸ਼ਾਸਨਕਾਲ ਦਾ ਇੱਕ ਵੱਡਾ ਡਾਕੂ ਸੀ, ਜੋ ਅਮੀਰਾਂ ਤੋਂ ਧਨ ਲੁੱਟ ਕੇ ਗਰੀਬਾਂ ਵਿੱਚ ਵੰਡਦਾ ਸੀ ਅਤੇ ਗ਼ਰੀਬ ਲੋਕ ਉਸ ਨੂੰ ਆਪਣਾ ਮਸੀਹਾ ਮੰਨਦੇ ਸਨ। ਇੱਕ ਕੱਥਾ ਮੁਤਾਬਕ ਇੱਕ ਗ਼ਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਧੀਆਂ ਸਨ, ਜੋ ਮੰਗੀਆਂ ਹੋਈਆਂ ਸਨ ਪਰ ਗ਼ਰੀਬੀ ਕਾਰਨ ਬ੍ਰਾਹਮਣ ਉਸ ਦਾ ਵਿਆਹ ਨਹੀਂ ਕਰ ਪਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਇਲਾਕੇ ਦੇ ਹਾਕਮ ਨੇ ਸੁੰਦਰੀ ਤੇ ਮੁੰਦਰੀ ਨੂੰ ਅਗਵਾ ਕਰਨ ਦੀ ਧਾਰ ਲਈ, ਜਿਸ ਤੋਂ ਬਾਅਦ ਬ੍ਰਾਹਮਣ ਦੁੱਲਾ ਭੱਟੀ ਕੋਲ ਗਿਆ। ਬ੍ਰਾਹਮਣ ਦੀ ਪੁਕਾਰ ਸੁਣ ਕੇ ਦੁੱਲਾ ਭੱਟੀ ਨੇ ਸੁੰਦਰੀ ਤੇ ਮੁੰਦਰੀ ਦੇ ਵਿਆਹ ਦੀ ਜ਼ਿਮੇਵਾਰੀ ਚੁੱਕੀ। ਉਨ੍ਹਾਂ ਦਾ ਵਿਆਹ ਕਰਵਾਉਣ ਲਈ ਉਸ ਨੇ ਜੰਗਲ ਵਿੱਚੋਂ ਲੱਕੜਾ ਇਕੱਠੀਆਂ ਕਰਕੇ ਅੱਗ ਲਾਈ ਅਤੇ ਵਿਆਹ ਕਰਾਇਆ। ਦੁੱਲਾ ਭੱਟੀ ਕੋਲ ਸੁੰਦਰੀ ਤੇ ਮੁੰਦਰੀ ਨੂੰ ਦਾਨ ਕਰਨ ਲਈ ਸਿਰਫ਼ ਸ਼ੱਕਰ ਹੀ ਸੀ। ਕੁੜੀਆਂ ਦੀ ਡੋਲੀ ਤੁਰਨ ਤੋਂ ਬਾਅਦ ਬ੍ਰਾਹਮਣ ਨੇ ਦੁੱਲਾ ਭੱਟੀ ਦਾ ਸ਼ੁਕਰੀਆਂ ਅਦਾ ਕੀਤਾ। ਕਿਹਾ ਜਾਂਦਾ ਹੈ ਕਿ ਉਸੇ ਦਿਨ ਤੋਂ ਲੋਕਾਂ ਨੇ ਲੋਹੜੀ ਮਨਾਉਣੀ ਸ਼ੁਰੂ ਕਰ ਦਿੱਤੀ ਅਤੇ ਲੋਹੜੀ ਦੇ ਦਿਨ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਏਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।

ਸੁੰਦਰ ਮੁੰਦਰੀਏ-ਹੋ!

ਤੇਰਾ ਕੌਣ ਵਿਚਾਰਾ-ਹੋ!

ਦੁੱਲਾ ਭੱਟੀ ਵਾਲਾ-ਹੋ!

ਦੁੱਲੇ ਨੇ ਧੀ ਵਿਆਈ-ਹੋ!

ਸੇਰ ਸ਼ੱਕਰ ਪਾਈ-ਹੋ!….

ਕਿਸਾਨਾਂ ਨਾਲ ਖਾਸ ਸੰਬਧ

ਲੋਹੜੀ ਦਾ ਤਿਉਹਾਰ ਕਿਸਾਨਾਂ ਲਈ ਖਾਸ ਮਹੱਤਵ ਰੱਖਦਾ ਹੈ। ਜੋ ਫਸਲਾਂ ਦੀ ਬਿਜਾਈ ਤੇ ਕਟਾਈ ਨਾਲ ਜੁੜਿਆ ਹੈ। ਇਸ ਮੌਕੇ ਪੰਜਾਬ 'ਚ ਨਵੀਂ ਫਸਲ ਦੀ ਪੂਜਾ ਕਰਨ ਦੀ ਰਵਾਇਤ ਹੈ। ਇਸ ਦਿਨ ਲੌਹੜੀਆਂ ਨੂੰ ਚੌਰਾਹਿਆਂ 'ਤੇ ਜਲਾਇਆ ਜਾਂਦਾ ਹੈ।

ਸੱਭਿਆਚਾਰਕ ਰਸਮਾਂ

ਲੋਹੜੀ ਤੋਂ 7-8 ਦਿਨ ਪਹਿਲਾਂ ਮੁੰਡੇ, ਕੁੜੀਆਂ, ਬੱਚੇ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਲੋਹੜੀ ਮੰਗਦੇ ਹਨ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ।

ਦੇਹ ਮਾਈ ਪਾਥੀ, ਤੇਰਾ ਪੁੱਤ ਚੜੂ੍ਹਗਾ ਹਾਥੀ।

ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂ੍ਹਗਾ ਘੋੜੀ।

ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿੱਚ ਦੇਰ ਕਰਦਾ ਹੈ ਤਾਂ ਲੋਹੜੀ ਮੰਗਣ ਵਾਲਿਆਂ ਵੱਲੋਂ ਕਾਹਲ ਨੂੰ ਦਰਸਾਉਂਦੀਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।

ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।

ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।

- ਲੋਹੜੀ ਵਾਲੇ ਦਿਨ ਲੋਕੀਂ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਰੰਗ ਬਿਰੰਗੀਆਂ ਪਤੰਗਾਂ ਵੀ ਉਡਾਉਂਦੇ ਹਨ ਤੇ ਉੱਚੀ-ਉੱਚੀ ਰੌਲਾ ਪਾ ਕੇ ਖੁਸ਼ੀਆਂ ਮਨਾਉਂਦੇ ਹਨ।

ਰਾਤ ਨੂੰ ਬਾਲੀ ਜਾਂਦੀ ਹੈ ਲੋਹੜੀ

ਇਸ ਦਿਨ ਲੋਕ ਰਾਤ ਪੈਣ 'ਤੇ ਲੋਹੜੀ ਬਾਲਦੇ ਹਨ। ਲੋਹੜੀ ਵਾਲੀ ਰਾਤ ਜਿਸ ਘਰ ਨਵਾਂ ਵਿਆਹ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ, ਦੇ ਸੱਦੇ ‘ਤੇ ਕਿਸੇ ਖੁੱਲ੍ਹੇ ਥਾਂ ‘ਤੇ ਲੱਕੜਾਂ ਦਾ ਢੇਰ ਲਗਾ ਕੇ ਅੱਗ ਬਾਲ਼ੀ ਜਾਂਦੀ ਹੈ ਤੇ ਸਾਰੇ ਲੋਕ ਉਸ ਅੱਗ ਦੁਆਲੇ ਇਕੱਠੇ ਹੋ ਜਾਂਦੇ ਹਨ ਤੇ ਮੂੰਗਫਲੀ ਰਿਉੜੀਆਂ, ਗੱਚਕ ਤੇ ਹੋਰ ਕਈ ਪਕਵਾਨ ਖਾਂਦੇ ਹਨ ਤੇ ਅੱਗ ਵਿਚ ਤਿੱਲ ਸੁੱਟ ਕੇ ਬੋਲਦੇ ਹਨ ਕਿ

ਈਸ਼ਰ ਆ, ਦਲਿੱਦਰ ਜਾ

ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.