ETV Bharat / city

ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਭੀਮਾ ਗ੍ਰਿਫ਼ਤਾਰ

ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸ਼ੂਟਰ ਭੀਮਾ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਭੀਮਾ ਦੀ ਗ੍ਰਿਫ਼ਤਾਰੀ ਸੋਪੂ ਨੇਤਾ ਗੁਰਲਾਲ ਬਰਾੜ ਦੇ ਕਤਲ ਦੇ ਮਾਮਲੇ ਵਿੱਚ ਕੀਤੀ ਗਈ ਹੈ।

ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਭੀਮਾ ਗ੍ਰਿਫ਼ਤਾਰ
ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਭੀਮਾ ਗ੍ਰਿਫ਼ਤਾਰ
author img

By

Published : Oct 17, 2020, 9:31 PM IST

ਚੰਡੀਗੜ੍ਹ: ਸੋਪੂ ਨੇਤਾ ਗੁਰਲਾਲ ਬਰਾੜ ਦੀ ਹੱਤਿਆ ਤੋਂ ਬਾਅਦ ਯੂਟੀ ਪੁਲਿਸ ਲਗਾਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਉੱਤੇ ਸ਼ਿਕੰਜਾ ਕੱਸਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਸੈਕਟਰ-45 ਸੀ/ਡੀ ਮੋੜ ਦੇ ਕੋਲ ਗੈਂਗ ਦੇ ਸ਼ੂਟਰ ਪ੍ਰਵੀਨ ਕੁਮਾਰ ਉਰਫ਼ ਭੀਮਾ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਜੋ ਕਿ ਰੋਹਤਕ ਦੇ ਘਿਲੋਦਾਕਲਾਂ ਪਿੰਡ ਦਾ ਰਹਿਣ ਵਾਲਾ ਹੈ।

ਦੋਸ਼ੀ ਕੋਲੋਂ ਇੱਕ ਦੇਸੀ ਕੱਟਾ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੋਸ਼ੀ ਵਿਰੁੱਦ ਆਈਪੀਸੀ 384, 386, ਆਰਮਜ਼ ਐਕਟ ਅਤੇ ਧਾਰਾ 120/ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ 10 ਅਕਤੂਬਰ ਦੀ ਦੇਰ ਰਾਤ ਇੰਡਸਟ੍ਰੀਅਲ ਏਰੀਆ ਵਿੱਚ ਸੋਪੂ ਦੇ ਨੇਤਾ ਗੁਰਲਾਲ ਬਰਾੜ ਦਾ ਗੋਲੀਆਂ ਨਾਲ ਕਤਲ, ਬੁੜੈਲ ਜੇਲ੍ਹ ਵਿੱਚ ਸੋਨੂੰ ਸ਼ਾਹ ਕਤਲਕਾਂਡ ਦੇ ਗਵਾਹਾਂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਸੈਕਟਰ-9 ਸਥਿਤ ਐਸ.ਕੇ ਬਾਰ ਦੇ ਬਾਹਰ ਟਿਕਟਾਕ ਸਟਾਰ ਸੌਰਵ ਗੁੱਜਰ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਫ਼ਰਾਰ ਚੱਲ ਰਹੇ ਹਨ। ਲਗਾਤਾਰ ਹੋ ਰਹੀਆਂ ਵਾਰਦਾਤਾਂ ਤੋਂ ਬਾਅਦ ਐੱਸ.ਐੱਸ.ਪੀ ਕੁਲਦੀਪ ਸਿੰਘ ਚਹਿਲ ਨੇ ਗੈਂਗਸਟਰ ਅਤੇ ਗੈਂਗ ਮੈਂਬਰਾਂ ਉੱਤੇ ਸਖ਼ਤੀ ਦੇ ਨਿਰਦੇਸ਼ ਦਿੱਤੇ ਸਨ।ਇਸ ਤੋਂ ਬਾਅਦ ਗੈਂਗਸਟਰਾਂ ਅਤੇ ਸਾਥੀਆਂ ਨੂੰ ਫੜਣ ਦੇ ਲਈ ਯੂਟੀ ਪੁਲਿਸ ਚੌਕਸ ਹੋ ਗਈ ਹੈ।

ਸ਼ੁੱਕਰਵਾਰ ਨੂੰ ਸੈਕਟਰ-34 ਥਾਣਾ ਇੰਚਾਰਜ ਬਲਦੇਵ ਕੁਮਾਰ ਦੀ ਅਗਵਾਈ ਵਿੱਚ ਬੁੜੈਲ ਚੌਕੀ ਇੰਚਾਰਜ ਓਮ ਪ੍ਰਕਾਸ਼ ਦੀ ਟੀਮ ਨੇ ਸੈਕਟਰ-45 ਸੀ/ਡੀ ਮੋੜ ਦੇ ਕੋਲ ਚੋਰੀ ਦੀ ਬਾਇਕ ਉੱਤੇ ਜਾ ਰਹੇ ਦੋਸ਼ੀਆਂ ਨੂੰ ਧਰ ਦਬੋਚਿਆ। ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ 'ਚੋਂ ਇੱਕ ਦੇਸੀ ਕੱਟਾ ਅਤੇ 5 ਕਾਰਤੂਸ ਬਰਾਮਦ ਕੀਤੇ ਗਏ ਹਨ।

ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਆਪਣੇ ਸਾਥੀ ਗੈਂਗਸਟਰਾਂ ਨਾਲ ਮੋਂਟੀ ਸ਼ਾਹ ਨੂੰ ਮਿਲਣ ਦੇ ਲਈ ਚੰਡੀਗੜ੍ਹ ਆਇਆ ਸੀ। ਇਸ ਦੌਰਾਨ ਪੁਲਿਸ ਨੇ ਉਸ ਨੂੰ ਗੁਪਤ ਸੂਚਨਾ ਦੇ ਆਧਾਰ ਉੱਤੇ ਦਬੋਚਿਆ।

ਦੋਸ਼ੀ ਨੂੰ ਹੋ ਚੁੱਕੀ ਹੈ ਉਮਰ ਕੈਦ

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਪ੍ਰਵੀਨ ਉਰਫ਼ ਭੀਮਾ ਵਿਰੁੱਧ ਪੰਜਾਬ ਅਤੇ ਹਰਿਆਣਾ ਵਿੱਚ ਕਤਲ, ਕਤਲ ਦੀਆਂ ਕੋਸ਼ਿਸ਼ਾਂ, ਆਰਮ ਐਕਟ ਅਧੀਨ 9 ਮਾਮਲੇ ਦਰਜ ਹਨ। ਡੇਰਾਬਸੀ ਵਿਖੇ ਇੱਕ ਕਤਲ ਦੇ ਮਾਮਲੇ ਵਿੱਚ ਪ੍ਰਵੀਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਉਹ ਹੱਤਿਆ ਦੇ ਮਾਮਲੇ ਵਿੱਚ ਜ਼ਮਾਨਤ ਉੱਤੇ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿੱਚ ਸ਼ਾਮਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.