ETV Bharat / city

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਚੋਣਾਂ ਦੀ ਥਾਂ ਸੰਘਰਸੀ ਪਿੜ 'ਚ ਨਿਤਰਣ ਦਾ ਸੱਦਾ - ਚੋਣਾਂ ਦੀ ਥਾਂ ਸੰਘਰਸੀ ਪਿੜ 'ਚ ਨਿਤਰਣ ਦਾ ਸੱਦਾ

ਵੱਡੀ ਕਿਸਾਨ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਆਮ ਲੋਕਾਂ ਨੂੰ ਚੋਣਾਂ ਦੇ ਸਿਆਸੀ ਮਹੌਲ ਦੀ ਥਾਂ ਸੰਘਰਸ਼ ਵਿੱਚ ਨਿਤਰਣ ਦਾ ਸੱਦਾ ਦਿੱਤਾ ਹੈ। ਜਥੇਬੰਦੀ ਵੱਲੋਂ ਇਸ ਸਬੰਧ ਵਿੱਚ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਇੱਕ ਕਨਵੈਨਸ਼ਨ ਵੀ ਕਰਵਾਈ ਗਈ।

ਚੋਣਾਂ ਦੀ ਥਾਂ ਸੰਘਰਸੀ ਪਿੜ 'ਚ ਨਿਤਰਣ ਦਾ ਸੱਦਾ

author img

By

Published : Feb 5, 2022, 7:42 PM IST

ਬਰਨਾਲਾ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਭਖ਼ਦੇ ਕਿਸਾਨੀ ਮਸਲਿਆਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕਨਵੈਨਸ਼ਨ ਸਥਾਨਕ ਤਰਕਸ਼ੀਲ ਭਵਨ ਵਿਖੇ ਕਰਵਾਈ ਗਈ। ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੀ 9 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੁੱਝ ਕਿਸਾਨ ਆਗੂ ਇਸ ਭਰਮ ਵਿੱਚ ਹਨ ਕਿ ਸ਼ਾਇਦ ਪੰਜਾਬ ਵਿਧਾਨ ਸਭਾ ਚੋਣਾਂ ਲਡ਼ ਕੇ ਉਹ ਕਿਸਾਨ ਮਸਲਿਆਂ ਦਾ ਹੱਲ ਕੱਢ ਲੈਣਗੇ ਜਦਕਿ ਹਕੀਕਤ ਇਹ ਹੈ ਕਿ ਕਿਸਾਨ, ਮਜ਼ਦੂਰ ਮਸਲਿਆਂ ਦਾ ਹੱਲ ਚੋਣਾਂ ਲੜ ਕੇ ਨਹੀਂ ਬਲਕਿ ਹਕੂਮਤ ਖਿਲਾਫ ਤਿੱਖੇ ਸੰਘਰਸ਼ ਲਡ਼ ਕੇ ਕਰਵਾਇਆ ਜਾ ਸਕਦਾ ਹੈ।

ਯੂਨੀਅਨ ਚੋਣਾਂ ਤੋਂ ਦੂਰੀ ਬਣਾ ਕੇ ਰੱਖੇਗੀ

ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਸ ਅਖੌਤੀ ਚੋਣ ਦੰਗਲ ਤੋਂ ਦੂਰੀ ਬਣਾ ਕੇ ਰੱਖੇਗੀ ਅਤੇ ਜਥੇਬੰਦੀ ਦੀ ਸਮਝ ਹੈ ਕਿ ਚੋਣਾਂ ਰਾਹੀਂ ਸਿਰਫ ਚਿਹਰੇ ਬਦਲਦੇ ਹਨ ਤੇ ਰਾਜਨੀਤਕ ਪਾਰਟੀਆਂ ਵੱਲੋਂ ‘ਉੱਤਰ ਕਾਟੋ, ਮੈਂ ਚੜ੍ਹਾਂ’ ਦੀ ਖੇਡ ਖੇਡਦਿਆਂ ਲੋਕ ਮਸਲਿਆਂ ਨੂੰ ਚੋਣਾਂ ਦੀ ਪ੍ਰਕਿਰਿਆ ਵਿੱਚ ਰੋਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਰਗੀਆਂ ਕਿਸਾਨ ਵਿਰੋਧੀ ਧਿਰਾਂ ਚੋਣਾਂ ਦੇ ਇਸ ਦੌਰ ਵਿੱਚ ਲੋਕਾਂ ਦੀ ਭਾਈਚਾਰਕ ਏਕਤਾ ਨੂੰ ਤੋਡ਼ਣ ਦਾ ਯਤਨ ਕਰ ਰਹੀਆਂ ਹਨ ਪਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਲੋਕਾਂ ਦੀ ਭਾਈਚਾਰਕ ਏਕਤਾ ਨੂੰ ਬਰਕਰਾਰ ਰੱਖਦਿਆਂ ਹਕੂਮਤ ਖਿਲਾਫ਼ ਬਕਾਇਆ ਕਿਸਾਨ ਮੰਗਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਚੋਣਾਂ ਦੀ ਥਾਂ ਸੰਘਰਸੀ ਪਿੜ 'ਚ ਨਿਤਰਣ ਦਾ ਸੱਦਾ
ਚੋਣਾਂ ਦੀ ਥਾਂ ਸੰਘਰਸੀ ਪਿੜ 'ਚ ਨਿਤਰਣ ਦਾ ਸੱਦਾ

ਕਿਸਾਨ ਅੰਦੋਲਨ ’ਚ ਹਿੱਸੇਦਾਰੀ ਬਾਰੇ ਦੱਸਿਆ

ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ ਲਡ਼ੇ ਗਏ ਮਿਸਾਲੀ ਸੰਘਰਸ਼ ਦੌਰਾਨ ਯੂਨੀਅਨ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਚੋਣਾਂ ਲਡ਼ ਰਹੀਆਂ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਝੂਠੇ ਲਾਰੇ ਅਤੇ ਫੋਕੇ ਵਾਅਦੇ ਕਰਕੇ ਵੋਟਾਂ ਵਟੋਰ ਲੈਂਦੀਆਂ ਹਨ ਤੇ ਬਾਅਦ ਵਿੱਚ ਚੋਣ ਵਾਅਦੇ ਪੂਰੇ ਕਰਨ ਤੋਂ ਟਾਲਾ ਵੱਟ ਲੈਂਦੀਆਂ ਹਨ। ਇਸ ਲਈ ਪਿੰਡਾਂ ਦੀਆਂ ਸੱਥਾਂ ਵਿੱਚ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਨੂੰ ਸਵਾਲ ਪੁੱਛਣੇ ਚਾਹੀਦੇ ਹਨ।

ਐਮਐਸਪੀ ਕਮੇਟੀ ਬਣਾਉਣ ਦੀ ਪ੍ਰਕਿਰਿਆ ਨਹੀਂ ਹੋਈ ਸ਼ੁਰੂ

ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਅਜੇ ਤੱਕ ਐੱਮਐੱਸਪੀ ਬਾਰੇ ਕਮੇਟੀ ਬਨਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ, ਕਿਸਾਨਾਂ ਖਿਲਾਫ ਦਰਜ਼ ਕੇਸ ਵਾਪਸ ਨਹੀਂ ਲਏ ਗਏ ਹਨ, ਲਖ਼ੀਮਪੁਰ ਖੀਰੀ ਕਾਂਡ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਇਸ ਲਈ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਤਿੱਖੇ ਵਿਰੋਧ ਦਾ ਸੱਦਾ ਦਿੱਤਾ।

ਹੋਰ ਉੱਘੇ ਆਗੂ ਵੀ ਰਹੇ ਮੌਜੂਦ

ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਜਨਰਲ ਸਕੱਤਰ ਕੁਲਵੰਤ ਸਿੰਘ ਠੀਕਰੀਵਾਲਾ, ਅਵਤਾਰ ਸਿੰਘ ਕੌਰਜੀਵਾਲਾ, ਲਖਵੀਰ ਸਿੰਘ ਦੁੱਲਮਸਰ, ਮਾਨਸਾ ਜ਼ਿਲ੍ਹਾ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀਆਂ, ਮੁਲਾਜ਼ਮ ਆਗੂ ਜੁਗਰਾਜ ਟੱਲੇਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਿਮਲ ਕੌਰ, ਗੁਰਮੇਲ ਮਾਛੀਕੇ, ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਆਦਿ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ: ਅਫੀਮ ਦੀ ਖੇਤੀ ਨੂੰ ਦੇਵਾਂਗੇ ਮਾਨਤਾ: ਗੁਰਨਾਮ ਚੜੂਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.