ETV Bharat / city

ਚੰਡੀਗੜ੍ਹ ਰੈਲੀ ਗਰਾਊਂਡ ਵਿਖੇ ਹੋਈ ਕਿਸਾਨ ਮਹਾਂਪੰਚਾਇਤ - ਗੁਰਨਾਮ ਸਿੰਘ ਚਢੂਨੀ

ਚੰਡੀਗੜ੍ਹ ਦੇ ਰੈਲੀ ਗਰਾਊਂਡ ਵਿੱਚ ਵੀ ਪਹਿਲੀ ਮਹਾਂ ਪੰਚਾਇਤ ਸ਼ਨੀਵਾਰ ਨੂੰ ਹੋਈ। ਮਹਾਂ ਪੰਚਾਇਤ ਵਿੱਚ ਜਿਥੇ ਵੱਡੀ ਤਾਦਾਦ ਵਿੱਚ ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਦੇਖਣ ਨੂੰ ਮਿਲੀਆਂ। ਉੱਥੇ ਹੀ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ, ਜੋਗਿੰਦਰ ਸਿੰਘ ਉਗਰਾਹਾਂ ਅਤੇ ਗੁਰਨਾਮ ਸਿੰਘ ਚਢੂਨੀ ਨੇ ਵੀ ਸਟੇਜ ਤੋਂ ਲੋਕਾਂ ਨੂੰ ਸੰਬੋਧਿਤ ਕੀਤਾ।

ਫ਼ੋਟੋ
ਫ਼ੋਟੋ
author img

By

Published : Feb 20, 2021, 8:09 PM IST

ਚੰਡੀਗੜ੍ਹ: ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਇੱਕ ਪਾਸੇ ਦਿੱਲੀ ਧਰਨਾ ਲਾਈ ਬੈਠੇ ਹਨ। ਉਥੇ ਹੀ ਅਲੱਗ-ਅਲੱਗ ਥਾਵਾਂ ਉੱਤੇ ਕਿਸਾਨ ਮਹਾਂ ਪੰਚਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ। ਚੰਡੀਗੜ੍ਹ ਵਿੱਚ ਵੀ ਪਹਿਲੀ ਮਹਾਂ ਪੰਚਾਇਤ ਸ਼ਨੀਵਾਰ ਨੂੰ ਹੋਈ। ਇਸ ਲਈ ਚੰਡੀਗੜ੍ਹ ਦੇ ਰੈਲੀ ਗਰਾਊਂਡ ਨੂੰ ਚੁਣਿਆ ਗਿਆ। ਮਹਾਂਪੰਚਾਇਤ ਵਿੱਚ ਜਿਥੇ ਵੱਡੀ ਤਾਦਾਦ ਵਿੱਚ ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਦੇਖਣ ਨੂੰ ਮਿਲੀਆਂ। ਉੱਥੇ ਹੀ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ, ਜੋਗਿੰਦਰ ਸਿੰਘ ਉਗਰਾਹਾਂ ਅਤੇ ਗੁਰਨਾਮ ਸਿੰਘ ਚਢੂਨੀ ਨੇ ਵੀ ਸਟੇਜ ਤੋਂ ਲੋਕਾਂ ਨੂੰ ਸੰਬੋਧਿਤ ਕੀਤਾ।

ਵੇਖੋ ਵੀਡੀਓ

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਈ ਥਾਵਾਂ ਉੱਤੇ ਕਿਸਾਨ ਅੰਦੋਲਨ ਲੈ ਕੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਤੱਕ ਠੀਕ ਮੈਸੇਜ ਪਹੁੰਚਾਉਣ ਲਈ ਇਸ ਤਰੀਕੇ ਦੀਆਂ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਲੋਕਾਂ ਨੂੰ ਇਸ ਬਾਰੇ ਵੀ ਜਾਗਰੂਕ ਕਰਨੇ ਕੀ ਸੰਘਰਸ਼ ਲੰਮਾ ਚੱਲੇਗਾ ਜਿਸ ਲਈ ਤੁਸੀਂ ਸਾਰੇ ਤਿਆਰ ਹੋ ਜਾਵੋ।

ਵੇਖੋ ਵੀਡੀਓ

ਗੁਰਨਾਮ ਸਿੰਘ ਚਢੂਨੀ ਨੇ ਸੰਬੋਧਿਤ ਕਰਦੇ ਕਿਹਾ ਕਿ ਚੰਡੀਗੜ੍ਹ ਵਿੱਚ ਵੀ ਪੜ੍ਹੇ ਲਿਖੇ ਲੋਕਾਂ ਨੂੰ ਸਭ ਕੁਝ ਕੇਂਦਰ ਸਰਕਾਰ ਦੀ ਨੀਤੀ ਦਾ ਪਤਾ ਲੱਗ ਚੁੱਕਿਆ ਹੈ। ਉਨ੍ਹਾਂ ਇਸ ਮੌਕੇ ਜਿੱਥੇ ਅੰਬਾਨੀ ਅਡਾਨੀ ਨੂੰ ਆਪਣੇ ਨਿਸ਼ਾਨੇ ਉੱਤੇ ਲਿਆ ਉੱਥੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦਾ ਹੁਣ ਇੱਕ ਹੋਰ ਦੋਸਤ ਬਾਬਾ ਰਾਮਦੇਵੀ ਬਣ ਗਿਆ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਥੇ ਅੰਬਾਨੀ ਅਡਾਨੀ ਦਾ ਬਣਿਆ ਸਾਮਾਨ ਨਹੀਂ ਖ਼ਰੀਦਣਾ ਉਥੇ ਹੀ ਬਾਬਾ ਰਾਮਦੇਵ ਦਾ ਬਣਿਆ ਸਾਮਾਨ ਵੀ ਨਾ ਖਰੀਦਿਆ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੀਡਰ ਜਿਹੜੇ ਵੀ ਮੰਚ 'ਤੇ ਜਾਣ ਉਨ੍ਹਾਂ ਨੂੰ ਉਥੋਂ ਭਜਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਗਏ ਹਨ ਉਸ ਦੀ ਪੇਸ਼ੀ ਲਈ ਜਾਣ ਦੀ ਲੋੜ ਨਹੀਂ , ਸਾਰੇ ਕੇਸ ਕਿਸਾਨ ਯੂਨੀਅਨ ਲੜਨਗੀਆਂ ਅਤੇ ਜੇ ਕੋਈ ਦਿੱਲੀ ਪੁਲੀਸ ਉਨ੍ਹਾਂ ਦੇ ਘਰ ਚੁੱਕਣ ਆਵੇ ਅਤੇ ਸਾਰਾ ਪਿੰਡ ਪੁਲਿਸ ਨੂੰ ਘੇਰ ਲਵੇ। ਉਨ੍ਹਾਂ ਕਿਹਾ ਕਿ ਕੁੱਟਮਾਰ ਨਹੀਂ ਕਰਨੀ ਪਰ ਸਿਰਫ਼ ਸਮਝਾ ਕੇ ਪ੍ਰਸ਼ਾਸਨ ਨੂੰ ਸ਼ਰਤਾਂ ਦੇ ਤਹਿਤ ਸੌਂਪ ਦੇਣਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.