ETV Bharat / city

ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ 'ਤੇ ਭਲਕੇ ਮੁੜ 'ਤੇ ਹੋਵੇਗੀ ਸੁਣਵਾਈ - ਪੈਰੋਲ ਲਈ ਜ਼ਰੂਰੀ ਹੈ ਜ਼ਮਾਨਤ ਹੋਣਾ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ।

ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ 'ਤੇ ਭਲਕੇ ਮੁੜ 'ਤੇ ਹੋਵੇਗੀ ਸੁਣਵਾਈ

author img

By

Published : Jan 14, 2021, 8:30 PM IST

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ। ਹਵਾਰਾ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਜੇਲ੍ਹ ਵਿਚ ਹੈ ਇਸ ਕਰਕੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ। ਹਵਾਰਾ ਨੂੰ ਜੂਨ 2015 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਉਦੋਂ ਤੋਂ ਉਹ ਜੇਲ੍ਹ ਵਿੱਚ ਹੀ ਹੈ।

ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਫਾਈਲ ਨੂੰ ਉਨ੍ਹਾਂ ਅਦਾਲਤਾਂ ਦੇ ਵਿੱਚ ਟ੍ਰਾਂਸਫਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਪਹਿਲਾਂ ਟ੍ਰਾਇਲ ਚੱਲ ਰਿਹਾ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਭਲਕੇ ਯਾਨੀ ਕਿ 15 ਦਸੰਬਰ ਨੂੰ ਹੋਵੇਗੀ।

ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ 'ਤੇ ਭਲਕੇ ਮੁੜ 'ਤੇ ਹੋਵੇਗੀ ਸੁਣਵਾਈ

ਪੈਰੋਲ ਲਈ ਜ਼ਮਾਨਤ ਜ਼ਰੂਰੀ

ਹਵਾਰਾ ਦੀ ਜ਼ਮਾਨਤ ਪਟੀਸ਼ਨ ਦਾਖ਼ਲ ਕਰਨ ਦੀ ਅਸਲੀ ਵਜ੍ਹਾ ਇਹ ਹੈ ਕਿ ਉਸ ਨੂੰ ਦਿੱਲੀ ਤਿਹਾੜ ਜੇਲ੍ਹ ਅਥਾਰਿਟੀ ਤੋਂ ਪੈਰੋਲ ਹਾਸਲ ਕਰਨੀ ਹੈ। ਪਰ ਉਹ ਪੈਰੋਲ ਦਾ ਹੱਕਦਾਰ ਉਦੋਂ ਹੋ ਸਕਦਾ ਹੈ ਜਦ ਉਸਦੇ ਖਿਲਾਫ ਚੱਲ ਰਹੇ ਬਾਕੀ ਮਾਮਲਿਆਂ ਜਾਂ ਤਾਂ ਖ਼ਤਮ ਹੋ ਚੁੱਕੇ ਹਨ ਜਾਂ ਫਿਰ ਉਨ੍ਹਾਂ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਹੋਵੇ। ਇਸ ਕਰਕੇ ਉਸ ਨੇ ਚੰਡੀਗੜ੍ਹ ਵਿੱਚ ਦੋਨਾਂ ਮਾਮਲਿਆਂ ਵਿਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ। ਦਰਅਸਲ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਸ਼ੁਰੂ ਹੁੰਦੇ ਹੀ ਜੱਜ ਨੇ ਇਹ ਆਦੇਸ਼ ਦਿੱਤੇ ਕਿ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਉਹੀ ਜੱਜ ਕਰਨਗੇ, ਜਿਹੜੀ ਅਦਾਲਤ ਦੇ ਵਿੱਚ ਪਹਿਲਾਂ ਇਹ ਮਾਮਲਾ ਚੱਲ ਰਿਹਾ ਸੀ।

ਸਾਲ 2005 ਵਿੱਚ ਕੀਤਾ ਗਿਆ ਸੀ ਚੰਡੀਗੜ੍ਹ ਵਿੱਚ ਮਾਮਲਾ ਦਰਜ

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕਰ ਹਵਾਰਾ ਦੇ ਖਿਲਾਫ਼ ਚੱਲ ਰਹੇ ਸਾਰੇ ਮਾਮਲਿਆਂ ਦੀ ਜਾਣਕਾਰੀ ਮੰਗੀ ਸੀ। ਉਦੋਂ ਪਤਾ ਲੱਗਿਆ ਕਿ ਹਵਾਰਾ ਦੇ ਖਿਲਾਫ਼ ਦੋ ਮਾਮਲੇ ਚੰਡੀਗੜ੍ਹ, ਇੱਕ ਸੋਹਾਣਾ ਅਤੇ ਖਰੜ ਵਿੱਚ ਚੱਲ ਰਿਹਾ ਹੈ। ਚੰਡੀਗੜ੍ਹ ਵਿੱਚ ਜੋ ਕੇਸ ਚੱਲ ਰਹੇ ਹਨ ਉਹ 2005 ਵਿੱਚ ਦਰਜ ਹੋਏ ਸੀ। ਉਨ੍ਹਾਂ ਦਾ ਟ੍ਰਾਇਲ ਹਾਲੇ ਪੈਂਡਿੰਗ ਹੈ। ਪੈਰੋਲ ਦੇ ਲਈ ਪਹਿਲਾਂ ਇਨ੍ਹਾਂ ਦੋਨਾਂ ਵਿੱਚ ਹਵਾਰਾ ਨੂੰ ਜ਼ਮਾਨਤ ਲੈਣੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.