ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਾਬਕਾ IPS ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਮੁੜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ( chairman of National Minorities Commission) ਲਗਾ ਦਿੱਤੇ ਗਏ ਹਨ। ਦੱਸ ਦਈਏ ਕਿ ਲਾਲਪੁਰਾ ਵੱਲੋਂ 1981 ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਸਰਕਾਰ ਵੱਲੋਂ 3 ਸਾਲਾਂ ਲਈ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਭਾਰਤੀ ਗਜਟ ਵਿੱਚ ਨੋਟੀਫਿਕੇਸ਼ਨ ਵੀ ਛਪਵਾਇਆ ਗਿਆ ਹੈ। ਇਕਬਾਲ ਸਿੰਘ ਰੋਪੜ ਦੇ ਪਿੰਡ ਲਾਲਪੁਰਾ ਦੇ ਵਸਨੀਕ ਹਨ।
ਕਦੋਂ ਹੋੋਈ ਸੀ ਪਹਿਲੀ ਨਿਯੁਕਤੀ? : ਜਿਕਰਯੋਗ ਹੈ ਕਿ ਇਕਬਾਲ ਸਿੰਘ ਨੂੰ 2021 ਵਿੱਚ ਕੇਂਦਰ ਸਰਕਾਰ ਵੱਲੋਂ ਪਹਿਲੀ ਨਿਯੁਕਤੀ ਦਿੱਤੀ ਗਈ ਸੀ। ਸਿਆਸੀ ਪੰਡਿਤਾਂ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਿਯੁਕਤੀ ਭਾਜਪਾ ਵੱਲੋਂ ਪੰਜਾਬ ਵਿੱਚ 2022 ਦੀਆਂ ਵਿਧਾਨਸਭਾ ਚੋਣਾਂ ਦੇ ਸੰਦਰਭ ਵਿੱਚ ਦਿੱਤੀ ਸੀ ਜਿਸਦੇ ਚੱਲਦੇ ਉਨ੍ਹਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਸੀ।
ਭਾਜਪਾ ਵੱਲੋਂਂ ਟਿਕਟ ਮਿਲਣ ਕਾਰਨ ਦਿੱਤਾ ਸੀ ਅਸਤੀਫਾ: ਕੇਂਦਰ ਦੇ ਪਲਾਨ ਮੁਤਾਬਕ ਲਾਲਪੁਰਾ ਨੇ ਚੋਣਾਂ ਨੇੜੇ ਆਉਂਦਿਆਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੀ ਵਿਧਾਨਸਭਾ ਦੀ ਟਿਕਟ ਮਿਲ ਗਈ ਸੀ ਪਰ ਲਾਲਪੁਰਾ ਇਹ ਚੋਣ ਹਾਰ ਗਏ। ਵਿਧਾਨਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਇਕਬਾਲ ਸਿੰਘ ਨੂੰ ਮੁੜ ਘੱਟ ਗਿਣਤੀ ਦਾ ਚੇਅਰਮੈਨ ਲਗਾਇਆ ਗਿਆ ਹੈ। ਲਾਲਪੁਰਾ ਦੀ ਨਿਯੁਕਤੀ ਨੂੰ ਲੈਕੇ ਚਰਚਾ ਚੱਲ ਪਈ ਹੈ ਕਿ ਕੇਂਦਰ ਸਰਕਾਰ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਿੱਖ ਵੋਟਰਾਂ ਨੂੰ ਲੁਭਾਉਣ ਲਈ ਲਾਲਪੁਰਾ ਦੀ ਨਿਯੁਕਤੀ ਕੀਤੀ ਗਈ ਹੈ।
ਭਾਰਤ ਦੇ ਘੱਟ ਗਿਣਤੀ ਭਾਈਚਾਰੇ: ਕੇਂਦਰ ਸਰਕਾਰ ਮੁਤਾਬਕ ਭਾਰਤ ਵਿੱਚ 5 ਘੱਟ ਗਿਣਤੀ ਭਾਈਚਾਰੇ ਹਨ ਜਿੰਨ੍ਹਾਂ ਵਿੱਚ ਸਿੱਖ, ਈਸਾਈ, ਬੋਧੀ, ਮੁਸਲਮਾਨ ਅਤੇ ਪਾਰਸੀ ਸ਼ਾਮਲ ਹਨ। ਸਰਕਾਰ ਨੇ ਇੰਨ੍ਹਾਂ ਭਾਈਚਾਰਿਆਂ ਵਿੱਚੋਂ ਹੀ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਤੇ ਉਪ ਚੇਅਰਮੈਨ ਲਗਾਇਆ ਗਿਆ ਹੈ। ਇਸ ਦੇ ਚੱਲਦੇ ਹੀ ਲਾਲਪੁਰਾ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ ਜਿਹੜੇ ਕਿ ਦੇਸ਼ ਦੀ ਪੂਰੀ ਆਬਾਦੀ ਦੇ 2 ਫੀਸਦੀ ਹਿੱਸੇ ਨਾਲ ਸਬੰਧ ਰੱਖਦੇ ਹਨ।
ਲਾਲਪੁਰਾ ਨੇ ਭਿੰਡਰਾਵਾਲੇ ਕਿਵੇਂ ਕੀਤਾ ਸੀ ਗ੍ਰਿਫਤਾਰ: ਇੱਥੇ ਦੱਸ ਦਈਏ ਕਿ ਵੱਖਵਾਦੀ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਇਕਬਾਲ ਸਿੰਘ ਲਾਲਪੁਰਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ 1981 ਵਿੱਚ ਭਿੰਡਰਾਂਵਾਲਿਆਂ ਨੇ ਗ੍ਰਿਫਤਾਰੀ ਦੇਣ ਲਈ ਪੁਲਿਸ ਅੱਗੇ ਇੱਕੋ ਮੰਗ ਇਹ ਰੱਖੀ ਸੀ ਉਨ੍ਹਾਂ ਨੂੰ ਜੋ ਗ੍ਰਿਫਤਾਰ ਕਰੇਗਾ ਉਹ ਅੰਮ੍ਰਿਤਧਾਰੀ ਸਿੱਖ ਹੀ ਹੋਣਾ ਚਾਹੀਦਾ ਹੈ ਇਸ ਲਈ ਪੁਲਿਸ ਵੱਲੋਂ ਲਾਲਪੁਰਾ ਜੋ ਕਿ ਉਸ ਸਮੇਂ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਉਨ੍ਹਾਂ ਨੂੰ ਇੱਕ ਪੈਨਲ ਵਿਚ ਸ਼ਾਮਿਲ ਕੀਤਾ ਗਿਆ ਜਿਸ ਵਿੱਚ ਦੋ ਲੋਕ ਹੋਰ ਸ਼ਾਮਿਲ ਕੀਤੇ ਸਨ। ਇਸ ਸਿੱਖ ਪੈਨਲ ਵੱਲੋਂ ਜਿਸ ਵਿੱਚ ਲਾਲਪੁਰਾ ਸ਼ਾਮਿਲ ਸਨ ਉਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
1978 ਵਿੱਚ ਜੋ ਨਿਰੰਕਾਰੀਆਂ ਨਾਲ ਟਰਕਾਅ ਦੀ ਘਟਨਾ ਵਾਪਰੀ ਸੀ ਉਸ ਵਿੱਚ ਵੀ ਇਕਬਾਲ ਸਿੰਘ ਜਾਂਚ ਅਫਸਰ ਰਹਿ ਚੁੱਕੇ ਹਨ। ਅੱਤਵਾਦ ਦੌਰ ਵਿੱਚ ਬੰਦੂਕਧਾਰੀ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਵਿੱਚ ਵੀ ਉਹ ਵੱਡੀ ਭੂਮਿਕਾ ਨਿਭਾ ਚੁੱਕੇ ਹਨ। ਇਕਬਾਲ ਸਿੰਘ ਲਾਲਪੁਰਾ ਵੱਲੋਂ ਐਨਜੀਓ ਤੋਂ ਆਈਪੀਐਸ ਬਣਨ ਤੱਕ ਦਾ ਸਫਰ ਸ਼ੁਰੂ ਕੀਤਾ ਸੀ। ਲਾਲਪੁਰਾ 1983 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਅਕਾਲ ਚਲਾਣਾ ਕਰ ਗਏ ਜਲੰਧਰ ਰੇਂਜ ਦੇ ਡੀਆਈਜੀ ਏਐਸ ਅਟਵਾਲ ਦੀ ਮ੍ਰਿਤਕ ਦੇਹ ਨੂੰ ਬਾਹਰ ਲਿਆਉਣ ਵਿੱਚ ਵੀ ਉਨ੍ਹਾਂ ਅਹਿਮ ਯੋਗਦਾਨ ਪਾਇਆ ਸੀ।
ਇਹ ਵੀ ਪੜ੍ਹੋ: ਭਗਵੰਤ ਮਾਨ ਵੱਲੋਂ ਸੂਬੇ ਦੀ ਪਲੇਠੀ ਫੇਰੀ ‘ਤੇ ਆਏ ਭਾਰਤ ਦੇ ਚੀਫ਼ ਜਸਟਿਸ ਦਾ ਸਵਾਗਤ