ETV Bharat / city

ਪਰਮਿੰਦਰ ਢੀਂਡਸਾ ਨੇ ETV ਭਾਰਤ ਨਾਲ ਕੀਤੀ ਖ਼ਾਸ ਗੱਲਬਾਤ, ਕੀਤੇ ਵੱਡੇ ਖੁਲਾਸੇ

ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਪਰਮਿੰਦਰ ਸਿੰਘ ਢੀਂਡਸਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਪਰਮਿੰਦਰ ਢੀਂਡਸਾ ਨੇ ETV ਭਾਰਤ ਨਾਲ ਕੀਤੀ ਖ਼ਾਸ ਗੱਲਬਾਤ, ਕੀਤੇ ਵੱਡੇ ਖੁਲਾਸੇ
ਫ਼ੋਟੋ
author img

By

Published : Jan 7, 2020, 8:39 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਅਸਤੀਫ਼ੇ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਈ ਵੱਡੇ ਖੁਲਾਸੇ ਕੀਤੇ ਹਨ।

ਵੇਖੋ ਵੀਡੀਓ

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੇਰੀ ਅਸਲੀ ਸਿਆਸਤ ਦੀ ਅਗਨੀ ਪ੍ਰੀਖਿਆ ਹੁਣ ਸ਼ੁਰੂ ਹੋਈ ਹੈ। ਹੁਣ ਤੱਕ ਤਾਂ ਸਿਆਸਤ ਇੱਕ ਸੁਖਾਵੇਂ ਪੈਟਰਨ 'ਚ ਹੀ ਚੱਲ ਰਹੀ ਸੀ। ਅਸਤੀਫ਼ੇ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ ਆਪਣੇ ਪਿਤਾ ਤੋਂ ਸਹਿਮਤ ਹੋ ਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਚੰਗੇ ਮਾੜੇ ਸਮੇਂ 'ਚ ਖੜ੍ਹੇ ਰਹਿ ਕੇ ਕੰਮ ਕੀਤਾ ਹੈ ਤੇ ਸਾਡੇ ਵੱਲੋਂ ਚੁੱਕੇ ਗਏ ਕਦਮਾਂ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਪਾਰਟੀ ਦੇ ਵਿੱਚ ਕੁਝ ਸੋਧ ਕਰਨ ਦੀ ਲੋੜ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਮੈਨੂੰ ਕਦੇ ਵੀ ਪ੍ਰਾਪਰਟੀ ਤੋਂ ਬੇਦਖ਼ਲ ਕਰਨ ਬਾਰੇ ਨਹੀਂ ਕਿਹਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਬੇਅਦਬੀ 'ਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੀ ਘਟਨਾ ਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ ਜਾ ਸਕਦਾ ਸੀ।

ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਮੈਨੂੰ ਸੋਚਣ ਸਮਝਣ ਲਈ ਸਮਾਂ ਦਿੱਤਾ ਸੀ, ਇਸ ਤੋਂ ਮੈਂ ਇਨਕਾਰ ਨਹੀਂ ਕਰਦਾ ਤੇ ਮੈਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅਜਿਹੀ ਪ੍ਰੀਖਿਆਵਾਂ ਚੋਂ ਮਜ਼ਬੂਤ ਹੋਣ ਤੇ ਸਿੱਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਵਿਚਾਰਧਾਰਾ ਮਜ਼ਬੂਤ ਹੋਵੇਗੀ ਤਾਂ ਪਾਰਟੀ ਮਜ਼ਬੂਤ ਹੋਵੇਗੀ, ਇਸ ਲਈ ਲੋਕਾਂ ਦਾ ਵਿਸ਼ਵਾਸ ਜਿੱਤਣਾ ਬਹੁਤ ਜ਼ਰੂਰੀ ਹੈ।

Intro:ਮੇਰੀ ਅਸਲੀ ਸਿਆਸੀ ਅਗਨੀ ਪ੍ਰੀਖਿਆ ਹੁਣ ਸ਼ੁਰੂ ਹੋਈ

ਪਰਮਿੰਦਰ ਢੀਂਡਸਾ ਨੇ ਈਟੀਵੀ ਨਾਲ ਕੀਤੀ ਖਾਸ ਗੱਲਬਾਤ

ਅਕਾਲੀ ਦਲ ਦਾ ਹਾਂ ਮੈਂਬਰ

ਬੇਅਦਬੀ ਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੀ ਘਟਨਾ ਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ ਜਾ ਸਕਦਾ ਸੀ

ਸੁਖਦੇਵ ਸਿੰਘ ਢੀਂਡਸਾ ਨੇ ਮੈਨੂੰ ਕਦੇ ਵੀ ਪ੍ਰਾਪਰਟੀ ਤੋਂ ਬੇਦਖਲ ਕਰਨ ਬਾਰੇ ਨਹੀਂ ਕਿਹਾ: ਪਰਮਿੰਦਰ ਢੀਂਡਸਾ

Body:ਆਪਣੇ ਪਿਤਾ ਤੋਂ ਸਹਿਮਤ ਹੋ ਕੇ ਮੈ ਇਹ ਫੈਸਲਾ ਲਿਆ

ਦਲਜੀਤ ਚੀਮਾ ਨੂੰ ਅਜਿਹੀ ਗੱਲਾਂ ਕਰਨੀਆਂ ਨਹੀਂ ਸੋਬਦੀਆਂ ਇਸ ਵਿੱਚ ਕੋਈ ਸੱਚਾਈ ਨਹੀਂ

ਮੈਂ ਆਪਣੇ ਪਿਤਾ ਤੋਂ ਬਾਹਰ ਕਦੇ ਨਹੀਂ ਜਾਵਾਂਗਾ: ਪਰਮਿੰਦਰ ਢੀਂਡਸਾ

ਪਾਰਟੀ ਲਈ ਚੰਗੇ ਮਾੜੇ ਸਮੇਂ ਚ ਖੜ੍ਹੇ ਰਹਿ ਕੇ ਕੰਮ ਕਰਨ ਤੇ ਮਿਲੇ ਸਨ ਉਹਦੇ

ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਪਾਰਟੀ ਦੇ ਵਿੱਚ ਕੁਝ ਸੋਧ ਕਰਨ ਦੀ ਲੋੜ ਹੈ ਇਸ ਚੀਜ਼ ਦੀ ਲੜਾਈ ਹੈ

ਸਾਡੇ ਵੱਲੋਂ ਚੁੱਕੇ ਕਦਮਾਂ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ

ਅਕਾਲੀ ਦਲ ਦੀ ਵਿਚਾਰਧਾਰਾ ਮਜ਼ਬੂਤ ਹੋਵੇਗੀ ਜੇ ਵਿਚਾਰਧਾਰਾ ਮਜ਼ਬੂਤ ਹੋਵੇਗੀ ਤਾਂ ਪਾਰਟੀ ਮਜ਼ਬੂਤ ਹੋਵੇਗੀ

Conclusion:ਸੁਖਬੀਰ ਬਾਦਲ ਨੇ ਮੈਨੂੰ ਸੋਚਣ ਸਮਝਣ ਲਈ ਦਿੱਤਾ ਸੀ ਸਮਾਂ
ਇਸ ਤੋਂ ਮੈਂ ਇਨਕਾਰ ਨਹੀਂ ਕਰਦਾ ਤੇ ਮੈਨੂੰ ਪੂਰਾ ਮਾਣ ਸਤਿਕਾਰ ਦਿੱਤਾ

ਸੁਖਦੇਵ ਸਿੰਘ ਢੀਂਡਸਾ ਨੇ ਵੀ ਸਿਰਫ਼ ਇੱਕ ਮੁੱਦੇ ਤੇ ਹੀ ਆਵਾਜ਼ ਚੁੱਕੀ ਸੀ

ਅਕਾਲੀ ਦਲ ਚ ਵਾਪਿਸ ਜਾਣ ਤੇ ਦਿੱਤਾ ਗੋਲਮੋਲ ਜਵਾਬ

ਅਕਾਲੀ ਦਲ ਚ ਵਾਪਸੀ ਬਾਰੇ ਸਮਾਂ ਦੱਸੇਗਾ: ਪਰਮਿੰਦਰ ਢੀਂਡਸਾ

ਲੋਕਾਂ ਦਾ ਵਿਸ਼ਵਾਸ ਜਿੱਤਣਾ ਬਹੁਤ ਜ਼ਰੂਰੀ ਹੈ

ਮੇਰੀ ਅਸਲੀ ਸਿਆਸਤ ਦੀ ਅਗਨੀ ਪ੍ਰੀਖਿਆ ਹੁਣ ਸ਼ੁਰੂ ਹੋਈ ਹੁਣ ਤੱਕ ਤਾਂ ਸਿਆਸਤ ਇੱਕ ਸੁਖਾਵੇਂ ਪੈਟਰਨ ਚ ਚੱਲਦੀ ਰਹੀ ਸੀ

ਮੈਨੂੰ ਅਜਿਹੀ ਪ੍ਰੀਖਿਆਵਾਂ ਚੋਂ ਮਜ਼ਬੂਤ ਹੋਣ ਤੇ ਸਿੱਖਣ ਨੂੰ ਮਿਲੇਗਾ

ETV Bharat Logo

Copyright © 2024 Ushodaya Enterprises Pvt. Ltd., All Rights Reserved.