ਚੰਡੀਗੜ੍ਹ: ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰੀਵਿਊ ਕਮੇਟੀ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ-ਵੱਡੇ ਕਈ ਫੈਸਲੇ ਕੀਤੇ ਹਨ ਤੇ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ।
COVID-19 ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 1 ਮਾਰਚ ਤੋਂ ਇਨਡੋਰ ਇਕੱਠ 'ਤੇ 100 ਅਤੇ outdoor ਡੋਰ ਲਈ 200 ਵਿਅਕਤੀਆਂ 'ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਮਾਸਕ / ਸਮਾਜਿਕ ਦੂਰੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੈਡੀਕਲ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਇੱਕ ਦਿਨ ਵਿੱਚ 30000 ਤੱਕ ਟੈਸਟ ਕੀਤੇ ਜਾਣ।
ਇਸ ਦੇ ਨਾਲ ਹੀ ਕੈਪਟਨ ਉਹ ਵੀ ਨਿਰਦੇਸ਼ ਦਿੱਤੇ ਹਨ ਕਿ ਡੀਸੀ ਨੂੰ ਲੋੜ ਮੁਤਾਬਕ ਹੌਟ ਸਪਾਟ ਜ਼ੋਨ ਵਿੱਚ ਹਾਲਾਤ ਮੁਤਾਬਕ ਰਾਤ ਦਾ ਕਰਫ਼ਿਊ ਲਗਾਉਣ ਦੀ ਖੁੱਲ ਹੈ। ਪੁਲਿਸ ਅਤੇ ਸਿੱਖਿਆ ਵਿਭਾਗ 'ਚ ਤੈਨਾਤ ਨੋਡਲ ਅਫ਼ਸਰਾਂ ਨੂੰ ਸਕੂਲ ਵਿੱਚ ਮਾਸਕ ਦੀ ਚੈਕਿੰਗ ਕਰਨ।