ETV Bharat / city

ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੀ ਹੌਸਪੀਟੈਲਿਟੀ ਇੰਡਸਟਰੀ ਨੇ ਪ੍ਰਸ਼ਾਸਨ ਤੋਂ ਕੀਤੀ ਇਹ ਮੰਗ - Chandigarh

ਮਨਮੋਹਨ ਕੋਹਲੀ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ ਹੋਟਲ ਇੰਡਸਟਰੀ ਨੇ ਗੱਲਬਾਤ ਕੀਤੀ ਅਤੇ ਆਪਣੀ ਸਾਰੀ ਪਰੇਸ਼ਾਨੀਆਂ ਪ੍ਰਸ਼ਾਸਨ ਨੂੰ ਦੱਸੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੁਣ ਲੀਜ਼ ਮਨੀ ਦਾ ਬੋਝ ਹੋਟਲ ਤੇ ਰੈਸਟੋਰੈਂਟ ਉੱਤੇ ਨਹੀਂ ਪਾਉਣਾ ਚਾਹੀਦਾ ਹੈ।

ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੀ ਹੌਸਪਿਟੈਲਿਟੀ ਇੰਡਸਟਰੀ ਨੇ ਪ੍ਰਸ਼ਾਸਨ ਤੋਂ ਕੀਤੀ ਇਹ ਮੰਗ

author img

By

Published : Jun 15, 2021, 11:27 AM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ’ਚ ਦਿਨੋਂ ਦਿਨ ਕਮੀ ਆ ਰਹੀ ਹੈ ਜਿਸਦੇ ਚੱਲਦੇ ਮੁੜ ਤੋਂ ਜਿੰਦਗੀ ਪਟੜੀ ਤੋਂ ਆਉਣ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ’ਚ ਵੀ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਚ ਕਮੀ ਨੂੰ ਵੇਖਦੇ ਹੋਏ ਐਤਵਾਰ ਨੂੰ ਹੀ ਪੂਰੀ ਤਰ੍ਹਾਂ ਵੀਕੈਂਡ ਲੌਕਡਾਊਨ ਰੱਖਿਆ ਗਿਆ ਹੈ ਅਤੇ ਬਾਕੀ 6 ਦਿਨ ਕੰਮ ਚੱਲ ਰਿਹਾ ਹੈ। ਦੂਜੇ ਪਾਸੇ ਕੋਰੋਨਾ ਮਹਾਂਮਾਰੀ ਤੋਂ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਸੈਕਟਰ ਵੀ ਫਿਰ ਤੋਂ ਰਫਤਾਰ ਫੜਨ ਲੱਗੇ ਹਨ।

ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੀ ਹੌਸਪਿਟੈਲਿਟੀ ਇੰਡਸਟਰੀ ਨੇ ਪ੍ਰਸ਼ਾਸਨ ਤੋਂ ਕੀਤੀ ਇਹ ਮੰਗ

ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਟੂਰਿਜ਼ਮ ਅਤੇ ਹੌਸਪਿਟੈਲਿਟੀ ਸੈਟਕਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ। ਕੋਰੋਨਾ ਦੀ ਪਹਿਲੀ ਲਹਿਰ ਵਿੱਚ ਹੀ ਚੰਡੀਗੜ੍ਹ ਦੇ ਬਹੁਤ ਸਾਰੇ ਹੋਟਲ ਰੈਸਟੋਰੈਂਟ ਬੰਦ ਹੋ ਗਏ ਸੀ। ਜੋ ਲੀਜ਼ ’ਤੇ ਸੀ ਉਹ ਲੀਜ਼ ਮਨੀ ਨਹੀਂ ਦੇ ਪਾਏ। ਪਰ ਜਦੋਂ ਉਨ੍ਹਾਂ ਨੇ ਕੰਮ ਸ਼ੁਹੂ ਕੀਤਾ ਹੈ ਤਾਂ ਦੂਜੀ ਲਹਿਰ ਕਾਰਨ ਮੁੜ ਤੋਂ ਸਾਰਾ ਕੰਮ ਠੱਪ ਹੋ ਗਿਆ। ਹੁਣ ਫਿਰ ਪਿਛਲੇ ਸਾਲ ਵਾਂਗ ਹਾਲਾਤ ਹੋ ਗਏ ਹਨ। ਪਰ ਹੌਸਪਿਟੈਲਿਟੀ ਇੰਡਸਟਰੀ ਉਮੀਦ ਕਰ ਰਹੀ ਹੈ ਕਿ ਉਹ ਜਲਦ ਹੀ ਰਿਕਵਰ ਕਰਨਗੇ।

ਇਸ ਸਬੰਧ ’ਚ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਚੇਅਰਮੈਨ ਮਨਮੋਹਨ ਕੋਹਲੀ ਨੇ ਦੱਸਿਆ ਕਿ ਸਾਡੀ ਇੰਡਸਟਰੀ ਅਜਿਹੀ ਇੰਡਸਟਰੀ ਹੈ ਜਿਸ ਵਿਚ ਜੇਕਰ ਇੱਕ ਦਿਨ ਖਾਣਾ ਨਹੀਂ ਵਿਕਦਾ ਤਾਂ ਅਗਲੇ ਦਿਨ ਉਹ ਖਰਾਬ ਹੋ ਜਾਂਦਾ ਹੈ। ਪਰ ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਦੀ ਇੰਡਸਟਰੀ ਨੂੰ ਕੋਰੋਨਾ ਕਾਰਨ ਜਿਹੜਾ ਨੁਕਸਾਨ ਝੇਲਣਾ ਪਿਆ ਹੈ ਉਸਨੂੰ ਉਹ ਠੀਕ ਕਰਨ ਲੈਣਗੇ।

ਔਖੇ ਸਮੇਂ ’ਚ ਪ੍ਰਸ਼ਾਸਨ ਦੇਵੇ ਸਾਥ

ਮਨਮੋਹਨ ਕੋਹਲੀ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ ਹੋਟਲ ਇੰਡਸਟਰੀ ਨੇ ਗੱਲਬਾਤ ਕੀਤੀ ਅਤੇ ਆਪਣੀ ਸਾਰੀ ਪਰੇਸ਼ਾਨੀਆਂ ਪ੍ਰਸ਼ਾਸਨ ਨੂੰ ਦੱਸੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੁਣ ਲੀਜ਼ ਮਨੀ ਦਾ ਬੋਝ ਹੋਟਲ ਤੇ ਰੈਸਟੋਰੈਂਟ ਉੱਤੇ ਨਹੀਂ ਪਾਉਣਾ ਚਾਹੀਦਾ ਹੈ। ਹੋਟਲ ਇੰਡਸਟਰੀ ਖੁਲ੍ਹਣ ਦੇ ਨਾਲ ਕਲੱਬ ਵੀ ਖੁੱਲ੍ਹ ਗਏ ਹਨ ਇਸ ਨੂੰ ਲੈ ਕੇ ਮਨਮੋਹਨ ਕੋਹਲੀ ਨੇ ਦੱਸਿਆ ਕਿ ਜ਼ਰੂਰਤ ਹੈ ਕਿ ਲੋਕੀਂ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਣ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ।

ਗਾਹਕ ਨੂੰ ਭਰੋਸਾ ਦਿਵਾਉਣਾ ਬੇਹੱਦ ਜ਼ਰੂਰੀ

ਹੌਸਪਿਟੈਲਿਟੀ ਇੰਡਸਟਰੀ ਨੂੰ ਮੁੜ ਤੋਂ ਚਲਾਉਣ ਦੇ ਲਈ ਸਭ ਤੋਂ ਪਹਿਲਾਂ ਲੋਕਾਂ ਦੇ ਮਨਾਂ ਚੋਂ ਡਰ ਨੂੰ ਕੱਢਣਾ ਬੇਹੱਦ ਜਰੂਰੀ ਹੈ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣਾ ਜਰੂਰੀ ਹੈ ਕਿ ਜਿੱਥੇ ਉਹ ਜਾ ਰਹੇ ਹਨ ਉੱਥੇ ਉਹ ਬਿਲਕੁੱਲ ਸੁਰੱਖਿਅਤ ਹਨ। ਉਸਦੇ ਲਈ ਵੈਕਸੀਨੇਸ਼ਨ ਸਭ ਤੋਂ ਜਿਆਦਾ ਜਰੂਰੀ ਹੈ। ਇਸ ਕਰਕੇ ਆਪਣੇ ਸਟਾਫ ਦਾ ਵੈਕਸੀਨੇਸ਼ਨ ਕਰਵਾਉਣ ਦੇ ਲਈ ਸਾਰਿਆਂ ਨੂੰ ਆਖਿਆ ਗਿਆ ਹੈ।

ਇਹ ਵੀ ਪੜੋ: ਕਿਉਂ ਵਿਗੜੀ ਪੰਜਾਬ ਮੰਡੀ ਬੋਰਡ ਦੀ ਹਾਲਤ ਜਾਣੋ ਇਸ ਰਿਪੋਰਟ ਦੇ ਜ਼ਰੀਏ

ਇਸ ਤੋਂ ਇਲਾਵਾ ਮਨਮੋਹਨ ਕੋਹਲੀ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਵੀ ਪਰੇਸ਼ਾਨੀਆਂ ਰੈਸਟੋਰੈਂਟ ਤੇ ਹੋਟਲ ਮਾਲਕਾਂ ਨੂੰ ਆ ਰਹੀਆਂ ਹਨ ਉਸ ਸਬੰਧ ’ਚ ਜਲਦ ਹੀ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਜਾਵੇਗਾ। ਨਾਲ ਹੀ ਪ੍ਰਸ਼ਾਸਨ ਤੋਂ ਰਾਹਤ ਦੀ ਮੰਗ ਵੀ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.